Monday, April 06, 2020
FOLLOW US ON

Entertainment

ਮਰਹੂਮ ਰਾਜ ਬਰਾੜ ਦੇ ਗਾਏ 'ਉੱਡੀ ਚੱਲ ਮੋਰਨੀਏ' ਗੀਤ ਦਾ ਰਚੇਤਾ ਗਾਇਕੀ ‘ਚ ਵੀ ਗੀਤਕਾਰੀ ਵਾਂਗੂੰ ਨਾਂ ਬਣਾਉਣਾ ਚਾਹੁੰਦੈ - ਗਾਇਕ ਤੇ ਗੀਤਕਾਰ ਕੰਦੀ ਡੇਲਿਆਂ ਵਾਲੀ

March 16, 2020 09:19 PM

ਮਰਹੂਮ ਰਾਜ ਬਰਾੜ ਦੇ ਗਾਏ 'ਉੱਡੀ ਚੱਲ ਮੋਰਨੀਏ' ਗੀਤ ਦਾ ਰਚੇਤਾ
ਗਾਇਕੀ ‘ਚ ਵੀ ਗੀਤਕਾਰੀ ਵਾਂਗੂੰ ਨਾਂ ਬਣਾਉਣਾ ਚਾਹੁੰਦੈ - ਗਾਇਕ ਤੇ ਗੀਤਕਾਰ ਕੰਦੀ ਡੇਲਿਆਂ ਵਾਲੀ
ਸੰਗੀਤਕ ਖੇਤਰ ਵਿੱਚ ਪੈਰ ਜਮਾਉਣ ਲਈ ਬਹੁਤ ਹੀ ਲੰਮਾ ਸਮਾਂ ਸੰਘਰਸ ਕਰਨਾ  ਪੈਂਦਾ ਹੈ, ਕਦੇ-ਕਦੇ ਤਾਂ ਸੰਘਰਸ ਵਿੱਚ ਹੀ ਸਾਰੀ ਉਮਰ ਲੰਘ ਜਾਂਦੀ ਐ ਤੇ ਕਾਮਯਾਬੀ ਫੇਰ ਵੀ ਨਹੀਂ ਨਸੀਬ ਹੁੰਦੀ। ਬਹੁਤ ਹੀ ਘੱਟ ਲੋਕ ਹੁੰਦੇ ਨੇ, ਜੋ ਥੋੜੇ ਸਮੇਂ ਵਿੱਚ ਆਪਣੀ ਸਖਤ ਮਿਹਨਤ ਤੇ ਦ੍ਰਿੜ ਇਰਾਦਿਆਂ ਨਾਲ ਆਪਣੀ ਮਿਥੀ ਹੋਈ ਮੰਜ਼ਿਲ ਨੂੰ ਪਾ ਲੈਦੇ ਹਨ। ਅਜਿਹੇ ਹੀ ਦ੍ਰਿੜ ਇਰਾਦੇ ਵਾਲਾ ਹੈ, ਸਭਿਆਚਾਰਕ ਗੀਤਾਂ ਦਾ ਰਚੇਤਾ ਗਾਇਕ ਤੇ ਗੀਤਕਾਰ, ਜੋ ਹੁਣ ਗਾਇਕੀ ‘ਚ ਵੀ ਗੀਤਕਾਰੀ ਵਾਂਗੰੂ ਨਾਂ ਬਣਾਉਣਾ ਚਾਹੁੰਦੈ - ਕੰਦੀ ਡੇਲਿਆਂ ਵਾਲੀ
ਮਾਲਵਾ ਖੇਤਰ ਦੇ ਜਦੋਂ ਗੀਤਕਾਰਾਂ ਦੀ ਗੱਲ ਕਰੀਏ ਤਾਂ ਹਰਚੰਦ ਕੰਦੀ ਡੇਲਿਆਂ ਵਾਲੀ ਦਾ ਨਾਂਅ ਆਪਣੇ-ਆਪ ਜ਼ਬਾਨ 'ਤੇ ਆ ਜਾਂਦਾ ਹੈ ਕਿਉਂਕਿ ਇਸ ਗੀਤਕਾਰ ਨੇ ਬਹੁਤ ਛੋਟੀ ਉਮਰ ਤੇ ਘੱਟ ਸਮੇਂ ਵਿਚ ਆਪਣੇ-ਆਪ ਨੂੰ ਚੰਗੇ ਗੀਤਕਾਰਾਂ ਦੀ ਕਤਾਰ ਵਿੱਚ ਖੜ੍ਹਾ ਕੀਤਾ ਹੈ। ਇਸਦਾ ਜਨਮ 16 ਮਈ 1973 ਨੂੰ ਪਿਤਾ ਸਵ. ਗੁਰਦੇਵ ਸਿੰਘ ਦੇ ਘਰ ਮਾਤਾ ਜਰਨੈਲ ਕੌਰ ਦੀ ਕੁੱਖੋਂ ਪਿੰਡ ਡੇਲਿਆਂ ਵਾਲੀ ਵਿਖੇ ਹੋਇਆ। ਅੱਜਕੱਲ ਉਹ ਆਪਣੀ ਪਤਨੀ ਵੀਰਪਾਲ ਕੌਰ, ਬੇਟਾ ਹਰਜੀਤ ਸਿੰਘ 'ਤੇ ਬੇਟੀ ਹਰਪ੍ਰੀਤ ਕੌਰ ਨਾਲ ਸਮੇਤ ਪਰਿਵਾਰ ਆਪਣੇ ਪਿੰਡ ਡੇਲਿਆਂ ਵਾਲੀ ਵਿਖੇ ਰਹਿ ਰਿਹਾ ਹੈ। ਹਰਚੰਦ ਕੰਦੀ ਜੋ ਗੀਤਾਂ 'ਚ ਅਪਾਣੇ ਆਪ ਨੂੰ ਕੰਦੀ ਡੇਲਿਆਂ ਵਾਲੀਆ ਲਿਖਦੈ, ਯਾਰਾਂ ਦਾ ਯਾਰ, ਹੱਸਮੁੱਖ ਤੇ ਮਿਲਾਪੜੇ ਸੁਭਾਅ ਦਾ ਮਾਲਕ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਸਦੇ ਲਿਖੇ ਗੀਤ ਨਾਮਵਰ ਗਾਇਕਾਂ/ਗਾਇਕਾਵਾਂ ਵੱਲੋਂ ਰਿਕਾਰਡ ਕਰਾਏ ਗਏ। ਗੀਤਕਾਰੀ ਅਤੇ ਗਾਇਕੀ ਦੀ ਗੁੜ੍ਹਤੀ ਉਸਨੂੰ ਆਪਣੇ ਪਿਤਾ ਸਵ. ਗੁਰਦੇਵ ਸਿੰਘ ਤੋਂ ਮਿਲੀ, ਜਿੰਨਾਂ ਦੇ ਕਿੱਸੇ ਬੀਬੀ ਰਜਨੀ, ਦਹੂਦ ਬਾਦਸ਼ਾਹ ਅਤੇ ਹਰੀ ਚੰਦ ਰਾਜਾ ਬਹੁਤ ਮਸ਼ਹੂਰ ਹੋਏ। ਕੰਦੀ ਡੇਲਿਆਂ ਵਾਲੀ ਹੁਣ ਤੱਕ 300 ਦੇ ਲੱਗਭਗ ਗੀਤ ਲਿਖ ਚੁੱਕਾ ਹੈ, ਜਿਸ ਵਿਚੋਂ 150 ਦੇ ਕਰੀਬ ਰਿਕਾਰਡ ਹੋ ਚੁੱਕੇ ਹਨ ਤੇ 150 ਤੋਂ ਉੱਪਰ ਰਿਕਾਰਡ ਹੋਣੇ ਬਾਕੀ ਹਨ। ਕੰਦੀ ਆਪਣਾ ਗੀਤ ਲਿਖਣ ਦਾ ਸ਼ੋਕ 1991-92 ਤੋਂ ਲਗਾਤਾਰ ਹੁਣ ਤੱਕ ਪਾਲ ਰਿਹਾ ਹੈ। ਉਸਦਾ ਪਹਿਲਾ ਗੀਤ ਗਾਇਕਾ ਸ਼ਮਾ ਲਵਲੀ ਦੀ ਅਵਾਜ ਵਿੱਚ 'ਮੁੰਦਰੀ ਦੇ ਨਗ ਨੂੰ ਨਗੀਨਾ ਕਹਿੰਦੇ ਨੇ' ਰਿਕਾਰਡ ਹੋਇਆ। ਇਸ ਦੀ ਘਾਲਣਾ ਉਦੋਂ ਰੰਗ ਲਿਆਈ ਜਦੋਂ ਸਟਾਰ ਗਾਇਕ ਮਰਹੂਮ ਰਾਜ ਬਰਾੜ ਨੇ ਉਸ ਦਾ ਗੀਤ 'ਉੱਡੀ ਚੱਲ ਮੋਰਨੀਏ' ਰਿਕਾਰਡ ਕਰਵਾਕੇ ਇਹਦਾ ਨਾਂਅ ਦੁਨੀਆਂ ਭਰ ਵਿੱਚ ਪਹੁੰਚਾ ਦਿੱਤਾ। ਹਰਦੇਵ ਮਾਹੀਨੰਗਲ ਦਾ 'ਉਡਣੇ ਸੱਪ ਵਰਗੀ' ਗੀਤ ਵੀ ਇਸ ਦਾ ਲਿਖਿਆ ਹੈ। ਗਾਇਕ ਛਿੰਦਾ ਸ਼ੌਂਕੀ ਤੇ ਪ੍ਰੀਤੀ ਮਾਨ ਨੇ ਇਸਦਾ ਗੀਤ 'ਕਬੱਡੀ' ਗਾਇਆ। ਪ੍ਰੀਤੀ ਮਾਨ ਨੇ ਕੰਦੀ ਦਾ ਸੋਲੋ ਗੀਤ 'ਤਾਰੇ', ਕਰਤਾਰ ਰਮਲਾ ਤੇ ਲਵਜੋਤ ਰਾਣੀ ਨੇ ਇਸਦਾ ਦੋਗਾਣਾ 'ਜੈਤੋ ਵਾਲੇ ਫਾਟਕ' ਗਾਇਆ। ਇਸ ਤੋਂ ਇਲਾਵਾ ਰਿੰਪੀ ਗਰੇਵਾਲ, ਮਲਕੀਤ ਸੰਧੂ, ਵੇਦ ਹੰਸ, ਦੀਪੀ ਮਾਨ, ਪੰਮਾ ਸ਼ਾਇਰ, ਸੁਰਜੀਤ ਭੁੱਲਰ, ਸੁਦੇਸ਼ ਕੁਮਾਰੀ ਆਦਿ ਗਾਇਕ/ਗਾਇਕਾਵਾਂ ਨੇ ਉਸ ਦੇ ਗੀਤ ਰਿਕਾਰਡ ਕਰਵਾਏ ਹਨ, ਜੋ ਸਰੋਤਿਆਂ ਵੱਲੋਂ ਪ੍ਰਵਾਨ ਕੀਤੇ ਗਏ ਹਨ।
ਹੁਣ ਕੰਦੀ ਡੇਲਿਆਂ ਵਾਲੀ ਨੇ ਗੀਤਕਾਰੀ ਦੇ ਨਾਲ-ਨਾਲ ਗਾਇਕੀ ਵਿੱਚ ਵੀ ਆਪਣਾ ਨਾਮ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਉੁਸ ਦੇ ਗਾਏ ਗੀਤ 'ਮਾਂ', 'ਕਿਤਾਬਾਂ' 'ਫਾਟਕ ਜੈਤੋ ਮੰਡੀ ਦਾ' ਅਤੇ 'ਲੰਮੀਆਂ ਉਮਰਾਂ' ਸਰੋਤਿਆਂ ਵੱਲੋਂ ਬਹੁਤ ਹੀ ਪਸੰਦ ਕੀਤੇ ਗਏ। ਉਸ ਦੇ ਆਪਣੇ ਲਿਖੇ 'ਤੇ ਖੁਦ ਗਾਏ ਹੋਏ ਨਵੇਂ ਗੀਤ ‘ਇੱਜਤਾਂ ਬਖ਼ਸਣ ਵਾਲਾ ਤੂੰ’ (ਧਾਰਮਿਕ), ‘ਰੇਸ਼ਮੀ ਰੁਮਾਲ’ (ਦੋਗਾਣਾ) ਅਤੇ ‘ਮੇਰੀ ਮਾਂ ਵਰਗਾ’ ਬਹੁਤ ਹੀ ਜਲਦ ਰਿਲੀਜ਼ ਹੋਣ ਵਾਲੇ ਹਨ। ਉਸ ਦੇ ਮਿੱਤਰ ਅਤੇ ਸਰੋਤੇ ਉਸ ਨੂੰ ਬੁਲੰਦੀਆਂ 'ਤੇ ਵੇਖਣਾ ਲੋਚਦੇ ਹਨ, ਰੱਬ ਮਿਹਰ ਕਰੇ ਇਹ ਇਸੇ ਤਰਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਦਾ ਹੋਇਆ ਪੂਰੇ ਵਿਸ਼ਵ ਵਿੱਚ ਪ੍ਰਸਿੱਧੀ ਹਾਸਲ ਕਰੇ ਅਤੇ ਸਾਰੀ ਦੁਨੀਆ ‘ਤੇ ਉਹਦਾ ਨਾਮ ਹੋਵੇ।
-ਗੁਰਬਾਜ ਗਿੱਲ 98723-62507
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ-151001

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-