Monday, April 06, 2020
FOLLOW US ON

Article

ਕਰੋਨਾ ਤੋਂ ਸਾਵਧਾਨੀ ਹੀ ਸਾਡੀ ਸੁਰੱਖਿਆ ਹੈ ---- ਲੇਖਕ : ਪ੍ਰਮੋਦ ਧੀਰ ਜੈਤੋ

March 22, 2020 12:26 AM

ਕਰੋਨਾ ਤੋਂ ਸਾਵਧਾਨੀ ਹੀ ਸਾਡੀ ਸੁਰੱਖਿਆ ਹੈ

(ਕਰੋਨਾ ਨੂੰ ਹਰਾਉਣ ਲਈ ਇੱਕਜੁੱਟ ਹੋ ਕੇ ਜਨਤਾ ਕਰਫਿਊ ਨੂੰ ਸਮਰਥਣ ਦੇਣ ਦੀ ਲੌੜ)

ਪੰਜਾਬ ਸਮੇਤ ਪੂਰੇ ਭਾਰਤ 'ਚ ਕੋਰੋਨਾ ਵਾਇਰਸ਼ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਸਰਕਾਰੀ 'ਤੇ ਪ੍ਰਾਈਵੇਟ ਬੱਸਾਂ ਨੂੰ ਜਿੱਥੇ ਬੰਦ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਉੱਥੇ ਹੀ ਸਕੂਲ, ਕਾਲਜ,ਸੌਪਿੰਗ ਮਾਲ, ਰੈਸਟੋਰੈਂਟ, ਜਿੰਮ ਆਦਿ ਬੰਦ ਕੀਤੇ ਜਾਣ ਕਰਕੇ ਲੋਕ ਸਹਿਮ ਦੇ ਮਾਹੌਲ 'ਚ ਜਿੰਦਗੀ ਬਸਰ ਕਰ ਰਹੇ ਹੋਣ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਘਰ ਘਰ ਤੇ ਜਨਤਕ ਥਾਵਾਂ 'ਤੇ ਲੋਕਾਂ ਨੂੰ ਕੋਰੋਨਾ ਵਾਇਰਸ਼ ਨੂੰ ਫੈਲਣ ਤੋਂ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਖਤਰਨਾਕ ਵਾਇਰਸ਼ ਨੂੰ ਸੁਰੂਆਤੀ ਦੌਰ 'ਚ ਹੀ ਰੋਕਿਆ ਜਾ ਸਕੇ। ਇਕ ਪਾਸੇ ਜਿੱਥੇ ਦੇਸ਼ ਭਰ ਵਿੱਚ ਇਸ ਸਮੇਂ ਲਗਭਗ ਕੋਰੋਨਾ ਵਾਇਰਸ ਦੇ 283 ਮਰੀਜ਼ ਸਾਹਮਣੇ ਆ ਚੁੱਕੇ ਹਨ । ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ, ਤਾਮਿਲਨਾਡੂ, ਉਤਰਾਖੰਡ ਤੇ ਬੰਗਾਲ ਵਿੱਚ ਕੁਝ ਕੁ ਮਰੀਜਾਂ ਦੀ ਜਿੱਥੇ ਪੁਸਟੀ ਹੋਈ ਹੈ ਉੱਥੇ ਹੀ ਕੇਰਲ ਵਿੱਚ, ਉੱਤਰ ਪ੍ਰਦੇਸ਼, ਹਰਿਆਣਾ, ਕਰਨਾਟਕ, ਦਿੱਲੀ ,ਲਦਾਖ , ਤੇਲੰਗਾਨਾ , ਰਾਜਸਥਾਨ ਵਿੱਚ, ਜੰਮੂ 'ਤੇ ਕਸ਼ਮੀਰ ,ਆਂਧਰਾ ਪ੍ਰਦੇਸ਼ ਆਦਿ ਵਿੱਚ ਵੀ ਮਰੀਜਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਦੁਨੀਆ ਭਰ ਵਿਚ ਇਸ ਖਤਰਨਾਕ ਵਾਇਰਸ ਨਾਲ 21 ਮਾਰਚ ਦੀ ਸ਼ਾਮ  ਤੱਕ 11401 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 276007 ਮਾਮਲੇ ਸਾਹਮਣੇ ਆਏ ਹਨ ਜੋ ਕਿ ਹੋਰ ਵਧਦੇ ਜਾ ਰਹੇ ਹਨ।
ਚੀਨ ਤੋਂ ਸ਼ੁਰੂ ਹੋਈ ਕਰੋਨਾ ਵਾਇਰਸ ਹੋਲੀ ਹੋਲੀ ਪੂਰੀ ਦੁਨੀਆ ਨੂੰ ਲਪੇਟੇ ਵਿੱਚ ਲੈ ਲਿਆ ਹੈ। ਇਸ ਬਿਮਾਰੀ ਤੋਂ ਬਚਾਅ ਹੀ ਇਸ ਦਾ ਇਲਾਜ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਹੁਣ ਤੱਕ ਇਸ ਬਿਮਾਰੀ ਨੂੰ ਰੋਕਣ ਲਈ ਠੋਸ ਉਪਰਾਲੇ ਕੀਤੇ ਹਨ ਤੇ ਕੁਝ ਹੱਦ ਤੱਕ ਭਾਰਤ ਵਿੱਚ ਇਸ ਦਾ ਹੁਣ ਤੱਕ ਬਹੁਤ ਘੱਟ ਅਸਰ ਹੋਇਆ ਹੈ। ਅਗਲੇ ਕੁਝ ਦਿਨ ਬਹੁਤ ਮਹੱਤਵਪੂਰਨ ਹਨ ਕਿਉਂਕਿ ਜੇਕਰ ਇੱਕ ਵਾਰ ਇਹ ਬਿਮਾਰੀ ਸੁਸਾਇਟੀ ਵਿੱਚ ਫੈਲ ਗਈ ਤਾਂ 130 ਕਰੋੜ ਦੀ ਅਬਾਦੀ ਵਾਲੇ ਦੇਸ਼ ਵਿੱਚ ਇਸ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਿਮਾਰੀ ਨੂੰ ਰੋਕਣ ਲਈ ਜਨਤਾ ਕਰਫਿਊ ਅਤੇ ਹੋਰ ਹਿਦਾਇਤਾਂ ਤੇ ਅਮਲ ਕਰਨਾ ਜਰੂਰੀ ਹੈ।  
14 ਘੰਟੇ ਦੇ ਬੰਦ (ਜਨਤਾ ਕਰਫਿਊ) ਦੀ ਅਸਲ ਸਚਾਈ:

ਐਤਵਾਰ ਨੂੰ ਸਵੇਰੇ ਸੱਤ ਵਜੇ ਤੋਂ ਲੈ ਕੇ ਰਾਤ ਨੌ ਵਜੇ ਤੱਕ ਜੋ ਬੰਦ ਕੀਤਾ ਜਾ ਰਿਹਾ ਹੈ ਉਸਦੀ ਸੱਚਾਈ ਇਹ ਹੈ ਕਿ ਕਰੌਨਾ ਦਾ ਵਾਇਰਸ ਜੇ ਜਗ੍ਹਾ ਲੱਗ ਜਾਵੇ ਤਾਂ 12 ਘੰਟੇ ਹੀ ਜਿਉਂਦਾ ਰਹਿ ਸਕਦਾ ਹੈ। ਇਸ ਲਈ ਆਮ ਥਾਵਾਂ ਤੇ ਜਿਵੇਂ ਕਿ ਬੱਸਾਂ, ਟਰੇਨਾਂ ਅਤੇ ਟੈਂਪੂ ਆਦਿ ਜਿੱਥੇ ਕਿਤੇ ਵੀ ਵਾਇਰਸ ਦੇ ਹੋਣ ਦਾ ਖਦਸ਼ਾ ਹੋਵੇਗਾ ਉੱਥੇ ਇਸ ਬੰਦ ਦੇ ਦੌਰਾਨ ਜੇ 14 ਘੰਟੇ ਕਿਸੇ ਦਾ ਵੀ ਹੱਥ ਵਗੈਰਾ ਨਾ ਲੱਗੇਗਾ ਤਾਂ ਇਸ ਦੇ ਅੱਗੇ ਫੈਲਨ ਦੀ ਚੈਨ ਟੁੱਟ ਜਾਵੇਗੀ। ਇਸ ਤਰਾਂ 14 ਘੰਟੇ ਬਾਅਦ ਅੱਗੋਂ ਸਾਰਾ ਕੁਝ ਸੁਰੱਖਿਅਤ ਹੋ ਸਕਦਾ ਹੈ। ਇਹ ਡਰਿਲ ਵਕਤ ਵਕਤ ਤੇ ਕੀਤਾ ਜਾ ਸਕਦੀ ਹੈ ਜੋ ਸਾਡੇ ਸਮੂਹ ਦੇਸ਼ ਵਾਸੀਆਂ ਲਈ ਲਾਭਦਾਇਕ ਹੋਵੇਗੀ।

ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਸਮੂਹ ਸਰਕਾਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਵਰਲਡ ਹੈਲਥ ਆਰਗੋਨਾਇਜੇਸ਼ਨ ਵੱਲੋਂ ਜਾਰੀ ਹਿਦਾਇਤਾਂ ਤੇ ਅਮਲ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਕਰੋਨਾ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ ਰਿਹਾ ਹੈ ਤੇ ਇਸ ਤੋਂ ਬਚਣ ਲਈ ਹਰ ਨਾਗਰਿਕ ਨੂੰ ਆਪਣੀ ਜਿੰਮ੍ਹੇਵਾਰੀ ਨਿਭਾਉਣ ਦੀ ਲੋੜ ਹੈ। ਸਰਕਾਰ ਵੱਲੋਂ ਲਗਾਤਾਰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਲੋੜ ਹੈ ਸਰਕਾਰ ਵੱਲੋਂ ਜਾਰੀ ਕੀਤੀਆ ਜਾ ਰਹੀਆ ਹਿਦਾਇਤਾਂ ਜਿਵੇਂ ਕਿ ਬੇਲੌੜੇ ਸਫਰ ਤੋਂ ਪ੍ਰਹੇਜ ਕਰਨਾ, ਲਗਾਤਾਰ ਹੱਥਾ ਦੀ ਸਫਾਈ ਕਰਨੀ, ਸਮਾਗਮਾ ਵਿੱਚ ਭੀੜ ਇਕੱਠੀ ਨਾ ਕਰਨੀ, ਹੱਥ ਨਾ ਮਿਲਾਉਣਾ, ਆਪਣੀ ਟਰੈਵਲ ਹਿਸਟਰੀ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦੇਣਾ, ਰੂਟੀਨ ਵਿੱਚ ਵਰਤੋਂ ਵਿੱਚ ਆਉਣ ਵਾਲੀਆ ਵਸਤੂਆ ਦੀ ਸਫਾਈ ਰੱਖਣੀ ਵਰਗੀਆ ਤੇ ਅਮਲ ਕਰਨਾ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 22 ਮਾਰਚ ਨੂੰ ਐਲਾਨ ਕੀਤੇ ਜਨਤਾ ਕਰਫਿਊ ਵਿੱਚ ਵੀ ਸਾਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਨਾਲ ਹੀ ਸਮੂਹ ਦੇਸ਼ ਵਾਸੀਆਂ ਨੂੰ ਵੀ ਇਸ ਦਾ ਹਿੱਸਾ ਬਣਨ ਲਈ ਜਾਗਰੂਕ ਕਰਨਾ ਚਾਹੀਦਾ ਹੈ। ਜਨਤਾ ਕਰਫਿਊ ਕਰੋਨਾ ਦੇ ਖਾਤਮੇ ਲਈ ਬਹੁਤ ਕਾਰਗਰ ਸਾਬਤ ਹੋਵੇਗਾ। ਇਸ ਤੋਂ ਇਲਾਵਾ ਸਾਨੂੰ ਵਰਲਡ ਹੈਲਥ ਆਰਗੋਨਾਇਜੇਸ਼ਨ ਵੱਲੋਂ ਜਾਰੀ ਹਿਦਾਇਤਾਂ ਤੇ ਵੀ ਅਮਲ ਕਰਨਾ ਚਾਹੀਦਾ ਹੈ।
ਰੋਜਮਰਾ ਕੰਮਾਂ ਲਈ ਖੱਬੇ ਹੱਥ ਦੀ ਵਰਤੋਂ ਕਰੋ

