News

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਬਰੇਟਾ ਇਲਾਕੇ ਵਿੱਚ ਤਿੰਨ ਸੈਮੀਨਾਰ

February 13, 2020 08:25 PM
  • ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋ ਬਰੇਟਾ ਇਲਾਕੇ ਵਿੱਚ ਤਿੰਨ ਸੈਮੀਨਾਰ

    ਮਾਨਸਾ ( ਤਰਸੇਮ ਸਿੰਘ ਫਰੰਡ )ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋ ਅੱਜ ਬਰੇਟਾ ਇਲਾਕੇ ਦੇ ਪਿੰਡ ਕੁਲਰੀਆ ਵਿਖੇ ਆਮ ਲੋਕਾਂ, ਸਰਕਾਰੀ ਮਾਡਲ ਸਕੂਲ ਕੁਲਰੀਆ ਅਤੇ ਸਰਕਾਰੀ ਸੈਕੰਡਰੀ ਸਕੂਲ ਧਰਮਪੁਰਾ ਵਿਖੇ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ । ਇਹਨਾਂ ਸੈਮੀਨਾਰਾ ਵਿੱਚ ਪੱਕੀ ਲੋਕ ਅਦਾਲਤ, ਮੁਫਤ ਕਾਨੂੰਨੀ ਸੇਵਾਵਾਂ, ਪੋਕਸੋ ਐਕਟ, ਸੀਨੀਅਰ ਸਿਟੀਜਨ ਐਕਟ ਅਤੇ ਪੀੜਤਾਂ ਲਈ ਮੁਆਵਜਾ ਸਕੀਮ ਵਿਚਾਰ ਚਰਚਾ ਦਾ ਮੁੱਖ ਕੇਜ਼ਦਰ ਰਹੇ। ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਚੀਫ ਜੁਡੀਸੀਅਲ ਮੈਜਿਸਟ੍ਰੇਟੑਕਮੑ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ ਅਮਨਦੀਪ ਸਿੰਘ ਨੇ ਕਿਹਾ ਕਿ ਮੁਫਤ ਕਾਨੂੰਨੀ ਸੇਵਾ ਹਾਸ਼ੀਆਗ੍ਰਸਤ ਸ੍ਰੇਣੀ ਲਈ ਵਰਦਾਨ ਸਾਬਿਤ ਹੋ ਰਹੀ ਹੈ। ਥੁੜਾਜ਼ ਮਾਰੇ ਲੋਕ, ਪੀੜਤ ਲੋਕ, ਸੋ਼ਸਿ਼ਤ ਲੋਕ ਅਤੇ ਆਰਥਿਕ ਪੱਖੋ ਕਮਜੋਰ ਲੋਕ ਜਾਣਕਾਰੀ ਦੀ ਘਾਟ ਕਾਰਨ ਮੁਫਤ ਕਾਨੂੰਨੀ ਸੇਵਾਵਾਂ ਦਾ ਪੂਰਾ ਲਾਭ ਨਹੀ ਲੈ ਰਹੇ ਪਰ ਬੀਤੇ ਸਮੇਜ਼ ਵਿੱਚ ਜਿਲ੍ਹਾ ਅਤੇ ਸੈ਼ਸਨਜ਼ ਜੱਜ ਸ੍ਰੀਮਤੀ ਮਨਦੀਪ ਪੰਨੂ ਦੀ ਅਗਵਾਈ ਹੇਠ ਚਲਾਈ ਮੁਹਿੰਮ ਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ ਅਤੇ ਲੋਕ ਮੁਫਤ ਕਾਨੂੰਨੀ ਸੇਵਾਵਾਂ ਹਾਸਲ ਕਰਨ ਲਈ ਅੱਗੇ ਆ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁਫਤ ਕਾਨੂੰਨੀ ਸੇਵਾਵਾ ਦੀ ਲਹਿਰ ਦਾ ਹਿੱਸਾ ਬਣਨ। ਸੈਮੀਨਾਰਾਂ ਦੇ ਮੁੱਖ ਬੁਲਾਰੇ ਐਡਵੋਕੇਟ ਬਲਵੰਤ ਭਾਟੀਆਂ ਨੇ ਅਥਾਰਟੀ ਵੱਲੋ ਚਲਾਈਆ ਜਾ ਰਹੀਆ ਵੱਖੑ2 ਸਕੀਮਾਂ *ਤੇ ਵਿਸਥਾਰ ਸਹਿਤ ਚਰਚਾ ਕਰਦਿਆਂ ਕਿਹਾ ਕਿ ਤੇਜਾਬੀ ਹਮਲੇ ਦੀ ਪੀੜਤ ਲਈ ਤਿੰਨ ਲੱਖ ਰੂਪੈ, ਜਬਰਜਨਾਹ ਦੀ ਪੀੜਤ ਲਈ ਤਿੰਨ ਲੱਖ ਰੂਪੈ, ਅਣਪਛਾਤੇ ਵਾਹਨ ਦੇ ਹਾਦਸੇ ਵਿੱਚ ਮਰਨ ਵਾਲੇ ਲਈ ਦੋ ਲੱਖ ਰੂਪੈ, ਅੱਸੀ ਪ੍ਰਤੀਸ਼ਤ ਨਕਾਰਾ ਲਈ ਦੋ ਲੱਖ ਰੂਪੈ, ਚਾਲੀ ਪ੍ਰਤੀਸ਼ਤ ਨਕਾਰਾ ਲਈ ਇੱਕ ਲੱਖ ਰੂਪੈ, ਛੇਡਛਾਡ ਦੀ ਪੀੜਤਾਂ ਲਈ ਪੰਜਾਹ ਹਜਾਰ ਰੂਪੈ ਅਤੇ ਅੱਗ ਲੱਗਣ ਨਾਲ ਪੱਚੀ ਪ੍ਰਤੀਸ਼ਤ ਹਿੱਸਾ ਸ਼ੜਨ ਦੀ ਸੂਰਤ ਵਿੱਚ ਦੋ ਲੱਖ ਰੂਪੈ ਦੇ ਮੁਆਵਜੇ ਦੀ ਵਿਵਸਥਾ ਹੈ ਪਰ ਜਾਣਕਾਰੀ ਦੀ ਘਾਟ ਕਾਰਨ ਲੋਕ ਇਹਨਾਂ ਸਕੀਮਾਂ ਦਾ ਲਾਹਾ ਨਹੀਜ਼ ਲੈ ਰਹੇ। ਉਹਨਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਬਾਰੇ ਵੱਧ ਤੋ ਵੱਧ ਜਾਣਕਾਰੀ ਹਾਸਲ ਕਰਨ ਅਤੇ ਇਸ ਜਾਣਕਾਰੀ ਨੂੰ ਅੱਗੇ ਵੰਡਣ ਵਿੱਚ ਸਹਾਈ ਹੋਣ। ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਅਜੇ ਤਾਇਲ ਨੇ ਬੱਚਿਆ ਦੀ ਸੁਰੱਖਿਆ ਲਈ ਬਣੇ ਕਾਨੂੰਨਾਂ ਖਾਸ ਕਰਕੇ ਪੋਕਸੋ ਐਕਟ ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਸਮਾਜ ਨੂੰ ਬੱਚਿਆਜ਼ ਦੀ ਸੁਰੱਖਿਆ ਲਈ ਆਪਣੀ ਭੂਮਿਕਾਂ ਨਿਭਾਉਣ ਦਾ ਸੱਦਾ ਦਿੱਤਾ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-