Monday, February 24, 2020
FOLLOW US ON

News

ਸਨਮਾਨ ਸਮਾਰੋਹ ਨੇ ਧਾਰਿਆ ਰੈਲੀ ਦਾ ਰੂਪ ਇੱਕਜੁਟ ਹੋਣਾ ਸਮੇਂ ਦੀ ਮੁੱਖ ਲੋੜ: ਦਰਸ਼ਨ ਕਾਂਗੜਾ

February 13, 2020 11:33 PM

ਸਨਮਾਨ ਸਮਾਰੋਹ ਨੇ ਧਾਰਿਆ ਰੈਲੀ ਦਾ ਰੂਪ ਇੱਕਜੁਟ ਹੋਣਾ ਸਮੇਂ ਦੀ ਮੁੱਖ ਲੋੜ: ਦਰਸ਼ਨ ਕਾਂਗੜਾ

ਸੰਗਰੂਰ - ਦਿੜਬਾ ਮੰਡੀ 13 ਫਰਵਰੀ ( ਰਣਯੋਧ ਸਿੰਘ ਸੰਧੂ ) ਦਲਿਤ ਵੈਲਫੇਅਰ ਸੰਗਠਨ ਪੰਜਾਬ ਵੱਲੋਂ ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਅੈਡੀਟੋਰੀਅਮ ਹਾਲ ਵਿਖੇ ਸੰਗਠਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਮੈਂਬਰ ਅੈਸ ਸੀ ਕਮਿਸ਼ਨ ਪੰਜਾਬ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਪੰਜਾਬ ਦੇ 31ਦਲਿਤ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਪੰਜਾਬ ਭਰ ਵਿੱਚੋਂ ਹਜਾਰਾਂ ਦੀ ਗਿਣਤੀ ਵਿਚ ਪਹੁੰਚੇ ਦਲਿਤਾ ਨੂੰ ਸੰਬੋਧਨ ਕਰਦਿਆਂ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਇਹ ਦਲਿਤ ਸਮਾਜ ਦੇ ਅਨਮੋਲ ਹੀਰੇ ਹਨ ਜਿਨ੍ਹਾਂ ਤੇ ਦਲਿਤ ਭਾਈਚਾਰੇ ਨੂੰ ਮਾਣ ਹੈ। ਜਿਨ੍ਹਾਂ ਨੂੰ ਸਨਮਾਨਿਤ ਕਰਦਿਆਂ ਅਸੀਂ ਗਰਭ ਮਹਿਸੂਸ ਕਰਦੇ ਹਾਂ ਇਸ ਤੋਂ ਪਹਿਲਾਂ ਸ਼੍ਰੀ ਕਾਂਗੜਾ ਵੱਲੋਂ ਦਲਿਤ ਵੈਲਫੇਅਰ ਸੰਗਠਨ ਦਾ ਸਾਲਾਨਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਉਨਾਂ ਦਲਿਤਾਂ ਅੰਦਰ ਜੋਸ਼ ਭਰਦਿਆ ਕਿਹਾ ਕਿ ਦਲਿਤ ਭਾਈਚਾਰੇ ਦਾ ਦੇਸ਼ ਦੀ ਅਜ਼ਾਦੀ ਤੋਂ ਲੈ ਕੇ ਹਰ ਖੇਤਰ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਦਲਿਤ ਸਮਾਜ ਇੱਕਜੁਟ ਹੋ ਕੇ ਹਰ ਤਕਤਾ ਪਲਟ ਸਕਦਾ ਹੈ ਉਨਾਂ ਕਿਹਾ ਕਿ ਦਲਿਤਾਂ ਦੇ ਮਸੀਹਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਨੇ ਜੋ ਸਵਿਧਾਨ ਦੀ ਰਚਨਾ ਕਰ ਕੇ ਦਲਿਤਾਂ ਨੂੰ ਅਧਿਕਾਰ ਦਿਵਾਏ ਸਨ ਉਨ੍ਹਾਂ ਨੂੰ ਖੋਹਣ ਲਈ ਦੇਸ਼ ਦੀ ਜਾਲਮ ਸਰਕਾਰ ਦਲਿਤ ਵਿਰੋਧੀ ਯੋਜਨਾਵਾਂ ਬਣਾ ਰਹੀ ਹੈ ਅੱਜ ਦੇਸ਼ ਅਤੇ ਸਵਿਧਾਨ ਨੂੰ ਬਚਾਉਣ ਲਈ ਸਾਨੂੰ ਇੱਕਜੁਟ ਹੋਣਾ ਪਵੇਗਾ ਸ਼੍ਰੀ ਕਾਂਗੜਾ ਨੇ ਇਕਜੁੱਟਤਾ ਦਾ ਹੋਕਾ ਦਿੰਦਿਆਂ ਕਿਹਾ ਕਿ ਸਾਨੂੰ ਹਰ ਪੱਧਰ ਤੋਂ ਉਪਰ ਉੱਠ ਕੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਪਨਾਉਣਾ ਚਾਹੀਦਾ ਹੈ ਸ਼੍ਰੀ ਕਾਂਗੜਾ ਤੋਂ ਇਲਾਵਾ ਜ਼ਿਲਾ ਪ੍ਰੀਸ਼ਦ ਬਰਨਾਲਾ ਦੇ ਚੇਅਰਪਰਸਨ ਬੀਬੀ ਸਰਬਜੀਤ ਕੌਰ, ਮੈਡਮ ਹਰਜਿੰਦਰ ਕੌਰ ਚੱਬੇਵਾਲ, ਮਹਿੰਦਰ ਸਿੰਘ ਪੱਖੋ, ਜਸਮੇਲ ਸਿੰਘ ਡੇਅਰੀਵਾਲਾ, ਰਾਮਕਿਸ਼ਨ ਰਾਮਾ ਮੰਡੀ, ਗੁਰਪ੍ਰੀਤ ਸਿੰਘ ਚੋਪੜਾ, ਭੁਪਿੰਦਰ ਸਿੰਘ ਜੱਸੀ, ਡਾ ਰਸ਼ਪਾਲ ਕੌਰ, ਕਰਮਜੀਤ ਕੌਰ ਮਾਡਲ ਟਾਊਨ,ਰਾਜਿੰਦਰ ਸਿੰਘ ਬਰਨਾਲਾ, ਹਰਮਨ ਸਿੰਘ ਬਠਿੰਡਾ, ਸਿਮਰਤ ਕੌਰ ਧਾਲੀਵਾਲ, ਪ੍ਰੀਤਮ ਸਿੰਘ ਤਪਾ, ਮੇਸ਼ੀ ਤਪਾ, ਰੂਪੀ ਕੌਰ ਜ਼ਿਲਾ ਪ੍ਰਧਾਨ ਬਰਨਾਲਾ ਆਦਿ ਨੇ ਸੰਬੋਧਨ ਕਰਦਿਆਂ ਸਮੱਸਿਆਵਾਂ ਦੇ ਹੱਲ ਲਈ ਦਲਿਤ ਭਾਈਚਾਰੇ ਨੂੰ ਇੱਕ ਬੈਨਰ ਹੇਠਾਂ ਆਉਣ ਦਾ ਸੱਦਾ ਦਿੱਤਾ ਗੋਰਤਲਬ ਹੈ ਕਿ ਅੱਜ ਦੇ ਸਨਮਾਨ ਸਮਾਰੋਹ ਨੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ ਜਿਸ ਤੋਂ ਗਦਗਦ ਹੋਏ ਦਲਿਤ ਭਾਈਚਾਰੇ ਦੇ ਆਗੂਆਂ ਵੱਲੋਂ ਜੋਰ ਸ਼ੋਰ ਨਾਲ ਜੈ ਭੀਮ ਜੈ ਭਾਰਤ, ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ ਦੇ ਨਾਅਰੇ ਲਗਾਏ ਗਏ ਇਸ ਮੌਕੇ ਸਨਮਾਨਿਤ ਕੀਤੇ ਗਏ ਆਗੂਆਂ ਵਿੱਚ ਡਾ ਕਿਰਪਾਲ ਸਿੰਘ ਅੈਸ ਅੈਮ ਓ ਸੰਗਰੂਰ, ਪ੍ਰਿਸੀਪਲ ਸੁਖਬੀਰ ਸਿੰਘ ਅਮਰਗੜ੍ਹ, ਬਲਵਿੰਦਰ ਸਿੰਘ ਬੱਲੀ ਪ੍ਰੋਫੈਸਰ ਮਾਲੇਰਕੋਟਲਾ, ਰਮੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਸੰਗਰੂਰ, ਜੋਗਿੰਦਰ ਸਿੰਘ ਇੰਸਪੈਕਟਰ, ਕੁਲਵੰਤ ਸਿੰਘ ਟ੍ਰੈਫਿਕ ਇੰਚਾਰਜ, ਜਸਬੀਰ ਕੌਰ ਚੇਅਰਪਰਸਨ ਸੰਗਰੂਰ, ਹਰੀ ਸਿੰਘ ਫੱਗੂਵਾਲਾ, ਬਲਜੀਤ ਕੌਰ, ਬੇਅੰਤ ਕੌਰ, ਰਣ ਸਿੰਘ, ਜਸਬੀਰ ਸਿੰਘ, ਕਮਲ ਕੁਮਾਰ ਗੋਗਾ, ਮੰਜੂ ਹਰਕਿਰਨ ਕੌਰ, ਕੁਲਵੰਤ ਸਿੰਘ ਮੋਹਾਲੀ, ਜਸਵਿੰਦਰ ਕੌਰ ਭੁੱਲਰ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ ਰੀਡਰ, ਸ਼੍ਰੀ ਦੁਲੀਆ ਰਾਮ, ਕਰਮ ਸਿੰਘ ਫਾਇਰ ਬ੍ਰਿਗੇਡ ਅਫਸਰ, ਪਵਨ ਕੁਮਾਰ ਖੈਰ ਰਾਵਲ ਬੱਸੀ, ਹੰਸਰਾਜ ਰਾਮਾ ਮੰਡੀ, ਵਿਰਸਾ ਸਿੰਘ, ਕੁਲਦੀਪ ਸਿੰਘ, ਜਗਸੀਰ ਸਿੰਘ ਜੱਗੀ, ਰਾਜਪਾਲ ਰਾਜੂ , ਪਰਮਜੀਤ ਕੌਰ ਧੌਲਾ, ਰਾਨੀ ਕੋਰ, ਸਤਪਾਲ ਕੌਰ ਬਹਾਦਰਪੁਰ ਆਦਿ ਸ਼ਾਮਿਲ ਹਨ।