ਜਰੂਰੀ ਕੰਮਾਂ ਲਈ ਖੱਬੇ ਹੱਥ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਜਿਆਦਾਤਰ ਅਸੀਂ ਸੱਜਾ ਹੱਥ ਆਪਣੇ ਚਿਹਰੇ ਤੇ ਇਸਤੇਮਾਲ ਕਰਦੇ ਹਾਂ। ਘਰ ਤੋਂ ਬਾਹਰ ਖੱਬੇ ਹੱਥ ਦੀ ਵਰਤੋਂ ਕਰੋਨਾ ਦੀ ਰੋਕਥਾਮ ਲਈ ਕਾਰਗਰ ਸਾਬਤ ਹੋ ਸਕਦੀ ਹੈ।ਆਪਣੇ ਆਪ ਅਤੇ ਸਮਾਜ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਾਨੂੰ ਸਾਰਿਆ ਨੂੰ ਇੱਕਜੁੱਟ ਹੋ ਕੇ ਇਸ ਮੁਸੀਬਤ ਨੂੰ ਹਰਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸਾਨੂੰ ਬੇਲੌੜਾ ਸਫਰ ਤੇ ਭੀੜ ਤੋਂ ਬਚਣਾ ਚਾਹੀਦਾ ਹੈ। ਦੇਸ਼ ਵਿੱਚ ਜਦ ਵੀ ਕੋਈ ਮੁਸੀਬਤ ਆਈ ਹੈ ਤਾਂ ਦੇਸ਼ ਵਾਸੀਆ ਨੇ ਹਮੇਸ਼ਾ ਇੱਕਜੁੱਟ ਹੋ ਕੇ ਉਸ ਦਾ ਮੁਕਾਬਲਾ ਕੀਤਾ ਹੈ ਤੇ ਕਰੋਨਾ ਨੂੰ ਹਰਾਉਣ ਲਈ ਵੀ ਸਮੁੱਚੇ ਦੇਸ਼ ਵਾਸੀਆ ਨੂੰ ਪ੍ਰਧਾਨ ਮੰਤਰੀ ਦੀਆਂ ਹਿਦਾਇਤਾਂ ਦਾ ਪਾਲਣ ਕਰਨਾ ਚਾਹੀਦਾ ਹੈ। ਵਿਸ਼ੇਸ਼ ਤੌਰ ਤੇ ਪੰਜਾਬੀਆ ਦਾ ਦੇਸ਼ ਦੀ ਅਜਾਦੀ ਤੋਂ ਲੈ ਕੇ ਫੌਜੀ ਜੰਗਾ ਅਤੇ ਹਰ ਫਰੰਟ ਤੇ ਅਹਿਮ ਯੋਗਦਾਨ ਰਿਹਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਮੌਕੇ ਸਮੁੱਚਾ ਸੂਬਾ ਕਰੋਨਾ ਵਾਇਰਸ ਨੂੰ ਹਰਾਉਣ ਲਈ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਹਿਦਾਇਤਾਂ ਦਾ ਪਾਲਣ ਕਰੇਗਾ। ਇਸ ਸਮੇਂ ਦੇਸ਼ ਦੀਆਂ ਸਾਰੀਆ ਰਾਜਨੀਤਿਕ ਪਾਰਟੀਆ ਤੋਂ ਇਲਾਵਾ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਇਸ ਲੜਾਈ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਖੁਦ ਵੀ ਸੁਰੱਖਿਅਤ ਰਹੀਏ ਤੇ ਦੇਸ਼ ਵੀ ਸੁਰੱਖਿਅਤ ਰਹੇ।

