Monday, April 06, 2020
FOLLOW US ON

Poem

ਖੋਲੋ ਦਿਮਾਗ ਦੇ ਦੁਆਰ ------ਅਮਰਦੀਪ ਕੌਰ ਲੱਕੀ

March 22, 2020 12:22 AM

ਖੋਲੋ ਦਿਮਾਗ ਦੇ ਦੁਆਰ

ਧਰਮ ਸਥਾਨਾਂ ਨੂੰ ਸੁਹਣਾ ਬਣਾਉਣ ਵਾਲਿਓ!

ਅੰਦਰੋਂ-ਬਾਹਰੋਂ ਰੱਜ ਕੇ ਸਜਾਉਣ ਵਾਲਿਓ!

ਥੋੜਾ -ਬਹੁਤ ਪੈਸਾ ਹਸਪਤਾਲਾਂ 'ਤੇ ਵੀ ਲਾ ਦਿੰਦੇ

ਐਂਬੂਲਸ, ਦਵਾਈਆਂ, ਵੈਂਟੀਲੇਟਰ ਮੰਗਵਾ ਦਿੰਦੇ

ਇੰਨਾ ਨਾ ਸ਼ਾਇਦ ਅੱਜ ਹੋਣਾ ਪੈਂਦਾ ਖੁਆਰ ਜੀ,

ਅਜੇ ਵੀ ਦਿਮਾਗ ਦੇ ਖੋਲ ਲਓ ਦੁਆਰ ਜੀ।

ਹਰੇਕ ਗੱਲ ਦਾ ਮਜ਼ਾਕ ਬਣਾਉਣ ਵਾਲਿਓ!

ਸੋਸ਼ਲ -ਮੀਡੀਆ 'ਤੇ ਰੌਲਾ ਪਾਉਣ ਵਾਲਿਓ!

ਕਿਵੇਂ ਰੱਖਣੀ ਹੈ ਸ਼ਾਂਤੀ ਇਹ ਵੀ ਸਮਝਾ ਦਿੰਦੇ,

ਇਮਾਨਦਾਰੀ ਦਾ ਜ਼ਰਾ ਪਾਠ ਵੀ ਪੜਾ ਦਿੰਦੇ।

ਤਾਂ ਕਿ ਛਿਪਦੇ ਨਾ ਰੋਗੀ ਅੰਦਰ ਜਾਂ ਬਾਹਰ ਜੀ,

ਅਜੇ ਵੀ ਦਿਮਾਗ ਦੇ ਖੋਲ ਲਓ ਦੁਆਰ ਜੀ।

ਛੁੱਟੀਆਂ ਨੂੰ ਬਾਹਰ ਜਾ ਕੇ ਮਨਾਉਣ ਵਾਲਿਓ !

ਰੈਸਟੋਰੈਂਟਾਂ ਹੋਟਲਾਂ ਤੇ ਜਾ ਕੇ ਖਾਣ ਵਾਲਿਓ!

ਕੁਝ ਦਿਨ ਪਰਿਵਾਰ ਨਾਲ ਵੀ ਬੈਠ ਖਾ ਲੈਂਦੇ,

ਦਫ਼ਤਰ 'ਅਮਰ' ਘਰ ਵਿੱਚ ਹੀ ਬਣਾ ਲੈਂਦੇ!

ਸਰਬੱਤ ਦਾ ਭਲਾ ਮੰਗੋ ਜੇ ਲੱਗਣਾ ਹੈ ਪਾਰ ਜੀ,

ਅਜੇ ਵੀ ਦਿਮਾਗ ਦੇ ਖੋਲ ਲਓ ਦੁਆਰ ਜੀ।

 


ਅਮਰਦੀਪ ਕੌਰ ਲੱਕੀ (9464766001)

 

Have something to say? Post your comment