Monday, April 06, 2020
FOLLOW US ON

Poem

ਪੰਜਾਬ ----- ਸੋਨੀਆ ਪੁਆਧੀ

March 21, 2020 05:08 PM

ਪੰਜਾਬ

ਆਪਣੀ ਪਛਾਣ ਦੇ ਦਿਸਹੱਦਿਆਂ ਨੂੰ ਮੁੜ
ਸੁਰਜੀਤ ਕਰਨ ਲਈ
ਇਕ ਤਵਾਰੀਖ ਹੋਰ ਲਿਖ
ਦੋਹਰਾ ਬਾਤਾਂ ਅਤੀਤ ਦੀਆ
ਇਲਮ ਕਰਾ ਖੱਦਰ ਖਾਕੀ ਨੂੰ
ਅਕ੍ਰਿਤਘਣ ਸੋਚ ਦਾ
ਜਿਨ੍ਹਾਂ ਤਖਤਾਂ ਦੀ ਖਾਤਿਰ ਲਿਖੇ
ਜਖਮਾਂ ਦੇ ਜਫ਼ਰਨਾਮੇ
ਹਰੀ ਦੇ ਮੰਦਿਰਾਂ ਨੂੰ ਜਾਬਤਿਆਂ ਦੀ
ਪੱਕੀ ਪੀਡੀ ਗੰਢ ਦਾ
ਮੂਹਰਾ ਬਣਾ ਦਿੱਤਾ
ਖੂਨੀ ਨਾਹਰਿਆਂ ਦੀ ਦਲਦਲ ਨੇ
ਘਾਣ ਕੀਤਾ ਬੇਗੁਨਾਹ ਨਸਲਾਂ ਦਾ
ਹਾਲਕਾਯੀ ਸਿਆਸਤ ਦੀ
ਮਾਨਸਿਕ ਅਯਾਸ਼ੀ ਨੇ
ਨਫਰਤਾਂ ਤੇ ਬਦਲੇ ਖ਼ੋਰੀ ਦਾ
ਜਾਮ ਲੈ ਹੱਥਾਂ ਚ
ਆਪਣੇ ਹੀ ਜੀਆ ਦੀਆ ਕਬਰਾਂ ਤੇ ਬਿਠਾ
ਸਿਵਿਆਂ ਦੀ ਅੱਗ ਨਾਲ ਖਿਡਾ ਦਿੱਤਾ
ਪੰਜਾਬ ਛਡ
ਸਿਉਂਕ ਖਾਈ ਵੈਸਾਖੀਆਂ ਦੀ ਪਰਿਕਰਮਾ
ਪੀ ਅਣਖ਼ ਗੈਰਤ ਦਾ ਜਾਮ
ਨਗਾਰੇ ਰਣਜੀਤ ਦੀ ਡਗ ਨਾਲ
ਜਲਾਵਤਨ ਹੋਈ ਸੁਨੀ ਸਰਦਲ
ਤੇ ਲਿਖ ਇਬਾਰਤ ਜਸ਼ਨ ਦੀ
ਬਣਜਾ ਸੰਤਾਪਿਆ ਲਈ
ਕਾਦਿਸ ਦਾ ਹੁਕਮਰਾਨ

ਸੋਨੀਆ ਪੁਆਧੀ
ਮੋਬਾਇਲ :8847534318

Have something to say? Post your comment