Monday, February 24, 2020
FOLLOW US ON

Entertainment

'ਜ਼ੋਰਾ ਦਾ ਸੈਕਿੰਡ ਚੈਪਟਰ ' ਲੈ ਕੇ ਆ ਰਿਹਾ ਹੈ ਲੇਖਕ- ਨਿਰਦੇਸ਼ਕ ਅਮਰਦੀਪ ਸਿੰਘ ਗਿੱਲ

February 13, 2020 08:32 PM

'ਜ਼ੋਰਾ ਦਾ ਸੈਕਿੰਡ ਚੈਪਟਰ ' ਲੈ ਕੇ ਆ ਰਿਹਾ ਹੈ ਲੇਖਕ- ਨਿਰਦੇਸ਼ਕ
            ਅਮਰਦੀਪ ਸਿੰਘ ਗਿੱਲ
ਅਮਰਦੀਪ ਸਿੰਘ ਗਿੱਲ ਇੰਨ੍ਹੀਂ ਦਿਨੀਂ ਜਿੱਥੇ ਆਪਣੀ ਨਵੀਂ ਫ਼ਿਲਮ ' ਜ਼ੋਰਾ ਦਾ ਸੈਂਕਿਡ ਚੈਪਟਰ' ਲੈ ਕੇ ਆ ਰਿਹਾ ਹੈ ਉੱਥੇ ਨਿਰਮਾਤਾ ਵਿਵੇਕ ਓਹਰੀ ਦੀ ਨਵਂੀਂ ਫ਼ਿਲਮ ' ਮਰਜਾਣੇ' ਦੀ ਸੂਟਿੱਗ ਵਿੱਚ ਰੁੱਝਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨੇਮੇ ਦੀ ਉਰਾਅ ਚੜਾਅ ਵੇਖਦਿਆਂ ਅਮਰਦੀਪ ਗਿੱਲ ਨੇ ਗੀਤਕਾਰੀ ਤੋਂ ਫ਼ਿਲਮੀ ਖੇਤਰ ਵੱਲ ਕਮ ਵਧਾਇਆ ਹੈ। ਜਿੱਥੇ ਉਸਨੇ ਬਤੌਰ ਲੇਖਕ ਅਨੇਕਾਂ ਫ਼ਿਲਮਾਂ ਲਈ ਆਪਣਾ ਯੋਗਦਾਨ ਪਾਇਆ ਉੱਥੇ ਉਸਨੇ ਇੱਕ  ਸਫ਼ਲ ਨਿਰਦੇਸ਼ਕ ਵਜੋਂ ਗੂੜ੍ਹੀਆਂ ਪੈੜ੍ਹਾਂ ਪਾਈਆਂ, ਭਾਵੇਂ ਉਹ ਲਘੂ ਫਿਲਮਾਂ ਹੋਣ ਜਾਂ ਫਿਰ ਫ਼ੀਚਰ ਫ਼ਿਲਮਾਂ । ਅਮਰਦੀਪ ਸਿੰਘ ਗਿੱਲ ਨੇ ਮੌਜੂਦਾ ਸਿਨਮੇ ਦੀ ਭੀੜ 'ਚ ਇੱਕ ਵੱਖਰੇ ਸਿਨੇਮੇ ਦੀ ਨੀਂਹ ਰੱਖੀ ਜੋ ਕਾਲਪਨਿਕ ਪਾਤਰਾਂ ਦੀ ਬਜਾਏ ਜਿੰਦਗੀ ਨਾਲ ਜੂਝਦੇ ਅਸਲ ਮਨੁੱਖ ਦੀ ਕਹਾਣੀ ਬਿਆਨਦੇ ਹਨ।
ਸਾਹਿਤਕ ਮਾਹੌਲ 'ਚ ਜੰਮੇ ਪਲੇ  ਅਮਰਦੀਪ ਸਿੰਘ ਗਿੱਲ ਦਾ ਸਿਨੇਮਾ ਵੀ ਉਸਦੀਆਂ ਸਾਹਿਤਕ ਕਿਰਤਾਂ 'ਚੋਂ ਉਪਜਿਆ ਹੈ। ਰਾਮ ਸਰੂਪ ਅਣਖੀ ਦੀ ਕਹਾਣੀ ਦਾ ਫਿਲਮੀਕਰਣ ਕਰਦਿਆਂ ਉਸਨੇ 'ਸੁੱਤਾ ਨਾਗ' ਅਤੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਅਧਾਰਤ 'ਖੂਨ' ਆਦਿ ਲਘੂ ਫਿਲਮਾਂ ਦਾ ਨਿਰਮਾਣ ਕਰਕੇ ਸਾਹਿੱਤਕ ਸਿਨੇਮੇ ਦੀ ਪਿਰਤ ਪਾਈ। ਵੱਡੇ ਸਿਨਮੇ ਦੀ ਗੱਲ ਕਰੀਏ ਤਾਂ ਵਿਆਹ ਅਤੇ ਭੰਡਨੁਮਾਂ ਸਿਨੇਮੇ ਤੋਂ ਵੱਖ ਹੋ ਕੇ ਤੁਰਦਿਆਂ ਪੰਜਾਬ ਦੇ ਹਾਲਾਤਾਂ ਨਾਲ ਜੂਝਦੇ ਨੌਜਵਾਨ ਵਰਗ ਅਤੇ ਸਿਆਸੀ ਸੋਚ ਦੀ ਖੇਡ ਅਧਾਰਤ 'ਜੋਰਾ ਦਸ ਨੰਬਰੀਆਂ' ਫਿਲਮ ਬਣਾ ਕੇ ਬਾਲੀਵੁੱਡ ਪੱਧਰ ਦੇ ਐਕਸ਼ਨ ਸਿਨਮੇ  ਨੂੰ ਪੰਜਾਬੀ ਪਰਦੇ 'ਤੇ ਉਤਾਰਿਆ। ਟਿੱਬਿਆ  ਦੇ ਸ਼ਹਿਰ ਜਾਣੇ ਜਾਂਦੇ ਬਠਿੰਡੇ ਨੂੰ ਉਸਨੇ 'ਜੋਰਾ ਦਸ ਨੰਬਰੀਆ' ਰਾਹੀਂ ਮੁੰਬਈ ਵਰਗੇ ਮਹਾਂਨਗਰ ਬਣਾ ਕੇ ਪੰਜਾਬੀ ਸਿਨੇਮੇ ਲਈ ਨਵਾਂ ਸੁਪਨਾ ਸਿਰਜਿਆ।
'ਜ਼ੋਰਾ ਦਸ ਨੰਬਰੀਆਂ ' ਨੂੰ ਮਿਲੀ ਵੱਡੀ ਸਫ਼ਲਤਾ ਆਪਣੇ ਆਪ ਵਿਚ ਇੱਕ ਵੱਡੀ ਮਿਸ਼ਾਲ ਹੈ। ਇਸੇ ਫਿਲ਼ਮ  ਦੀ ਲੜੀ ਨੂੰ ਅੱਗੇ ਜੋੜਦਿਆਂ ਹੁਣ ਅਮਰਦੀਪ ਗਿੱਲ ਆਪਣੀ ਲੇਖਣੀ ਅਤੇ ਨਿਰਦੇਸ਼ਨਾਂ ਹੇਠ 'ਜ਼ੋਰਾ –ਦਾ ਸੈਂਕਡ ਚੈਪਟਰ' ਲੈ ਕੇ ਆ ਰਿਹਾ ਹੈ। ਇਸ ਫਿਲਮ ਦਾ ਟੀਚਰ 5 ਜਨਵਰੀ ਨੂੰ ਯੂਟਿਉਬ 'ਤੇ ਰਿਲੀਜ਼ ਹੋਇਆ ਹੈ। ਜਿਸਨੂੰ ਦਰਸ਼ਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। 'ਬਠਿੰਡੇ ਵਾਲੇ ਬਾਈ ਫ਼ਿਲਮਜ਼', ਲਾਉਡ ਰੋਰ ਫ਼ਿਲਮ ਐਂਡ 'ਰਾਜ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 6 ਮਾਰਚ ਨੂੰ ਰਿਲੀਜ਼ ਹੋਣ  ਜਾ ਰਹੀ ਇਸ ਫਿਲਮ ਵਿੱਚ ਹਿੰਦੀ ਸਿਨੇਮੇ ਦੇ ਧਰਮਿੰਦਰ, ਦੀਪ ਸਿੱਧੂ, ਅਤੇ ਪੰਜਾਬੀ ਫਿਲਮਾਂ ਦੇ ਥੰਮ੍ਹ  ਗੁੱਗੂ ਗਿੱਲ ਇਕੱਠੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਮਾਹੀ ਗਿੱਲ, ਜਪੁਜੀ ਖਹਿਰਾ, ਹੌਬੀ ਧਾਲੀਵਾਲ, ਆਸ਼ੀਸ ਦੁੱਗਲ, ਸਿੰਘਾਂ, ਸੋਨਪ੍ਰੀਤ ਸਿੰਘ ਜਵੰਧਾ ਕੁੱਲ ਸਿੱਧੂ, ਯਾਦ ਗਰੇਵਾਲ, ਮੁਕੇਸ਼ ਤਿਵਾੜੀ ਆਦਿ ਕਲਾਕਾਰ ਵੀ ਅਹਿਮ ਕਿਰਦਾਰਾਂ 'ਚ ਆ;ਪਣੀ ਕਲਾ ਦੇ ਜ਼ੌਹਰ ਵਿਖਾਉਣਗੇ।  
ਇਸ ਫ਼ਿਲਮ ਦਾ ਲੇਖਕ ਅਤੇ ਨਿਰਦੇਸ਼ਕ ਵੀ ਅਮਰਦੀਪ ਸਿੰਘ ਗਿੱਲ ਹੈ। ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਇਹ ਫ਼ਿਲਮ 'ਜ਼ੋਰਾ ਦਸ ਨੰਬਰੀਆਂ' ਦਾ ਅਗਲਾ ਭਾਗ ਹੀ ਹੈ ਜਿਸ ਦੀ ਕਹਾਣੀ ਪੰਜਾਬ ਪੁਲਸ , ਰਾਜਸੀ ਲੋਕਾਂ ਅਤੇ ਆਮ ਲੋਕਾਂ ਦੁਆਲੇ ਘੁੰਮਦੀ ਹੈ। ਪੰਜਾਬ ਦੀਆਂ ਅਨੇਕਾਂ ਸੱਚੀਆਂ ਘਟਨਾਵਾਂ ਦੀ ਪੇਸ਼ਕਾਰੀ ਕਰਦਾ ਇਹ ਸਿਨੇਮਾ ਮੌਜੂਦਾ ਸਮੇਂ ਦਾ ਸੱਚ ਪੇਸ਼ ਕਰੇਗਾ। ਇਸ ਫਿਲਮ ਦਾ ਨਿਰਮਾਣ ਹਰਪ੍ਰੀਤ ਸਿੰਘ ਦੇਵਗਣ, ਮਨਦੀਪ ਸਿੰਘ ਸਿੱਧੂ, ਜੈਰੀ ਬਰਾੜ, ਬਿਮਲ ਚੋਪੜਾ, ਅਮਰਿੰਦਰ ਸਿੰਘ ਰਾਜੂ  ਨੇ ਕੀਤਾ ਹੈ। ਫਿਲਮ ਦਾ ਸੰਗੀਤ ਮਿਊਜਿੰਕ ਇੰਮਪਾਇਰ, ਸਨੀ ਬਾਵਰਾ ਤੇ ਇੰਦਰ ਬਾਵਰਾ ਨੇ ਦਿੱਤਾ ਹੈ। ਗਿੱਪੀ ਗਰੇਵਾਲ, ਲਾਭ ਹੀਰਾ ਤੇ ਸਿੰਗਾਂ ਨੇ ਪਲੇਅ ਬੈਕ ਗਾਇਆ ਹੈ-  
                                                        ਸੁਰਜੀਤ ਜੱਸਲ 9814607737

