Monday, April 06, 2020
FOLLOW US ON

Entertainment

ਪਰਿਵਾਰਕ ਫ਼ਿਲਮ ' ਜੱਟੀ ਪੰਦਰਾਂ ਮੁਰੱਬਿਆਂ ਵਾਲੀ' ਦੀ ਸੂਟਿੰਗ ਸੁਰੂ

March 17, 2020 01:43 PM

ਪਰਿਵਾਰਕ ਫ਼ਿਲਮ ' ਜੱਟੀ ਪੰਦਰਾਂ ਮੁਰੱਬਿਆਂ ਵਾਲੀ' ਦੀ ਸੂਟਿੰਗ ਸੁਰੂ
ਔਰਤ ਪ੍ਰਧਾਨ ਸਿਨਮੇ ਦੀ ਪ੍ਰਤੀਨਿਧਤਾ ਕਰਦੀਆਂ ਫ਼ਿਲਮਾਂ ਨੇ ਬੀਤੇ ਵਰ੍ਹੇ ਚੰਗਾ ਨਾਮਾਣਾ ਖੱਟਿਆ ਹੈ। ਅੱਜ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਕਿਧਰੇ ਵੀ ਘੱਟ ਨਹੀਂ ਹੈ। ਬਰਾਬਰ ਦੇ ਹੱਕ ਹੋਣ ਕਰਕੇ ਅੱਜ ਦੀ ਨਾਰੀ ਜਾਗੂਰਕਤਾ ਦਾ ਚਾਨਣ ਵੰਡਣ ਦੇ ਸਮਰੱਥ ਹੋਈ ਹੈ। ਹੋਰਨਾਂ ਖੇਤਰਾਂ ਵਾਂਗ ਇਸਨੇ ਪੰਜਾਬੀ ਸਿਨੇਮੇ ਦਾ ਵੀ ਮਾਣ ਵਧਾਇਆ ਹੈ।
ਗੁਗਨੀ ਗਿੱਲ ਪੰਜਾਬੀ ਸਿਨੇਮੇ ਦੀ ਇੱਕ ਪੁਰਾਣੀ ਅਦਾਕਾਰਾ ਹੈ ਜਿਸਨੇ ਨੱਬੇ ਦੇ ਦਸ਼ਕ ਵਿੱਚ ਆਪਣੇ ਫ਼ਿਲਮੀ ਸਫ਼ਰ ਦੀ ਸੁਰੂਆਤ ਕੀਤੀ ਤੇ ਪਿਛਲੇ ਸਾਲ ਰਿਲੀਜ਼ ਹੋਈ ਗੁੱਗੂ ਗਿੱਲ ਤੇ ਯੋਗਰਾਜ ਸਿੰਘ ਵਾਲੀ ' ਦੁੱਲਾ ਵੈਲੀ ' ਫ਼ਿਲਮ ਨਾਲ ਮੁੜ ਸਰਗਰਮ ਹੋਈ। ਇੰਨ੍ਹੀਂ ਦਿਨੀਂ ਉਹ ਆਪਣੀ ਹੋਮ ਪ੍ਰੋਡਕਸਨ ਦੀ ਫ਼ਿਲਮ ' ਜੱਟੀ ਪੰਦਰਾਂ ਮੁਰੱਬਿਆਂ ਵਾਲੀ'  ਨਾਲ ਬਤੌਰ ਅਦਾਕਾਰਾ ਅਹਿਮ ਭੂਮਿਕਾ 'ਚ ਨਜ਼ਰ ਆਵੇਗੀ। 'ਪਨੈਚ ਪ੍ਰੋਡਕਸ਼ਨ ਦੇ ਬੈਨਰ ਹੇਠ ਨਿਰਮਾਤਾ ਗੁਰਦੀਪ ਪਨੈਚ  ਤੇ ਨਿਰਦੇਸ਼ਕ ਦੇਵੀ ਸ਼ਰਮਾ ਵਲੋਂ ਇਸ ਫ਼ਿਲਮ ਦੀ ਸੂਟਿੰਗ ਬਠਿੰਡਾ ਇਲਾਕੇ ਵਿੱਚ ਸੁਰੂ ਹੋ ਚੁੱਕੀ ਹੈ।  