Monday, April 06, 2020
FOLLOW US ON

Poem

ਛੇ ਫੁੱਟ ਦੇਹ ਇੱਕ ਮੁੱਠ ਰਾਖ•••/ਬਲਜਿੰਦਰ ਕੌਰ ਕਲਸੀ

March 18, 2020 01:05 PM
ਛੇ ਫੁੱਟ ਦੇਹ ਇੱਕ ਮੁੱਠ ਰਾਖ•••/ਬਲਜਿੰਦਰ ਕੌਰ ਕਲਸੀ
 
ਬਹੁਤ   ਹੀ   ਖਤਰਨਾਕ  ਮੌੜ  ਹੁੰਦਾ  ਹੈ
ਮੁਰਦੇ  ਨੂੰ   ਲਾਬੂੰ  ਲਾ  ਕੇ ਘਰ   ਮੁੜਣਾ
ਉਸਤੋਂ  ਵੀ  ਜਿਆਦਾ ਖੌਫਨਾਕ  ਮੌੜ  ਹੈ
ਮੁਰਦੇ  ਦੀਆਂ  ਇਕ  ਬੁੱਕ ਅਸਥੀਆਂ  ਨੂੰ
ਪੋਟਲੀ ਚ ਬੰਨ੍ਹ  ਕੇ ਘਰ ਵਲ  ਨੂੰ  ਤੁਰਨਾ
ਉਸਤੋਂ  ਵੀ  ਜਿਆਦਾ  ਭਿਆਨਕ  ਮੌੜ  ਹੈ
ਛੇ  ਫੁੱਟ  ਦੇਹ  ਨੂੰ  ਇਕ  ਮੁੱਠ  ਵਿੱਚ ਲੈ  ਕੇ
ਪਾਣੀ ਵਿੱਚ ਤਾਰਨਾ ਤੇ ਹਝੂੰਆ ਦਾ ਰੁੜਨਾ
ਹੋਰ ਵੀ ਹੈ ਖਤਰਨਾਕ  ਮੌੜ ਅਜੇ  ਬਾਕੀ
ਖਾਕ ਹੋਈ ਰੂਹ ਨਹੀਂ ਦੂਰ ਹੁੰਦੀ ਦਿਲ ਤੋਂ
ਖਾਲੀ ਹੱਥ ਲੈ ਕੇ ਪਿੱਛੇ ਔਖਾ ਹੁੰਦਾ ਤੁਰਨਾ
ਉਦੋਂ ਤੋਂ ਹੀ ਸ਼ੁਰੂ ਹੁੰਦਾ ਬੰਦਾ ਫਿਰ ਖੁਰਨਾ
ਬਹੁਤ  ਹੀ   ਖਤਰਨਾਕ   ਮੌੜ  ਹੁੰਦਾ   ਹੈ
ਮੁਰਦੇ   ਨੂੰ   ਲਾਬੂੰ   ਲਾ   ਕੇ ਘਰ  ਮੁੜਣਾ
 
                ਬਲਜਿੰਦਰ ਕੌਰ ਕਲਸੀ
                  ਪਿੰਡ ਦੌਧਰ ਜਿਲਾ ਮੋਗਾ
                 8872809601
Have something to say? Post your comment