Poem

ਗੀਤ/ਮੱਖਣ ਸ਼ੇਰੋਂ ਵਾਲਾ

February 18, 2020 03:12 PM
ਗੀਤ/ਮੱਖਣ ਸ਼ੇਰੋਂ ਵਾਲਾ
 
ਮਧਾਣੀਆਂ,,
ਬਾਬਲ ਵਿਹੜੇ ਖੇਡਾਂ ਖੇਡ ਕੇ,,
ਹੋਈਆਂ ਅੱਜ ਪ੍ਰਦੇਸਣਾਂ ਮਰਜਾਣੀਆਂ,
ਹਾਏ ਓਏ ਮੇਰੇ ਡਾਹਡਿਆ ਰੱਬਾ,,
ਚੋਗ ਕਿੱਥੇ ਖਿੰਡੀਆਂ ਤੇ ਕਿੱਥੇ ਖਾਣੀਆਂ,
 
ਸਾਉਂਣੀਆਂ,,,,
ਬਾਪੂ ਦੀ ਨਾ ਪੱਗ ਨੂੰ ਦਾਗ ਲੱਗੇ,
ਧੌਣਾਂ ਵੀਰਿਆਂ ਦੀਆਂ ਨਾ ਨੀਵੀਆਂ ਕਰਵਾਉਂਣੀਆਂ,
ਭਾਵੇਂ ਮਾਏ ਡੋਲੀ ਬੈਠ ਤੁਰ ਜਾਣਾ ,,,
ਖੈਰਾਂ ਤੇਰੇ ਹੀ ਘਰ ਦੀਆਂ ਮਨਾਉੰਣੀਆਂ,,
 
ਟਾਈਆਂ 2
ਭਾਬੋ ਅੱਜ ਦਿਨ ਸਗਨਾਂ ਦਾ ,,
ਤੁਸੀਂ ਬਾਹਲੀਆਂ ਰੌਣਕਾਂ ਲਾਈਆਂ,
ਨਾਨਕਿਆਂ ਨੇ ਜਾਗੋ ਕੱਢ  ਛੱਜ ਤੋੜਿਆ,,
ਨਾਲੇ ਦਾਦਕਿਆਂ ਨਾਲ ਗਰਾਰੀਆਂ ਫਸਾਈਆਂ,,
 
ਭੰਮੀਰੀਆਂ,,2
ਮੋਹ ਪਿਆਰ ਹੀ ਚਾਹੀਦਾ ਮੈਂਨੂੰ,,
ਨਾ ਚਾਹੀਦੀਆਂ ਮਹਿੰਗੀਆਂ ਜੰਜੀਰੀਆਂ,
ਜਿੰਨਾਂ ਨੇ ਗੋਦੀ ਚੁੱਕ ਕੇ ਖਿਡਾਇਆ ਮੈਂਨੂੰ,,
ਰਹਿਣ ਬਣੀਆਂ ਉਹਨਾਂ ਨਾਲ ਸਕੀਰੀਆਂ,,
 
ਬੇਰੀਆਂ,,2
ਬਾਬਲ ਤੇਰੇ ਸੋਹਣੇ ਮਹਿਲਾਂ ਅੰਦਰ,,
ਮੌਜਾਂ ਲੁੱਟੀਆਂ ਲਾਡੋਂ ਨੇ ਬਥੇਰੀਆਂ,,
ਵੀਰਾ ਤੇ ਮਾਏ ਆਵਾਂਗੀ ਪਿੰਡ ਸ਼ੇਰੋਂ,,
ਕਿਉਂ ਮੱਖਣਾਂ ਵੇ ਭਰੀਆਂ ਅੱਖਾਂ ਤੇਰੀਆਂ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ
ਸੰਪਰਕ 98787-98726
Have something to say? Post your comment