Monday, April 06, 2020
FOLLOW US ON

Entertainment

ਬੌਲੀਵੁੱਡ ਫ਼ਿਲਮਾਂ ' ਸੀ ਯੂ ਇਨ ਕੋਰਟ' ਅਤੇ ' ਕਿਸੀ ਸੇ ਨਾ ਕਹਿਣਾ' ਦੀ ਸੂਟਿੰਗ ਪੰਜਾਬ ਵਿੱਚ ਜਲਦੀ...

March 17, 2020 11:46 PM

ਬੌਲੀਵੁੱਡ ਫ਼ਿਲਮਾਂ ' ਸੀ ਯੂ ਇਨ ਕੋਰਟ' ਅਤੇ ' ਕਿਸੀ ਸੇ ਨਾ ਕਹਿਣਾ' ਦੀ ਸੂਟਿੰਗ ਪੰਜਾਬ ਵਿੱਚ ਜਲਦੀ...
ਪੰਜਾਬ ਫ਼ਿਲਮ ਸਨੱਅਤ ਵਿੱਚ ਅੱਜ ਮੋਹਰੀ ਭੂਮਿਕਾ ਨਿਭਾਅ ਰਿਹਾ ਹੈ। ਜਿੱਥੇ ਪੰਜਾਬੀ ਫ਼ਿਲਮ ਉਦਯੋਗ ਸਿਖ਼ਰਾਂ 'ਤੇ ਹੈ ਉੱਥੇ ਬਾਲੀਵੁੱਡ ਦੀਆਂ ਅਨੇਕਾਂ ਫਿਲਮਾਂ ਪੰਜਾਬ ਦੀਆਂ ਖੂਬਸੁਰਤ ਲੁਕੇਸ਼ਨਾਂ 'ਤੇ ਫ਼ਿਲਮਾਈਆ  ਜਾ ਰਹੀਆਂ ਹਨ। 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਬਾਲੀਵੁੱਡ ਇਡਸਟਰੀ ਦਾ ਇੱਕ ਵੱਡਾ ਬੈਨਰ ਹੈ ਜਿਸ ਨੇ ਹਿੰਦੀ ਸਿਨੇਮਾ ਜਗਤ 'ਚ ਅਨੇਕਾ ਮਨੋਰੰਜਨ ਭਰਪੂਰ ਫ਼ਿਲਮਾਂ ਦਾ ਨਿਰਮਾਣ ਕਰਕੇ ਆਪਣੀ ਗੂੜੀ ਥਾਂ ਬਣਾਈ। ਇਸ ਪ੍ਰੋਡਕਸ਼ਨ ਹਾਊਸ ਦੀਆਂ ਦੋ ਨਵੀਆਂ ਫਿਲ਼ਮਾਂ ' ਸੀ ਯੂ ਇਨ ਕੌਰਟ' ਅਤੇ ਕਿਸੀ ਸੇ ਨਾ ਕਹਿਣਾ' ਬਹੁਤ ਜਲਦ ਪੰਜਾਬ ਦੀਆਂ ਖੂਬਸੁਰਤ ਲੁਕੇਸ਼ਨਾ 'ਤੇ ਫਿਲਮਾਈਆਂ ਜਾ ਰਹੀਆਂ ਹਨ।  ਕਾਮੇਡੀ ਅਤੇ ਰੁਮਾਂਸ ਦੇ ਵਿਸ਼ੇ ਅਧਾਰਤ ਇੰਨ੍ਹਾਂ ਫ਼ਿਲਮਾਂ ਦੀ ਕਹਾਣੀ ਪੰਜਾਬੀ ਮਾਹੌਲ 'ਚ ਦੱਸੀ ਜਾ ਰਹੀ ਹੈ। ਇੰਨ੍ਹਾਂ ਫ਼ਿਲਮਾਂ 'ਚੋਂ 'ਸੀ ਯੂ ਇਨ ਕੋਰਟ' ਦਾ ਨਿਰਦੇਸ਼ਨ ਵਿਸ਼ਾਲ ਮਿਸ਼ਰਾ ਵਲੋਂ ਕੀਤਾ ਜਾਵੇਗਾ ਤੇ ਸੰਗੀਤ ਵਿਆਸ ਅਰੋੜਾ ਦੇ ਰਹੇ ਹਨ।
ਫ਼ਿਲਮ 'ਸੀ ਯੂ ਇਨ ਕੌਰਟ' ਵਿੱਚ ਰਾਜਵੀਰ, ਡੇਜ਼ੀ ਸ਼ਾਹ, ਸਮੀਰ ਸੋਨੀ, ਪ੍ਰੀਤੀ ਝੰਗਿਆਣੀ ਆਰੀਆ ਜੂਬੇਰ,ਦਿੱਵਸ ,ਪ੍ਰਵੀਨ ਸਸੋਦੀਆ, ਅਫਰੀਨ, ਟੀਨਾ, ਅਤੇ ਅਵਿਨਾਸ਼ ਵਧਾਵਨ  ਅਹਿਮ ਭੁਮਿਕਾ ਨਿਭਾਉਂਦੇ ਕਲਾਕਾਰ ਹਨ।
ਇਸੇ ਪ੍ਰੋਡਕਸ਼ਨ ਹਾਊਸ ਦੀ ਦੂਜੀ ਫ਼ਿਲਮ 'ਕਿਸੀ ਸੇ ਨਾ ਕਹਿਣਾ' ਦਾ ਨਿਰਦੇਸ਼ਕ ਨਿਰਦੇਸ਼ਨ ਯੁਧਿਸ਼ਟਰ ਵਲੋਂ ਕੀਤਾ ਜਾਵੇਗਾ। ਉਸਨੇ ਇਸ ਫ਼ਿਲਮ ਦੇ ਸੰਵਾਦ ਅਤੇ ਪਟਕਥਾ ਵੀ ਲਿਖੀ ਹੈ।  ਇਸ ਫ਼ਿਲਮ ਦੇ ਕਲਾਕਾਰਾਂ ਵਿੱਚ  ਰਾਜਵੀਰ, ਚਿੱਤਰਾ ਸ਼ੁਕਲਾ,ਨਿਹਾਰਿਕਾ ਰਾਏਜੀਦਾ,ਲੀਲਮਾ ਅਜ਼ੀਮ, ਚਿਤਾਰਸ਼ੀ, ਰਾਜਿੰਦਰ ਗੁਪਤਾ, ਯਸ਼ ਸਿਨਹਾ ਅਤੇ ਬਲਜਿੰਦਰ ਕਾਲੀਆ ਅਹਿਮ ਹਨ। ਇਹ ਦੋਵੇਂ ਫ਼ਿਲਮਾਂ ਦੀ ਸੂਟਿੰਗ ਬਹੁਤ ਜਲਦ ਸੁਰੂ ਹੋ ਰਹੀ ਹੈ। ਇਹ ਦੋਵੇ ਫ਼ਿਲਮਾਂ ਸਮਾਜਿਕ ਮਾਹੌਲ ਦੀਆਂ ਪਰਿਵਾਰਕ ਫ਼ਿਲਮਾਂ ਹਨ।  
                                                   -ਸੁਰਜੀਤ ਜੱਸਲ

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ' ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ
-
-
-