Monday, February 24, 2020
FOLLOW US ON

News

ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਸੁਰੀਲੀ ਧੀ ਲਾਚੀ ਬਾਵਾ ਦੇ ਸੁਰਗਵਾਸ ਹੋਣ ਤੇ ਸ਼ੋਕ ਸਭਾ

February 13, 2020 08:31 PM

ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੀ ਸੁਰੀਲੀ ਧੀ ਲਾਚੀ ਬਾਵਾ ਦੇ ਸੁਰਗਵਾਸ ਹੋਣ ਤੇ ਸ਼ੋਕ ਸਭਾ
ਚੰਡੀਗੜ (ਪ੍ਰੀਤਮ ਲੁਧਿਆਣਵੀ), 13 ਫਰਵਰੀ, 2੦2੦ : ਬੇਹੱਦ ਦੁੱਖ ਦੀ ਖ਼ਬਰ ਹੈ ਕਿ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਤੇ ਸ਼੍ਰੀ ਕਿਰਪਾਲ ਬਾਵਾ ਦੀ ਪਲੇਠੀ ਬੇਟੀ ਲਾਚੀ ਬਾਵਾ ਕਰੋੜਾਂ ਪੰਜਾਬੀ ਪਿਆਰਿਆਂ ਨੂੰ ਸਦੀਵੀ ਵਿਛੋੜਾ ਦੇ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਮੀਤ ਪਾਹੜਾ ਨੇ ਦੱਸਿਆ ਕਿ ਲਾਚੀ ਬਾਵਾ ਦੀ ਨਿੱਕੀ ਭੈਣ ਗਲੋਰੀ ਬਾਵਾ ਦੇ ਦੱਸਣ ਅਨੁਸਾਰ ਪਿਛਲੇ ਪੰਜ ਮਹੀਨਿਆਂ ਤੋਂ ਦੀਦੀ ਨਾਮੁਰਾਦ ਜਾਨ ਲੇਵਾ ਬੀਮਾਰੀ ਨਾਲ ਜੂਝ ਰਹੀ ਸੀ। ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਉਹ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਅੱਜ ਸ਼ਾਮੀਂ ਉਸ ਨੇ ਇਥੇ ਹੀ ਅੰਤਮ ਸਵਾਸ ਲਏ।
ਅੱਜ ਸਾਹਿਤ ਸਭਾ ਗੁਰਦਾਸਪੁਰ ਵਲੋਂ ਅਕਾਲ-ਚਲਾਣੇ ਤੇ ਇੱਕ ਸ਼ੋਕ-ਸਭਾ ਕੀਤੀ ਗਈ ਜਿਸ ਵਿੱਚ ਸਭਾ ਦੇ ਮੈਂਬਰਾਂ ਜੀ ਐਸ ਪਾਹੜਾ, ਜੇ ਪੀ ਸਿੰਘ ਖਰਲਾਂਵਾਲਾ, ਗੁਰਮੀਤ ਸਿੰਘ ਬਾਜਵਾ, ਜਨਕ ਰਾਜ ਰਠੌਰ, ਵਜਿੰਦਰ ਕੋਹਲੀ, ਵਿਜੇ ਬੱਧਣ, ਟੀ. ਐਸ. ਲੱਖੋਵਾਲ, ਹਰਭਜਨ ਸਿੰਘ ਮਾਂਗਟ, ਬਲਵੰਤ ਸਿੰਘ ਘੁੱਲਾ, ਗੁਰਸ਼ਰਨ ਸਿੰਘ ਮਠਾੜੂ, ਰੰਜਨ ਵਫ਼ਾ, ਵਰਿੰਦਰ ਸਿੰਘ ਸੈਣੀ, ਮੰਗਲਦੀਪ, ਸੋਮਰਾਜ ਸ਼ਰਮਾ, ਅਮਰੀਕ ਸਿੰਘ ਮਾਨ, ਰਛਪਾਲ ਸਿੰਘ ਘੁੰਮਣ, ਭੈਣ ਜੀ ਅਮਰੀਕ ਕੌਰ ਤੇ ਹਰਪ੍ਰੀਤ ਕੌਰ ਨੇ ਭਾਗ ਲਿਆ। ਉਨਾਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਲਾਚੀ ਬਾਵਾ ਦਾ ਅਚਾਨਕ ਤੁਰ ਜਾਣਾ, ਬੜਾ ਦੁਖਦਾਈ ਹੈ ! ਇਹ ਵਿਛੋੜਾ ਪੰਜਾਬੀ ਸੰਗੀਤ-ਜਗਤ ਵਿੱਚ ਇਕ ਵੱਡਾ ਖਲਾਅ ਪੈਦਾ ਕਰ ਗਿਆ ਹੈ । ਅਸੀਂ ਸਾਰੇ ਗੁਰਮੀਤ ਬਾਵਾ ਪਰਿਵਾਰ ਦੇ ਦੁੱਖ ਵਿੱਚ ਪਰਿਵਾਰਕ ਤੌਰ ਤੇ ਸ਼ਾਮਲ ਹੁੰਦੇ ਹਾਂ।

Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-