Monday, April 06, 2020
FOLLOW US ON

Article

ਕਰੋਨਾ ਤੋਂ ਬਚਾਓ ਸਮੇਂ ਦੀ ਮੁੱਖ ਲੋੜ --- ਪ੍ਰਗਟ ਸਿੰਘ ਮਹਿਤਾ

March 22, 2020 12:39 AM

        ਕਰੋਨਾ ਤੋਂ ਬਚਾਓ ਸਮੇਂ ਦੀ ਮੁੱਖ ਲੋੜ  

      ਕਰੋਨਾ ਵਾਇਰਸ ਵਰਗੀ ਨਾਮੁਰਾਦ ਬਿਮਾਰੀ ਆਪਣੇ ਰੁਕਣ ਦਾ ਨਾਮ ਨਹੀਂ ਲੈ ਰਹੀ ਦੇਸ਼ਾਂ ਵਿਦੇਸ਼ਾਂ ਤੋਂ ਮਿਲਦੀਆਂ ਖ਼ਬਰਾਂ ਨੇ ਹਰ ਭਾਰਤੀ ਦਾ ਜਿੱਥੇ ਜੀਣਾ ਦੁੱਬਰ ਕੀਤਾ ਹੋਇਆ ਹੈ ਉੱਥੇ ਡਰ ਅਤੇ ਸਹਿਮ ਦਾ ਮਾਹੌਲ ਵੀ ਪੈਦਾ ਕੀਤਾ ਹੋਇਆ ਹੈ। ਇਟਲੀ,ਸੁਪੇਨ ਆਦਿ ਦੇਸ਼ ਇਸ ਬੀਮਾਰੀ ਤੋਂ ਜਿਆਦਾ ਪ੍ਰਭਾਵਿਤ ਹੋਏ ਹਨ। ਮਾਹਿਰਾਂ ਅਨੁਸਾਰ ਇਸ ਬਿਮਾਰੀ ਦੇ ਇਲਾਜ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ ਪਰ ਸਭ ਕੋਸ਼ਿਸ਼ਾਂ ਅਸਫਲ ਹੁੰਦੀਆਂ ਨਜ਼ਰ ਆ ਰਹੀਆਂ ਹਨ ।ਭਾਰਤ ਵਿੱਚ ਕੋਵਿਡ-19 ਦੇ ਅਜੇ ਸਿਰਫ 206 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਕੁਝ ਵਿਦੇਸ਼ੀ ਹਨ ।ਕੁਝ ਦਾ ਇਲਾਜ ਹੋ ਚੁੱਕਾ ਹੈ ਅਤੇ 5-7 ਮੌਤਾਂ ਹੋ ਚੁੱਕੀਆਂ ਹਨ ।ਇਸ ਸਹਿਮ ਦੀ ਸਥਿਤੀ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ 22ਮਾਰਚ ਨੂੰ ਜਨਤਾ ਕਰਫ਼ਿਊ ਲਗਾਉਣ ਦਾ ਸੱਦਾ ਦਿੱਤਾ ਹੈ। ਜਿਸ ਵਿੱਚ ਹਰ ਭਾਰਤੀ ਨੂੰ ਸ਼ਾਮਿਲ ਹੋ ਕੇ ਸਾਥ ਦੇਣ ਦੀ ਜ਼ਰੂਰਤ ਹੈ। ਸਰਕਾਰ ਦੁਆਰਾ ਹੋਰ ਵੀ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ, ਜਿਵੇਂ ਕਿ ਸਿਨੇਮਾਘਰ, ਸਕੂਲ, ਕਾਲਜ ਬੰਦ ਕਰਵਾਏ ਗਏ ਹਨ ।ਲੋਕਾਂ ਨੂੰ ਭੀੜ ਵਾਲੀ ਜਗ੍ਹਾ ਚ ਨਾ ਸ਼ਾਮਲ ਹੋਣ ਦੀ ਅਪੀਲ ਕੀਤੀ ਜਾ ਰਹੀ ਹੈ। ਵਿਆਹ, ਧਾਰਮਿਕ ਸਮਾਗਮ ਆਦਿ ਵਿੱਚ 20ਆਦਮੀਆਂ ਤੋਂ ਜ਼ਿਆਦਾ ਇਕੱਠ ਨਾ ਕਰਨ ਦੇ ਫਰਮਾਨ ਲਾਗੂ ਕੀਤੇ ਗਏ ਹਨ।