 • ਕਰੋਨਾ ਤੋਂ ਬਚਣ ਲਈ ਕੀ ਕਰੀਏ ?
 • 1 : ਸਾਬਣ ਅਤੇ ਪਾਣੀ ਨਾਲ 40 ਸੈਕਿੰਡ ਤਕ ਲਗਾਤਾਰ ਹੱਥ ਧੋਂਦੇ ਰਹੋ।
  2 : 70 ਫੀਸਦੀ ਅਲਕੋਹਲ ਦੇ ਨਾਲ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ 20 ਸੈਕਿੰਡ ਤਕ ਵਰਤੋਂ ਕਰਨੀ ਚਾਹੀਦੀ ਹੈ।
  3 : ਜੇਕਰ ਹੱਥਾਂ 'ਚ ਮਿੱਟੀ ਲੱਗੀ ਹੋਵੇ ਤਾਂ ਜਾਂ ਫਿਰ ਗੰਦੇ ਹੋਣ ਤਾਂ ਅਲਕੋਹਲ ਆਧਾਰਿਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਨਾ ਕੀਤੀ ਜਾਵੇ ਪਰ ਸਾਬਣ ਅਤੇ ਪਾਣੀ ਦੇ ਨਾਲ ਹੱਥ ਧੋਣੇ ਲਾਜ਼ਮੀ ਹਨ।
  4 :  ਖੰਘ ਅਤੇ ਜ਼ੁਕਾਮ ਹੋਣ 'ਤੇ ਨੱਕ ਅਤੇ ਮੂੰਹ ਨੂੰ ਰੁਮਾਲ ਜਾਂ ਪੇਪਰ ਟਿਸ਼ੂ ਨਾਲ ਢਕ ਕੇ ਰੱਖੋ।।
  5 : ਜੇਕਰ ਰੁਮਾਲ ਜਾਂ ਪੇਪਰ ਟਿਸ਼ੂ ਉਪਲੱਬਧ ਨਾ ਹੋਣ ਤਾਂ ਕੂਹਣੀ ਰੱਖ ਕੇ ਖੰਘੋ।
  6 :  ਵਰਤੋਂ ਕਰਨ ਜਾਂ ਹੱਥ ਧੋਣ ਤੋਂ ਤੁਰੰਤ ਬਾਅਦ ਅਜਿਹੇ ਟਿਸ਼ੂ ਨੂੰ ਪਰ੍ਹੇ ਸੁੱਟ ਦਿਓ,ਚਿਹਰੇ, ਮੂੰਹ, ਨੱਕ ਅਤੇ ਅੱਖਾਂ ਨੂੰ ਛੂਹਣ ਤੋਂ ਪ੍ਰਹੇਜ਼ ਕਰੋ।
  7 : ਆਪਣੇ ਜਿਸਮਾਨੀ ਤਾਪਮਾਨ ਨੂੰ ਪਰਖਦੇ ਰਹੋ।।
  8 : ਖੰਘਣ ਅਤੇ ਜ਼ੁਕਾਮ ਵਾਲੇ ਵਿਅਕਤੀ ਤੋਂ ਇਕ ਮੀਟਰ ਦੀ ਵਿੱਥ ਬਣਾਈ ਰੱਖੋ।

  - ਮਾਸਕ ਦੀ ਵਰਤੋਂ ਕਦੋਂ ਕਰੀਏ ?
  1 : ਜਦੋਂ ਵਿਅਕਤੀ ਨੂੰ ਬੁਖਾਰ ਅਤੇ ਖੰਘ ਲਗਾਤਾਰ ਆਉਂਦੀ ਰਹੇ, ਉਦੋਂ ਤਿੰਨ ਪਰਤਾਂ ਵਾਲਾ ਮੈਡੀਕਲ ਮਾਸਕ
  ਵਰਤਿਆ ਜਾਵੇ,ਇਸ ਨਾਲ ਬੀਮਾਰੀ ਦੇ ਫੈਲਣ 'ਤੇ ਰੋਕ ਲੱਗੇਗੀ।
  2 : ਕਿਸੇ ਖਾਸ ਚੀਜ ਤੋਂ ਐਲਰਜੀ ਹੋਣ 'ਤੇ ਮਾਸਕ ਵਰਤੋਂ।

