Monday, April 06, 2020
FOLLOW US ON

Entertainment

ਜੱਟੀ ਪੰਦਰਾਂ ਮੁਰੱਬਿਆਂ ਵਾਲੀ’ ਪੰਜਾਬੀ ਫਿਲਮ ਦੀ ਸ਼ੂਟਿੰਗ ਬਠਿੰਡਾ ਦੇ ਆਸ-ਪਾਸ 15 ਮਾਰਚ ਤੋਂ ਸ਼ੁਰੂ ਹੋਵੇਗੀ – ਨਿਰਦੇਸ਼ਕ ਦੇਵੀ ਸ਼ਰਮਾ

March 12, 2020 09:47 PM

ਜੱਟੀ ਪੰਦਰਾਂ ਮੁਰੱਬਿਆਂ ਵਾਲੀ’ ਪੰਜਾਬੀ ਫਿਲਮ ਦੀ ਸ਼ੂਟਿੰਗ ਬਠਿੰਡਾ ਦੇ ਆਸ-ਪਾਸ 15 ਮਾਰਚ ਤੋਂ ਸ਼ੁਰੂ ਹੋਵੇਗੀ – ਨਿਰਦੇਸ਼ਕ ਦੇਵੀ ਸ਼ਰਮਾ
ਬਠਿੰਡਾ 12 ਮਾਰਚ (ਗੁਰਬਾਜ ਗਿੱਲ) -ਪੰਜਾਬੀ ਸਿਨੇਮਾ ਵਿੱਚ ਜਿੱਥੇ ਮਰਦ ਪ੍ਰਧਾਨ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ। ਉੱਥੇ ਔਰਤ ਨੂੰ ਮੁੱਖ ਰੱਖ ਕੇ ਪੰਜਾਬੀ ਫਿਲਮ ‘ਜੱਟੀ ਪੰਦਰਾਂ ਮੁਰੱਬਿਆਂ ਵਾਲੀ’ ਦਾ ਨਿਰਮਾਣ ਡਾਇਰੈਕਟਰ ਦੇਵੀ ਸ਼ਰਮਾ ਜੀ ਦੀ ਨਿਰਦੇਸ਼ਨਾਂ ਵਿੱਚ 15 ਮਾਰਚ ਤੋਂ ਬਠਿੰਡਾ ਦੇ ਆਸ-ਪਾਸ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਸ਼ੁਰੂ ਹੋਣ ਜਾ ਰਿਹਾ ਹੈ, ਜਿੰਨ੍ਹਾਂ ਨੇ ਇਸ ਤੋਂ ਪਹਿਲਾਂ ‘ਦੁੱਲਾ ਵੈਲੀ’ ਐਕਸ਼ਨ ਫ਼ਿਲਮ ਇੱਕ ਸਫ਼ਲ ਨਿਰਦੇਸ਼ਕ ਦੇ ਰੂਪ ਵਿੱਚ ਪੰਜਾਬੀ ਫਿਲਮ ਇੰਡਸਟਰੀ ਨੂੰ ਦਿੱਤੀ ਹੈ। ਇਸ ਫਿਲਮ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਦੇਵੀ ਸ਼ਰਮਾ ਜੀ ਨੇ ਦੱਸਿਆ ‘ਕਿ ਪਨੈਚ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਵਲੋਂ ਲਿਖੀ ਗਈ ਹੈ। ਇਸ ਫਿਲਮ ਵਿੱਚ ਜਿੱਥੇ ਗੁਗਨੀ ਗਿੱਲ ਤੇ ਲਖਵਿੰਦਰ ਲੱਖਾ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ, ਉੱਥੇ ਆਰੀਆ ਬੱਬਰ ਨੈਗੇਟਿਵ ਕਰੈਕਟਰ ਨਿਭਾਉਣਗੇ। ਇਹਨਾਂ ਤੋਂ ਇਲਾਵਾ ਅਦਾਕਾਰ ਗੁਰਚੇਤ ਚਿੱਤਰਕਾਰ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਨਿਰਮਲ ਰਿਸ਼ੀ, ਸੀਮਾ ਕੋਸ਼ਿਲ, ਮਲਕੀਤ ਬੁੱਟਰ, ਦਲਜੀਤ ਅਰੋੜਾ, ਸਤਵੰਤ ਕੌਰ, ਆਰ ਵੀ ਸੰਧਲ, ਪ੍ਰੇਰਿਕ ਸ਼ਰਮਾ, ਗੁਰਿੰਦਰ ਮਕਨਾ, ਸਿਮਰਨ ਸਹਿਜਪਾਲ, ਗੁਰ ਰੰਧਾਵਾ, ਰੂਪ ਸੰਧੂ ਅਤੇ ਹਰਦੀਪ ਤੂਰ ਆਦਿ ਵੀ ਸ਼ਾਮਿਲ ਹਨ। ਇਸ ਫਿਲਮ ਦੇ ਕੋ-ਪ੍ਰੋਡਿਊਸਰ ਮਲਕੀਤ ਬੁੱਟਰ ਅਤੇ ਅੇਜਕਿਊਟਿਵ ਪ੍ਰੋਡਿਊਸਰ ਸੁਮਿਤ ਮਾਣਕ ਜੀ ਨੇ। ਬਾਕੀ ਜਿੱਦਾਂ ਪ੍ਰਸਿੱਧ ਗਾਇਕ ਕਮਲ ਖ਼ਾਨ, ਮੰਨਤ ਨੂਰ, ਹਿੰਮਤ ਸੰਧੂ ਤੇ ਅਫਸਾਨਾ ਖ਼ਾਨ ਨੇ ਆਪਣੀਆਂ ਸ਼ੁਰੀਲੀਆਂ ਤੇ ਬੁਲੰਦ ਆਵਾਜ਼ਾਂ ਨਾਲ ਇਸ ਫਿਲਮ ਦੇ ਗੀਤਾਂ ਨੂੰ ਸ਼ਿੰਗਾਰਿਆ ਗਿਆ ਹੈ ਓਦਾਂ ਹੀ ਪ੍ਰਸਿੱਧ ਸੰਗੀਤਕਾਰ ਮਨੀ ਔਜਲਾ ਤੇ ਗੁਰਮੀਤ ਸਿੰਘ ਜੀ ਨੇ ਵੀ ਸੰਗੀਤ-ਬੱਧ ਪੂਰੀ ਰੂਹ ਨਾਲ ਕਰਿਆ ਹੈ, ਜੋ ਇਸ ਫਿਲਮ ਦੀ ਜਿੰਦਜਾਨ ਬਣੇਗਾ’।

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-