Monday, April 06, 2020
FOLLOW US ON

Entertainment

ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'

March 18, 2020 10:42 PM

ਵਿਸ਼ੇਸ਼ ਰਿਪੋਰਟ…/-ਗੁਰਬਾਜ ਗਿੱਲ
ਅਤੀਤ ਦੀਆਂ ਗਹਿਰਾਈਆ ਵਿਚ ਸਮਾਏ, ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ 'ਨਿਸ਼ਾਨਾ'
-'ਨਿਸ਼ਾਨਾ' ਨਾਲ ਪੰਜਾਬੀ ਸਿਨੇਮਾਂ 'ਚ ਸ਼ਾਨਦਾਰ ਡੈਬਯੂ ਕਰੇਗਾ – ਅਦਾਕਾਰ ਤਨਰੋਜ਼ ਸਿੰਘ
-'ਨਿਸ਼ਾਨਾ' ਨਾਲ ਆਪਣੀ ਦੂਜੀ ਪਾਰੀ ਦੀ ਜਬਰਦਸ਼ਤ ਸੁਰੂਆਤ ਕਰੇਗਾ - ਨਿਰਮਾਤਾ ਡੀ ਪੀ ਅਰਸ਼ੀ
ਬਠਿੰਡਾ 18 ਮਾਰਚ (ਗੁਰਬਾਜ ਗਿੱਲ) -ਪੰਜਾਬੀ ਸਿਨੇਮਾਂ 'ਚ ਫ਼ਾਰਮੂਲਾ ਬੇਸ਼ਡ ਫ਼ਿਲਮਜ਼ ਦੇ ਹਾਲੀਆਂ ਰੁਝਾਨ ਨੂੰ ਠੱਲ ਪਾਉਣ, ਨਵੀਆ ਕੰਟੈਂਟ ਆਸ਼ਾਵਾਂ ਜਗਾਉਣ ਦੇ ਨਾਲ-ਨਾਲ, ਕੁਝੇਕ ਲੀਡ, ਕਰੈਕਟਰ ਕਲਾਕਾਰਾਂ ਦੇ ਆਸਮਾਨੀ ਛੂਹਦੇ ਭਾਅ ਕਾਰਨ ਹਾਲੋ ਬੇਹਾਲ ਹੋ ਰਹੇ ਨਿਰਮਾਤਾਵਾਂ ਨੂੰ ਨਵੀਆਂ ਸੰਭਾਵਨਾਵਾਂ ਨਾਲ ਅੋਤ-ਪੋਤ ਕਰਨ ਲਈ ਇਸ ਖਿੱਤੇ 'ਚ ਫ਼ਿਰ ਸਰਗਰਮ ਹੋਣ ਜਾ ਰਹੇ ਹਨ, ਦਿਗਜ਼ ਨਿਰਮਾਤਾ ਡੀ.ਪੀ ਅਰਸ਼ੀ, ਜੋ ਆਪਣੀ ਨਵੀਂ ਨਿਰਮਾਣ ਅਧੀਨ ਫ਼ਿਲਮ 'ਨਿਸ਼ਾਨਾ' ਦੁਆਰਾ ਇਕ ਵਾਰ ਫ਼ਿਰ ਇਸ ਸਿਨੇਮਾਂ ਖੇਤਰ 'ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ। ਪੰਜਾਬੀ ਸਿਨੇਮਾਂ ਲਈ 'ਤਬਾਹੀ', 'ਜੱਟ ਜਿਓਣਾ ਮੋੜ', 'ਤਬਾਹੀ' ਜਿਹੀਆਂ ਸੁਪਰ-ਡੁਪਰ ਹਿੱਟ ਫ਼ਿਲਮਾਂ ਬਣਾ ਚੁੱਕੇ ਸ੍ਰੀ ਅਰਸ਼ੀ ਨੇ ਦੱਸਿਆ ‘ਕਿ ਉਨਾਂ ਦੀ ਨਵੀਂ ਫ਼ਿਲਮ 'ਚ ਗੋਪੀ ਭੱਲਾ ਜਿਹੇ ਪੰਜਾਬੀ ਮੂਲ ਸਬੰਧਤ ਨਾਮਵਰ ਬਾਲੀਵੁੱਡ ਕਾਮੇਡੀ ਅਦਾਕਾਰ ਨੂੰ ਪੰਜਾਬੀ ਸਿਨੇਮਾਂ 'ਚ ਦੁਬਾਰਾ ਮਜਬੂਤੀ ਦਿੱਤੀ ਜਾ ਰਹੀ ਹੈ ਤਾਂ ਕਿ ਕਲਾਕਾਰੀ ਦੁਹਰਾਅ ਦਾ ਸ਼ਿਕਾਰ ਹੋ ਰਹੇ ਇਸ ਸਿਨੇਮਾਂ ਨੂੰ ਨਵੀਂ ਤਾਜ਼ਗੀ ਨਾਲ ਲਬਰੇਜ਼ ਕੀਤਾ ਜਾ ਸਕੇ। ਉਨਾਂ ਆਪਣੀ ਨਵੀਂ ਫ਼ਿਲਮ ਦੇ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਪੀ ਅਰਸ਼ੀ ਪ੍ਰੋਡੋਕਸ਼ਨ ਹਾਊਸਜ਼ ਅਧੀਨ ਬਣ ਰਹੀ ਉਨਾਂ ਦੀ ਨਵੀਂ ਫ਼ਿਲਮ ‘ਨਿਸ਼ਾਨਾ’ ਇਕ ਬਹੁਤ ਹੀ ਭਾਵਨਾਤਮਕ ਕਹਾਣੀ ਦੁਆਲੇ ਬੁਣੀ ਗਈ ਹੈ, ਜਿਸ ਵਿਚ ਮਿਆਰੀ ਕਾਮੇਡੀ, ਪਰਿਵਾਰਿਕ ਡਰਾਮਾ  ਅਤੇ  ਰੋਮਾਸ ਦੇ ਪਿਆਰ, ਸਨੇਹ ਭਰੇ ਪੁੱਟ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਉਨਾਂ ਦੱਸਿਆ ਕਿ ਕੁਲਵਿੰਦਰ ਬਿੱਲਾ, ਭਾਵਨਾ ਸ਼ਰਮਾ, ਤਨਰੋਜ਼ ਸਿੰਘ ਤੇ ਸਾਨਵੀਂ ਧੀਮਾਨ ਦੀਆਂ ਖੂਬਸੂਰਤ ਜੋੜਿਆਂ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ 'ਬਲੈਕੀਆ' ਜਿਹੀਆਂ ਸੁਪਰਹਿੱਟ ਫ਼ਿਲਮ ਦੇ ਚੁੱਕੇ ਸੁਖ਼ਮਿੰਦਰ ਧੰਜ਼ਲ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਪ੍ਰਭਾਵੀ ਕਹਾਣੀ, ਸਕਰੀਨ ਪਲੇ ਅਤੇ ਵਿਸ਼ਾਲ ਸੈੱਟਅੱਪ ਅਧੀਨ ਇਸ ਫ਼ਿਲਮ ਦਾ ਵਜ਼ੂਦ ਤਰਾਸ਼ਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪੰਜਾਬ ਦੇ ਮਲਵਈ ਸ਼ਹਿਰਾਂ ਬਠਿੰਡਾ, ਤਲਵੰਡੀ ਸਾਬੋ ਲਾਗਲੇ ਪਿੰਡਾਂ 'ਚ ਫ਼ਿਲਮਾਈ ਜਾ ਰਹੀ, ਇਸ ਫ਼ਿਲਮ ਵਿਚ ਗੁੱਗੂ ਗਿੱਲ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਜਤਿੰਦਰ ਕੌਰ, ਅਨੀਤਾ ਮੀਤ, ਏਕਤਾ, ਬੀ.