Have something to say? Post your comment

More Entertainment News

ਜੋਰਾ, ਦਾ ਸੈਕਿੰਡ ਚੈਪਟਰ' ਆਮ ਪੰਜਾਬੀਆਂ ਦੀ ਫਿਲ਼ਮ ਹੈ : ਅਮਰਦੀਪ ਸਿੰਘ ਗਿੱਲ 25 ਫਰਵਰੀ ਨੂੰ ਰਿਲੀਜ਼ ਹੋਵੇਗਾ, ਗਾਇਕ ਸ਼ਾਹ ਮਾਨ ਦਾ ਟਰੈਕ ‘ਯਾਦ ਕਰੇਗੀ’ ਪੰਜਾਬੀ ਫ਼ਿਲਮ 'ਇੱਕੋ ਮਿੱਕੇ' ਦਾ ਟਰੇਲਰ ਰਿਲੀਜ਼**** ਗੁਰਨੈਬ ਸਾਜਨ ਤੇ ਇਕਬਾਲ ਪੰਜੂ ਦੇ ਗੀਤ 'ਚਿੱਟੇ ਨੇ ਗੱਭਰੂ ਮਾਰੇ' ਦਾ ਪੋਸਟਰ ਰਿਲੀਜ਼ ਦਰਸ਼ਕਾਂ ਦੀ ਪਸੰਦ ਬਣੀ ਮੁਹੱਬਤੀ ਰੰਗਾਂ ‘ਚ ਰੰਗੀ ਐਮੀ ਵਿਰਕ ਤੇ ਅਦਾਕਾਰਾ ਤਾਨੀਆ ਦੀ ਫ਼ਿਲਮ 'ਸੁਫ਼ਨਾ' ਰਾਜਿਸਥਾਨ ਦਾ ਨਾਮਵਰ ਪੰਜਾਬੀ ਗਾਇਕ ਤੇ ਗੀਤਕਾਰ : ਵਿਸ਼ਾਲ ਸਿੰਘ ਮੰਨਤ Ye Hain Mohabbatein fame Apoorva Singh Chaudhary to appear in Star Plus' 'Yehh Jadu Hai Jinn Ka' ਗਾਇਕ ਪਾਲਾ ਮੋਠਾਂਵਾਲੀਆ ਦੇ ਟਰੈਕ 'ਜੱਟ ਲਾਈਕ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਗੁਰਬਾਜ ਗਿੱਲ ਦੀ ਪੇਸ਼ਕਸ਼ ਹੇਠ 24 ਕੈਰੇਟ ਗਾਣੇ ਨਾਲ ਧਮਾਲਾਂ ਪਾਉਣ ਵਾਲਾ ਗਾਇਕ-ਅਮਨੀ
-
-
-