Have something to say? Post your comment

More News News

ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਡੀ.ਜੀ.ਪੀ. ਗੁਪਤਾ 'ਤੇ ਕੀਤਾ ਪਲਟਵਾਂ ਵਾਰ ਨਵੰਬਰ 1984 ਸਿੱਖ ਨਸਲਕੁਸ਼ੀ ਦੀ ਸਲਾਨਾਂ ਯਾਦ ਸਬੰਧੀ ਕੋਈ ਠੋਸ ਸਮਾਂ ਕੀਤਾ ਜਾਵੇ ਨਿਰਧਾਰਿਤ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਰੀਵਲਸਟੋਕ ਵਿਖੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਓਵੈਸੀ ਦੇ ਮੰਚ ਤੋਂ ਪਾਕਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਵਾਲੀ ਨੂੰ ਮਿਲੀ ਧਮਕੀ ਅਖੰਡ ਕੀਰਤਨੀ ਜੱਥੇ ਵਲੋਂ ਪੰਜਾਬ ਪੁਲਿਸ ਦੇ ਡੀਜੀਪੀ ਦੇ ਬਿਆਨ ਦੀ ਨਿਖੇਧੀ । ਅਸੀਂ ਆਜ਼ਾਦੀ ਪਸੰਦ ਹਾਂ, ਅਤਿਵਾਦੀ ਨਹੀਂ: ਗਾਜਿੰਦਰ ਸਿੰਘ ਦਲ ਖਾਲਸਾ ਸਿਰਸਾ, ਜੀਕੇ ਅਤੇ ਸਰਨਾ ਨੇ ਪੰਜਾਬ ਦੇ ਡੀ ਜੀ ਪੀ ਦਾ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬਿਆਨ ਦਾ ਕੀਤਾ ਸਖਤ ਵਿਰੋਧ ਮੈਕਸੀਮਮ, ਸਿਕਿਊਰਿਟੀ ਜ਼ੇਲ੍ਹ ਨਾਭਾ ਵਿਚ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਬਦੀ ਕਾਰਨ ਬੰਦੀ ਸਿੰਘਾਂ ਵੱਲੋਂ ਰੋਸ ਪ੍ਰਗਟ। जी डी गोयनका में ब्रेन ड्रेन कार्यक्रम का आयोजन किया गया । ਜਗਜੀਤ ਖਾਈ ਨੂੰ ਨੰਬਰਦਾਰ ਯੂਨੀਅਨ ਦਾ ਸੂਬਾ ਜਰਨਲ ਸਕੱਤਰ ਬਣਨ ਤੇ ਵੱਡੀ ਗਿਣਤੀ ‘ਚ ਆਗੂਆਂ ਨੇ ਦਿੱਤੀਆ ਵਧਾਈਆਂ
-
-
-