News

ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ

February 19, 2020 11:55 PM

ਜਿਹੜੇ ਲੋਕ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ:- ਗਜਿੰਦਰ ਸਿੰਘ ਦਲ ਖਾਲਸਾ

ਨਵੀਂ ਦਿੱਲੀ 19 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):- ਦਲ ਖਾਲਸਾ ਦੇ ਜਲਾਵਤਨੀ ਕਟ ਰਹੇ ਆਗੂ ਭਾਈ ਗਜਿੰਦਰ ਨੇ ਅਜ ਅਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਬ੍ਰਤਾਨਵੀ ਪਾਰਲੀਮੈਂਟ ਦੀ ਮੈਂਬਰ ਡੈਬੀ ਨੂੰ ਜਿਵੇਂ ਸੋਮਵਾਰ ਨੂੰ ਦਿੱਲੀ ਤੋਂ ਮੁਜਰਿਮਾਂ ਵਾਂਗ ਡਿਪੋਰਟ ਕੀਤਾ ਗਿਆ ਹੈ, ਉਹ ਅਤਿ ਨਿੰਦਣਯੋਗ ਹੈ । ਡੈਬੀ ਦਾ ਕਸੂਰ ਸਿਰਫ ਇਹ ਹੈ ਕਿ ਉਹ ਕਸ਼ਮੀਰ ਵਿੱਚ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੀ ਖੁਲ੍ਹ ਕੇ ਮੁਖਾਲਫਤ ਕਰਦੀ ਹੈ ।

ਕਸ਼ਮੀਰ ਵਿੱਚ ਭਾਰਤੀ ਜ਼ਿਆਦਤੀਆਂ ਹੋਣ, ਜਾਂ ਬਾਬਰੀ ਮਸਜਿਦ ਤੋੜ੍ਹ ਕੇ ਰਾਮ ਮੰਦਰ ਬਣਾਉਣ ਦਾ ਫੈਸਲਾ, ਤੇ ਜਾਂ ਫਿਰ ਭਾਰਤੀ ਮੁਸਲਮਾਨਾਂ ਨੂੰ ਟਾਰਗੈਟ ਕਰਨ ਵਾਲਾ ਨਾਗਰਿਕਤਾ ਸੋਧ ਕਾਨੂੰਨ ( ਸੀ ਏ ਏ ), ਸੱਭ ਨਿੰਦਣਯੋਗ ਹੈ, ਤੇ ਸਾਰੀ ਦੁਨੀਆਂ ਦੇ ਇਨਸਾਫ ਪਸੰਦ ਉਨ੍ਹਾਂ ਦੀ ਨਿੰਦਾ ਕਰਦੇ ਹਨ ।

ਡੈਬੀ ਨੂੰ ਤਾਂ ਭਾਰਤ ਵਿੱਚ ਦਾਖਲ ਹੋਣੋ ਰੋਕ ਦਿੱਤਾ ਗਿਆ ਹੈ, ਹੋਰ ਕਿਸ ਕਿਸ ਨੂੰ ਰੋਕੋਗੇ?

ਕੁੱਝ ਸਾਲ ਪਹਿਲਾਂ ਸਰਬਜੀਤ ਸਿੰਘ ਬਨੂੜ ਨੂੰ, ਜੋ ਇੱਕ ਲੇਖਕ, ਇੱਕ ਪੱਤਰਕਾਰ ਹਨ, ਉਹਨਾਂ ਨੂੰ ਵੀ ਦਾਖਲ ਹੋਣੋ ਰੋਕਿਆ ਗਿਆ ਸੀ ।

ਭਾਰਤੀ ਹਾਕਮਾਂ ਦੀ ਨੀਤੀ ਸਪਸ਼ਟ ਹੈ, ਜਿਹੜੇ ਲੋਕ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਣ, ਉਹਨਾਂ ਦੇ ਗਲਤ ਨੂੰ ਵੀ ਠੀਕ ਕਹਿਣ, ਉਹਨਾਂ ਲਈ ਦਰਵਾਜ਼ੇ ਖੁਲ੍ਹੇ ਹਨ, ਤੇ ਤੇ ਜਿਹੜੇ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਨ, ਉਹਨਾਂ ਲਈ ਦਰਵਾਜ਼ੇ ਬੰਦ ਹਨ ।

Have something to say? Post your comment

More News News

Friday prayers and other events canceled under Community Center The Hague security measures ਸਿੱਖ ਸਾਹਿਤ ਦੇ ਖੇਤਰ ਵਿੱਚ ਉਭਰਦੀ ਸਖਸ਼ੀਅਤ "ਡਾ. ਭਾਰਤਬੀਰ ਕੌਰ ਸੰਧੂ" A group of Chinese medical workers arrived at Heathrow Airport in London on Saturday to assist in the fight against COVID-19. ਅਮਰੀਕਾ ਵਿਚ ਸਰਕਾਰੀ ਐਮਰਜੰਸੀ ਦੇ ਬਾਵਜੂਦ "ਵਰਲਡ ਸਿੱਖ ਪਾਰਲੀਮੈਂਟ" ਦੀ ਵਲਫ਼ੇਰ ਕੌਂਸਿਲ ਵਲੋਂ ਕੰਨੇਟੀਕਟ ਵਿੱਚ ਲਗਾਏ ਗਏ ਸਿੱਖਾਂ ਵੱਲੋਂ ਲੰਗਰ | ਕਰਫਿਊ ਦੇ ਮੱਦੇਨਜ਼ਰ ਤੇ ਵਰਦੇ ਮੀਂਹ ਚ੍ ਵੰਡਿਆ ਗਰੀਬ ਪਰਿਵਾਰਾਂ ਨੂੰ ਖਾਣਾ , ਵਿਧਾਇਕ ਆਂਵਲਾ ਨੇ ਆਪਣੀ ਨੇਕ ਕਮਾਈ ਵਿੱਚੋਂ ਲੱਖਾਂ ਰੁਪਏ ਦੀ ਕੀਮਤ ਵਾਲੀਆ 2 ਵੈਟੀਲੇਟਰ ਮਸ਼ੀਨਾ ਭੇਂਟ ਕੀਤੀਆ ਤਾਲਾਬੰਦੀ ਦੁਰਾਨ ਗਰੀਬਾਂ ਦੀ ਰੋਜ਼ੀ ਰੋਟੀ ਨੂੰ ਸਰਕਾਰ ਯਕੀਨੀ ਬਣਾਵੇ: ਵੀਰਪਾਲ ਭੱਠਲ। ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਦਾ ਨਾਨ ਬੋਰਡ ਜਮਾਤਾਂ ਦਾ ਨਤੀਜਾ ਰਿਹਾ ਸੌ ਫੀਸਦੀ ਪਿੰਡ ਉਟਾਲਾਂ ਵਿੱਚ ਦਵਾਈ ਛਿੜਕਾਈ ਗਈ समाजसेवी संस्था सफ़र द्वारा गरीब और जरूरतमंद लोगों को राशन किया वितरित ।
-
-
-