ਇਸ ਫ਼ਿਲਮ ਵਿੱਚ ਗੁਗਨੀ ਗਿੱਲ ਤੇ ਲਖਵਿੰਦਰ ਲੱਖਾ ਮੁੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਤੇ ਆਰੀਆ ਬੱਬਰ ਨੈਗੇਟਿਵ ਕਿਰਦਾਰ ਨਿਭਾਅ ਰਿਹਾ ਹੈ। ਨਿਰਮਲ ਰਿਸ਼ੀ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਚੇਤ ਚਿੱਤਰਕਾਰ, ਗੁਰਿੰਦਰ ਮਕਨਾ, ਸਿਮਰਨ ਸਹਿਜਪਾਲ, ਗੁਰੂ ਰੰਧਾਵਾ, ਦਲਜੀਤ ਸਿੰਘ ਅਰੋੜਾ, ਮਲਕੀਤ  ਬੁੱਟਰ, ਸਤਵੰਤ ਕੌਰ, ਆਰ ਵੀ ਸੰਦਲ, ਰੂਪ ਸੰਧੂ, ਹਰਦੀਪ ਤੂਰ ਆਦਿ ਬਾਕੀ ਅਹਿਮ ਕਲਾਕਾਰ ਹਨ। ਫ਼ਿਲਮ ਦੀ ਕਹਾਣੀ ਖੁਸ਼ਬੂ ਸ਼ਰਮਾ ਨੇ ਲਿਖੀ ਹੈ। ਫ਼ਿਲਮ ਦਾ ਸੰਗੀਤ ਮਨੀ ਔਜਲਾ ਤੇ ਗੁਰਮੀਤ ਸਿੰਘ ਦੇ ਰਹੇ ਹਨ ਜਿਸਨੂੰ ਮੰਨਤ ਨੂਰ, ਅਫ਼ਸਾਨਾ ਖ਼ਾਨ, ਕਮਲ ਖਾਂ  ਤੇ ਹਿੰਮਤ ਸੰਧੂ ਨੇ ਪਲੇਅ ਬੈਕ ਗਾਇਆ ਹੈ। ਫ਼ਿਲਮ ਦੇ ਕੋ ਪ੍ਰੋਡਿਊਸਰ ਮਲਕੀਤ ਬੁੱਟਰ ਹਨ ਤੇ ਐਗਜੀਕਿਊਟਵ ਪ੍ਰੋਡਿਊਸਰ ਸੁਮਿਤ ਮਾਣਕ ਹਨ। ਫ਼ਿਲਮ ਦੀ ਸੂਟਿੰਗ ਬਠਿੰਡਾ ਇਲਾਕੇ ਵਿੱਚ ਜ਼ੋਰਾਂ ਸ਼ੋਰਾਂ ਨਾਲ ਸੁਰੂ ਹੋ ਚੁੱਕੀ ਹੈ। ਫ਼ਿਲਮ ਦੇ ਨਿਰਦੇਸ਼ਕ ਦੇਵੀ ਸ਼ਰਮਾ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬ ਦੀ ਧਰਾਤਲ ਅਤੇ ਮਾਲਵੇ ਦੀ ਪਿੰਡਾਂ ਨਾਲ ਜੁੜੀ ਇੱਕ ਖੂਬਸੁਰਤ ਪਰਿਵਾਰਕ ਕਹਾਣੀ ਅਧਾਰਤ ਹੈ ਜਿਸ ਵਿੱਚ ਜਿੰਦਗੀ ਦੇ ਸਾਰੇ ਹੀ ਖੂਬਸੁਰਤ ਰੰਗਾਂ ਨੂੰ ਪੇਸ਼ ਕੀਤਾ ਜਾਵੇਗਾ।                         

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-