ਪੀ ਸਿੰਘ, ਵਿਕਰਮਜੀਤ ਵਿਰਕ, ਅਰਸ਼ ਹੁੰਦਲ, ਗੁਰਮੀਤ ਸਾਜ਼ਨ, ਰਵਿੰਦਰ ਮੰਡ, ਨਗਿੰਦਰ ਗੱਖੜ, ਰਾਮ ਅੋਜ਼ਲਾ ਤੇ ਸ਼ਵਿੰਦਰ ਵਿੱਕੀ ਆਦਿ ਜਿਹੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ 'ਚ ਨਜ਼ਰ ਆਉਣਗੇ’। ਪੰਜਾਬ ਅਤੇ ਪੰਜਾਬੀਅਤ ਨਾਲ ਡਾਢਾ ਪਿਆਰ, ਸਨੇਹ ਰੱਖਦੇ ਸ੍ਰੀ ਅਰਸ਼ੀ ਨੇ ਆਪਣੇ ਹੁਣ ਤੱਕ ਦੇ ਸਫ਼ਰ ਵੱਲ ਝਾਤ ਪਾਉਂਦਿਆਂ ਦੱਸਿਆ ‘ਕਿ ਮੂਲ ਰੂਪ 'ਚ ਜਗਰਾਓ ਨਾਲ ਸਬੰਧਤ ਹਨ, ਜਿੰਨ੍ਹਾਂ ਦੀ ਪਰਿਵਾਰਿਕ ਤੰਦਾਂ ਫ਼ਿਲਮੀ ਖਿੱਤੇ ਨਾਲ ਹੀ ਜੁੜੀਆਂ ਹੋਈਆਂ ਹਨ, ਜਿਸ ਦੇ ਚੱਲਦਿਆਂ ਹੀ ਉਨਾਂ ਦਾ ਸਾਥ ਵੀ ਬੂਟਾ ਸਿੰਘ ਸ਼ਾਦ, ਬਲਦੇਵ ਗਿੱਲ ਜਿਹੀਆਂ ਜ਼ਹੀਨ ਫ਼ਿਲਮੀ ਸਖਸ਼ੀਅਤਾਂ ਨਾਲ ਬਣਦਾ ਗਿਆ ਅਤੇ ਹੋਲੀ ਹੋਲੀ ਬਚਪਣ ਸਮੇਂ ਤੋ ਮਨ ‘ਚ ਪਨਪਿਆ ਫ਼ਿਲਮੀ ਸ਼ੋਕ ਉਨਾਂ ਨੂੰ ਇਕ ਦਿਨ ਪੰਜਾਬੀ ਸਿਨੇਮਾਂ ਖੇਤਰ ਲੈ ਆਇਆ। ਉਨਾਂ ਦੱਸਿਆ ਕਿ ਸ਼ੁਰੂਆਤ ਬਤੌਰ ਲਾਇਨ ਪ੍ਰੋਡਿਊਸਰ ਵਜੋ ਕੀਤੀ ਅਤੇ ਇਸ ਸਿਨੇਮਾਂ ਦੀਆਂ ਕਈਆਂ ਵੱਡੀਆਂ ਫ਼ਿਲਮਾਂ ਨੂੰ ਸ਼ਾਨਦਾਰ ਮੁਹਾਦਰਾਂ ਦੇਣ 'ਚ ਅਹਿਮ ਭੂਮਿਕਾ ਨਿਭਾਈ। ਉਪਰੰਤ ਪੜਾਅ ਦਰ ਪੜਾਅ ਬਤੌਰ ਪ੍ਰੋਡਿਊਸਰ ਇਸ ਖਿੱਤੇ 'ਚ ਆਗਮਣ ਕੀਤਾ ਅਤੇ ਪ੍ਰਮਾਤਮਾਂ ਦੀ ਨਵਾਜਿਸ਼ ਰਹੀ ਕਿ ਘਰੇਲੂ ਪ੍ਰੋਡੋਕਸ਼ਨ ਅਧੀਨ ਬਣਾਈਆਂ ਉਕਤ ਫ਼ਿਲਮਾਂ ਨੂੰ ਦਰਸ਼ਕਾਂ ਅਤੇ ਬਾਕਸ ਆਫ਼ਿਸ ਦਾ ਭਰਪੂਰ ਹੁੰਗਾਰਾਂ ਮਿਲਿਆ। ਉਨਾਂ ਦੱਸਿਆ ਕਿ ਪੰਜਾਬੀ ਸਿਨੇਮਾਂ 'ਚ ਆਪਣੇ ਜਮਾਨੇ ਦੀਆਂ ਮਲਟੀ ਸਟਾਰ ਫ਼ਿਲਮਾਂ ਦਰਸ਼ਕਾਂ ਦੇ ਸਨਮੁੱਖ ਕਰਨ ਦਾ ਮਾਣ ਵੀ ਉਨਾਂ ਦੇ ਹਿੱਸੇ ਆਇਆ ਹੈ, ਜਿਸ ਦੇ ਮੱਦੇਨਜ਼ਰ ਹੀ ਗੱਗੂ ਗਿੱਲ, ਯੋਗਰਾਜ਼, ਗੁਰਦਾਸ ਮਾਨ, ਵਿਸ਼ਾਲ ਸਿੰਘ, ਰਵਿੰਦਰ ਮਾਨ, ਗੁਰਕੀਰਤਨ ਜਿਹੇ ਉਚਕੋਟੀ ਦੇ ਕਲਾਕਾਰ ਉਨਾਂ ਦੀਆਂ ਨਿਰਮਾਣ ਫ਼ਿਲਮਾਂ ਦਾ ਮੁੱਖ ਹਿੱਸਾ ਰਹੇ ਹਨ। ਪੰਜਾਬੀਅਤ ਤਰਜ਼ਮਾਨੀ ਕਰਦੀਆਂ ਅਤੇ ਕਦਰਾਂ, ਕੀਮਤਾਂ ਨਾਲ ਵਰਸੋਈਆਂ ਫਿਲ਼ਮਾਂ ਬਣਾਉਣ ਲਈ ਮੋਹਰੀ ਯੋਗਦਾਨ ਪਾਉਣ ਜਾ ਰਹੇ ਸ੍ਰੀ ਅਰਸ਼ੀ ਨੇ ਅੱਗੇ ਦੱਸਿਆ ਕਿ ਲੰਮੇਰੇ ਸਮੇਂ ਦੀਆਂ ਘਰੇਲੂ ਜਿੰਮੇਵਾਰੀਆਂ ਅਤੇ ਕੈਨੇਡਾ ਰੈਣ ਬਸੇਰਾ ਕਾਰਨ ਉਹ ਕੁਝ ਸਮੇਂ ਲਈ ਇਸ ਖਿੱਤੇ ਤੋਂ ਦੂਰ ਰਹੇ, ਪਰ ਹੁਣ ਦੁਬਾਰਾ ਆਪਣੇ ਮਾਂ ਬੋਲੀ ਸਿਨੇਮਾਂ ਲਈ ਉਨਾਂ ਦਾ ਯਤਨਸ਼ੀਲ ਹੋਣਾ ਇਸ ਸਿਨੇਮਾਂ ਨੂੰ ਆਉਂਦੇ ਦਿਨੀ ਨਵੀਆਂ ਸੰਭਾਵਨਾਵਾਂ ਦੇਣ 'ਚ ਵੀ ਅਹਿਮ ਭੂਮਿਕਾ ਨਿਭਾਵੇਗਾ। ਉਨਾਂ ਦੱਸਿਆ ਕਿ ਉਨਾਂ ਦੀ ਨਵੀਂ ਅਤੇ ਨਿਰਮਾਣ ਅਧੀਨ ਫਿਲਮ ‘ਨਿਸ਼ਾਨਾ’ ਦਾ ਹਰ ਪੱਖ ਬੇਹਤਰੀਨ ਰੰਗਾਂ 'ਚ ਰੰਗਿਆ ਜਾ ਰਿਹਾ ਹੈ, ਜਿਸ ਦਾ ਖਾਸ ਆਕਰਸ਼ਨ ਜਿੱਥੇ ਨਿਵੇਕਲੀ ਕਹਾਣੀ ਅਤੇ ਨਿਰਦੇਸ਼ਨ ਹੋਵੇਗਾ, ਉਥੇ ਇਸ ਦਾ ਗੀਤ-ਸੰਗੀਤ, ਸਿਨੇਮਾਟੋਗ੍ਰਾਫੀ, ਕੋਰਿਓਗ੍ਰਾਫੀ , ਮਾਰਧਾੜ ਪੱਖ ਵੀ ਇਸ ਫ਼ਿਲਮ ਨੂੰ ਚਾਰ ਚੰਨ ਲਾਉਣ 'ਚ ਉਲੇਖ਼ਯੋਗ ਭੂਮਿਕਾ ਨਿਭਾਵੇਗਾ। ਉਨਾਂ ਦੱਸਿਆ ਕਿ ਪੁਰਾਤਨ ਪੰਜਾਬ ਦੇ ਰੰਗਾਂ ਨੂੰ ਜੀਵੰਤ ਕਰਨ ਜਾ ਰਹੀ ਇਹ ਫ਼ਿਲਮ ਇਕ ਵਾਰ ਫ਼ਿਰ ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ, ਜਿਸ ਦੁਆਰਾ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ ਪੰਜਾਬ ਤੇ ਅਸਲ ਰੰਗ ਇਕ ਵਾਰ ਫ਼ਿਰ ਹਰ ਪੰਜਾਬੀ ਦੇ ਮਨਾਂ ਨੂੰ ਟੰੰੰੁਬਣਗੇ। ਉਨਾਂ ਦੱਸਿਆ ਕਿ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸ਼ਿਵ ਸ਼ਕਤੀ ਹਨ, ਜਦਕਿ ਆਰਟ ਪੱਖ ਤੀਰਥ ਸਿੰਘ ਗਿੱਲ ਵੇਖ ਰਹੇ ਹਨ।
-ਗੁਰਬਾਜ ਗਿੱਲ 98723-62507
ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ-151001

Have something to say? Post your comment

More Entertainment News

ਕੌਰ ਸਿਸਟਰਜ ਦਾ ਚਿੜੀਆ ਗੀਤ ਹੋਇਆ ਰਿਲੀਜ/ਬਲਤੇਜ ਸੰਧੂ ਬੁਰਜ ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ ਜਗਰਾਤੇ ਵਾਲੀ ਰਾਤ'' ਸਿੰਗਲ-ਟਰੈਕ ਲੈ ਕੇ ਹਾਜ਼ਰ ਹੈ--ਕਲਮ ਦਾ ਧਨੀ, ਗੀਤਕਾਰ ਹਰਮੇਸ਼ ਲਿੱਦੜ (ਜੱਗੀ) Anveshi Jain to play sexologist in her Telugu debut movie ਗਾਇਕ ਜਗਤਾਰ ਸਿੱਧੂ ਤਿੰਨਕੌਣੀ ਦਾ ਟਰੈਕ ‘ਮਾਂ’, ਸਟਾਰਸੇਨ ਕੰਪਨੀ ਵੱਲੋਂ ਮਨਦੀਪ ਸਿੰਘ ਦੀ ਪੇਸ਼ਕਸ਼ ਹੇਠ ਰਿਲੀਜ਼ ਕਾਮੇਡੀ , ਰੁਮਾਂਸ , ਸਮਾਜਿਕ ਤੇ ਪਰਿਵਾਰਕ ਮਾਹੌਲ ਦੀਆਂ ਹਿੰਦੀ ਫ਼ਿਲਮਾਂ ਦਾ ਨਿਰਮਾਣ ਕਰੇਗਾ 'ਯੂਨਾਈਟਿਡ ਡਰੀਮ ਫ਼ਿਲਮ ਸਟੂਡੀਓ' ਕਲਾ ਦੇ ਦੋਨੋਂ ਹੱਥੀ ਲੱਡੂਆਂ ਵਾਲੀ ਖੁਸ਼-ਕਿਸਮਤ ਰੂਹ : ਕੁਲਦੀਪ ਸਿੰਘ ਨਾਰੀ ਪ੍ਰਧਾਨ ਸਿਨੇਮੇ ਦੀ ਨੀਹ ਮਜਬੂਤ ਕਰੇਗੀ ਫਿਲਮ "ਜੱਟੀ ਪੰਦਰਾਂ ਮੁਰੱਬਿਆਂ ਵਾਲੀ" ਅਦਾਕਾਰਾਂ:ਗੁਗਨੀ ਗਿੱਲ ਬੌਲੀਵੁੱਡ ਫ਼ਿਲਮਾਂ ' ਸੀ ਯੂ ਇਨ ਕੋਰਟ' ਅਤੇ ' ਕਿਸੀ ਸੇ ਨਾ ਕਹਿਣਾ' ਦੀ ਸੂਟਿੰਗ ਪੰਜਾਬ ਵਿੱਚ ਜਲਦੀ...
-
-
-