Monday, April 06, 2020
FOLLOW US ON

Poem

ਕਲ਼ਮ ਮਿਲੀ ਮੈਨੂੰ ਸੱਚ ਲਿਖਣ ਲਿਖਾਉਣ ਲਈ ,, ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)

February 14, 2020 02:41 PM
ਕਲ਼ਮ ਮਿਲੀ ਮੈਨੂੰ ਸੱਚ ਲਿਖਣ ਲਿਖਾਉਣ ਲਈ
ਗ਼ਲਤ ਕੁਰੀਤੀਆਂ ਸਮਾਜ਼ ਵਿੱਚੋਂ ਹਟਾਉਣ ਲਈ
ਆਪਣੇ ਦੇਸ਼ ਵਿੱਚੋਂ ਭਰਮ ਮਿਟਾਉਣ ਲਈ
ਮਰ ਗਈਆਂ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
 
ਪੈਸਾ ਉੱਥੇ ਲਾਓ ਜਾਵੇ ਜਿੱਥੇ ਸਥਿਤੀ ਖ਼ਰਾਬ ਜਿਹੀ
ਇਹ ਗੱਲ ਵੇਖ ਤਜ਼ਰਬਿਆਂ ਤੋਂ ਬਾਆਦ ਕਹੀ
,ਕੁਲਵੰਤ ਧਾਲੀਵਾਲ,ਵਾਲੀ ਸੋਚ ਨਾਲ ਝੂਠ ਹਰਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
 
ਇੱਥੇ ਮੁਰਦਿਆਂ ਦੇ ਲਾਏ ਜਾਂਦੇ ਘਿਓ ਮੂੰਹ ਨੂੰ
ਸਹੁਰੇ ਕੱਡਦੇ ਦੇ ਨੇ ਗਾਲ਼ਾਂ ਘਰ ਆਈ ਨੂੰਹ ਨੂੰ
ਉਹਦਾ ਵੀ ਹੈ ਹੱਕ ਆਪਣੇ ਸੁਪਨੇ ਸਜਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
 
ਸੁਖਚੈਨ ,ਲਿਖੇ ਵਿਚਾਰ ਵੱਡਿਆਂ ਤੋਂ ਸਿੱਖ ਕੇ
ਸੱਜਣਾਂ ਪਿਆਰਿਆਂ ਦੇ ਨਾਲ ਮਿੱਥ ਕੇ
ਜੱਗ ਉੱਤੇ ਆਪਣਾ ਨਾਮ ਚਮਕਾਉਣ ਲਈ
ਮਰ ਗਈਆ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਲਈ।
ਸੁਖਚੈਨ ਸਿੰਘ,ਠੱਠੀ ਭਾਈ, (ਯੂ ਏ ਈ)
00971527632924
 
 
 
 
Attachments area
 
 
 
Have something to say? Post your comment