  - ਕਿੰਨਾ ਪ੍ਰਭਾਵਸ਼ਾਲੀ ਹੈ ਮਾਸਕ ?
  1 : ਇਕ ਮੈਡੀਕਲ ਮਾਸਕ ਜੇਕਰ ਚੰਗੀ ਤਰ੍ਹਾਂ ਲਾਇਆ ਹੋਵੇ ਤਾਂ ਇਹ 8 ਘੰਟੇ ਤਕ ਅਸਰਦਾਇਕ ਰਹਿੰਦਾ ਹੈ।
  2 : ਜੇਕਰ ਇਸ ਦੌਰਾਨ ਇਹ ਗਿੱਲਾ ਹੋ ਜਾਵੇ ਤਾਂ ਇਸ ਨੂੰ ਤੁਰੰਤ ਬਦਲ ਦਿਓ।

  ਸਹੀ ਢੰਗ-ਤਰੀਕਾ!
  1 : ਮਾਸਕ ਨੂੰ ਆਪਣੇ ਮੂੰਹ ਤਕ ਹੀ ਪਹਿਨੋ।
  2 : ਇਸ ਨੂੰ ਨੱਕ, ਮੂੰਹ ਅਤੇ ਠੋਡੀ 'ਤੇ ਰੱਖੋ।
  3 : ਨੱਕ ਦੀਆਂ ਨਾਸਾਂ ਉੱਪਰ ਇਕ ਮਟੈਲਿਕ ਸਟ੍ਰਿਪ ਰੱਖੋ।
  4 : ਮਾਸਕ ਦੀਆਂ ਉੱਪਰਲੀਆਂ ਡੋਰੀਆਂ ਨੂੰ ਕੰਨਾਂ ਦੇ ਉਪਰੋਂ ਅਤੇ ਹੇਠਾਂ ਵਾਲੀਆਂ ਡੋਰੀਆਂ ਨੂੰ ਗਲੇ ਦੇ ਪਿੱਛੇ
  ਬੰਨ੍ਹੋ।
  5 : ਇਹ ਯਕੀਨੀ ਬਣਾਓ ਕਿ ਮਾਸਕ ਦੇ ਦੋਵੇਂ ਪਾਸੇ ਕੋਈ ਵਿੱਥ ਨਾ ਹੋਵੇ,ਇਸ ਨੂੰ ਫਿੱਟ ਕਰ ਕੇ ਰੱਖੋ।
  6 : ਵਰਤੋਂ ਦੌਰਾਨ ਮਾਸਕ ਨੂੰ ਛੂਹਣ ਤੋਂ ਬਚੋ।
  7 : ਗਰਦਨ ਤੋਂ ਇਸ ਨੂੰ ਲਟਕਣ ਨਾ ਦਿਓ।
  8 : ਜਿਵੇਂ ਹੀ ਗਿੱਲਾ ਹੋ ਜਾਵੇ ਤਾਂ 6 ਘੰਟਿਆਂ ਮਗਰੋਂ ਮਾਸਕ ਬਦਲ ਦਿਓ।
  9 : ਸੁੱਟਣਯੋਗ ਮਾਸਕ ਮੁੜ ਨਾ ਪਾਓ ਅਤੇ ਉਸ ਨੂੰ ਕੂੜੇਦਾਨ ਵਿਚ ਪਾ ਦਿਓ।
  10 : ਮਾਸਕ ਨੂੰ ਹਟਾਉਣ ਦੌਰਾਨ ਇਹ ਧਿਆਨ ਰੱਖੋ ਕਿ ਤੁਸੀਂ ਇਸ ਦੇ ਬਾਹਰਲੇ ਹਿੱਸੇ ਨੂੰ ਛੂਹ ਨਾ ਸਕੋ ਕਿਉਂਕਿ ਇਹ ਦੂਸ਼ਿਤ ਹੋ ਸਕਦਾ ਹੈ।
  11 : ਮਾਸਕ ਹਟਾਉਣ ਲਈ ਸਭ ਤੋਂ ਪਹਿਲਾਂ ਹੇਠਲੀ ਡੋਰੀ ਹਟਾਓ, ਉਸ ਤੋਂ ਬਾਅਦ ਉੱਪਰ ਵਾਲੀ।
  ਮਾਸਕ ਨੂੰ ਸੁੱਟਣਾ
  1 : ਇਸਤੇਮਾਲ ਹੋਏ ਮਾਸਕ ਨੂੰ ਬੀਮਾਰੀ ਨਾਲ ਲਿੱਬੜਿਆ ਸਮਝਣਾ ਚਾਹੀਦਾ ਹੈ।
  2 : ਮਰੀਜ਼ਾਂ ਅਤੇ ਸਿਹਤ ਮੁਲਾਜ਼ਮਾਂ ਜਾਂ ਫਿਰ ਦੇਖਭਾਲ ਕਰਨ ਵਾਲੇ ਲੋਕਾਂ ਵਲੋਂ ਇਸਤੇਮਾਲ ਕਰਨ ਵਾਲੇ ਮਾਸਕ
  ਸਾਧਾਰਨ ਬਲੀਚ ਜਾਂ ਫਿਰ ਸੋਡੀਅਮ ਹਾਈਪੋ ਕਲੋਰਾਈਡ ਨਾਲ ਕੀਟਾਣੂ ਰਹਿਤ ਕੀਤਾ ਜਾਵੇ।
  3 : ਇਸ ਮਗਰੋਂ ਮਾਸਕ ਨੂੰ ਜਾਂ ਤਾਂ ਸਾੜ ਦਿਓ ਜਾਂ ਫਿਰ ਜ਼ਮੀਨ 'ਚ ਡੂੰਘੇ ਟੋਏ 'ਚ ਦੱਬ ਦਿਓ।  

  - ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?
  ਸਿਹਤ ਮਾਹਿਰਾਂ ਦਾ ਕਹਿਣਾ ਹੈ ਕੀ ਸੂਰਜ ਦੀ ਰੌਸ਼ਨੀ ਅਤੇ ਗਰਮੀ ਵਾਇਰਸ ਦੇ ਵਾਧੇ ਅਤੇ ਲੰਬੀ ਉਮਰ ਨੂੰ ਸੀਮਤ ਕਰ ਸਕਦੀ ਹੈ, ਉਹ ਸਾਰੇ ਸਹਿਮਤ ਹਨ ਕਿ ਸਹੀ ਸਫਾਈ ਦਾ ਪਾਲਣ ਕਰਨਾ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਵਧੇਰੇ ਪ੍ਰਭਾਵਸ਼ਾਲੀ ਹੈ, ਹਾਲਾਂਕਿ, ਕੋਰੋਨੋਵਾਇਰਸ ਤਿੰਨ ਚੀਜ਼ਾਂ ਲਈ ਸੰਵੇਦਨਸ਼ੀਲ ਮੰਨੇ ਜਾਂਦੇ ਹਨ: ਸੂਰਜ ਦੀ ਰੌਸ਼ਨੀ, ਉੱਚ ਤਾਪਮਾਨ ਅਤੇ ਨਮੀ, ਸੂਰਜ ਦੀ ਰੌਸ਼ਨੀ ਵਾਇਰਸ ਦੀ ਯੋਗਤਾ ਨੂੰ ਪ੍ਰਭਾਵਿਤ ਕਰਦੀ ਹੈ ਜਦੋਂ ਕਿ ਗਰਮੀ ਇਸ ਨੂੰ ਅਯੋਗ ਬਣਾਉਂਦੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ, ਜੇਕਰ ਕੋਰੋਨਾ ਵਾਇਰਸ ਗਰਮੀ ਨਾਲ ਮਰ ਜਾਂਦਾ ਹੈ ਤਾਂ ਆਸਟ੍ਰੇਲੀਆ ਅਤੇ ਸਿੰਗਾਪੁਰ ਵਰਗੇ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਮਾਰ ਘੱਟ ਹੋਣੀ ਚਾਹੀਦੀ ਹੈ, ਕੋਰੋਨਾ ਵਾਇਰਸ ਬਾਰੇ ਸਾਨੂੰ ਅਜੇ ਵੀ ਜਾਣਨ ਦੀ ਬਹੁਤ ਜ਼ਰੂਰਤ ਹੈ, ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਖਤਮ ਕਰਨ ਲਈ ਗਰਮ ਤਾਪਮਾਨ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।


  ਲੇਖਕ : ਪ੍ਰਮੋਦ ਧੀਰ ਜੈਤੋ
  ਕੰਪਿਊਟਰ ਅਧਿਆਪਕ,ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ)
  98550-31081
Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-