             ਸਾਡੇ ਭਾਰਤ ਵਰਗੇ ਦੇਸ਼ ਵਿੱਚ ਕੋਵਿਡ-19 ਵਰਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਹੈ ।ਇਟਲੀ ਵਰਗੇ ਦੇਸ਼ ਦਾ ਸਿਹਤ ਸਹੂਲਤਾਂ ਨੂੰ ਲੈ ਕੇ ਵਿਸ਼ਵ ਭਰ ਵਿੱਚ ਦੂਜਾ ਸਥਾਨ ਦੱਸਿਆ ਗਿਆ ਹੈ ਉੱਥੇ ਸਾਡੇ ਭਾਰਤ ਦਾ 112ਵਾਂ ਨੰਬਰ ਹੈ ।ਇਟਲੀ, ਸਪੇਨ ਦੇਸ਼ਾਂ ਵਿੱਚ ਇਸ ਬਿਮਾਰੀ ਤੋਂ ਬਚਾਅ ਲਈ ਲੋੜੀਂਦੇ ਵੈਂਟੀਲੇਟਰਾਂ ਦੀ ਘਾਟ ਸਾਹਮਣੇ ਆ ਰਹੀ ਹੈ। ਇਟਲੀ ਦੇਸ਼ ਦੇ ਮੁਕਾਬਲੇ ਭਾਰਤ ਵਿੱਚ ਸਿਹਤ ਸਹੂਲਤਾਂ ਦੀ ਬਹੁਤ ਜ਼ਿਆਦਾ ਘਾਟ ਹੈ। ਭਾਰਤ ਵਿੱਚ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਹੈ ਲਾਕਡਾਊਨ ਕਰਨਾ ।ਲਾਕਡਾਊਨ ਜ਼ਿਆਦਾ ਦੇਰ ਕਰਨਾ ਭਾਵੇਂ ਇੱਕ ਮੁਸ਼ਕਿਲ ਸਥਿਤੀ ਹੈ ਕਿਉਂਕਿ ਸਾਡੇ ਭਾਰਤ ਵਿੱਚ ਜ਼ਿਆਦਾ ਲੋਕ ਅਜਿਹੇ ਹਨ ਜਿਨ੍ਹਾਂ ਦਾ ਚੁੱਲ੍ਹਾ ਰੋਜ਼ਾਨਾ ਮਜ਼ਦੂਰੀ ਕਰਨ ਨਾਲ ਹੀ ਤਪਦਾ ਹੈ ।

               ਇਸ ਸੰਕਟਕਾਲੀਨ ਸਥਿਤੀ ਨਾਲ ਨਜਿੱਠਣ ਲਈ ਜ਼ਰੂਰਤ ਹੈ ਪੂਰੇ ਭਾਰਤ ਤੋਂ ਇੱਕ ਹੋਣ ਦੀ ਮਾਹਿਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਇਹ ਵਾਇਰਸ ਹਵਾ ਰਾਹੀਂ ਅੱਗੇ ਨਹੀਂ ਫੈਲਦਾ ਇਹ ਫੈਲਦਾ ਹੈ ਹੱਥ ਮਿਲਾਉਣ ਨਾਲ, ਗਲਵੱਕੜੀ ਪਾਉਣ ਨਾਲ,ਰੋਗ ਗ੍ਰਸਤ ਵਿਅਕਤੀ ਦੇ ਨਜ਼ਦੀਕ ਜਾਣ ਨਾਲ ।ਇਸ ਲਈ ਹਰ ਵਿਅਕਤੀ ਨੂੰ ਜਿੱਥੇ ਮਿੱਥੇ ਸਮੇਂ ਲਈ ਘਰਾਂ ਅੰਦਰ ਰਹਿਣ ਦੀ ਜ਼ਰੂਰਤ ਹੈ ਉਥੇ ਵਾਰ ਵਾਰ ਹੱਥਾਂ ਦੀ ਸਫਾਈ ਕਰਨ ਦੀ ਵੀ ਜ਼ਰੂਰਤ ਹੈ ।

             ਇਟਲੀ ਸਪੇਨ ਵਰਗੇ ਦੇਸ਼ਾਂ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਦੋ ਹਫਤੇ ਪਹਿਲਾਂ ਇਟਲੀ ਨੇ ਕਰੋਨਾ ਵਾਇਰਸ ਦੇ 1700 ਕੇਸਾਂ ਅਤੇ 34 ਮੌਤਾਂ ਦਰਜ ਕੀਤੀਆਂ ਸਨ।ਪਰ ਹੁਣ ਇਟਲੀ ਵਿੱਚ ਪੱਚੀ ਹਜ਼ਾਰ ਤੋਂ ਵੀ ਵੱਧ ਮਾਮਲੇ ਦਰਜ ਕੀਤੇ ਗਏ ਹਨ। ਡਾਕਟਰਾਂ ਦੁਆਰਾ ਮਾਸਕ ਪਹਿਨ ਕੇ ਰੱਖਣ ਅਤੇ ਹੱਥਾਂ ਨੂੰ ਵਾਰ ਵਾਰ ਧੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਹਰ ਨਾਗਰਿਕ ਦੇ ਭਲੇ ਹਿੱਤ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਟਲੀ ਵਰਗੇ ਵਿਕਸਿਤ ਦੇਸ਼ ਵਿੱਚ ਕਰੋਨਾ ਵਰਗੀ ਬਿਮਾਰੀ ਤੀਜੀ ਸਟੇਜ ਤੇ ਪਹੁੰਚ ਚੁੱਕੀ ਹੈ ।ਅਜਿਹਾ ਸੋਚਦਿਆਂ ਭਾਰਤ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਕੋਈ ਔਖਾ ਨਹੀਂ ਹੋਵੇਗਾ ਜੇਕਰ ਸੰਭਵ ਯਤਨ ਨਾ ਕੀਤੇ ਗਏ ।

         ਕਰੋਨਾ ਵਾਇਰਸ ਨੂੰ ਲੈ ਕੇ ਭਾਰਤ ਦੀਆਂ ਕਈ ਸਟੇਟਾਂ ਵਿੱਚ ਸਥਾਨਕ ਸਰਕਾਰਾਂ ਦੁਆਰਾ ਪ੍ਰੀਖਿਆਵਾਂ ਮੁਲਤਵੀ ਕਰਨ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ।ਸਕੂਲਾਂ ਕਾਲਜਾਂ ਨੂੰ ਬੰਦ ਕੀਤਾ ਗਿਆ ਹੈ। ਬੱਸਾਂ ‘ਤੇ ਪੂਰਨਤਾ ਰੋਕ ਲਗਾਈ ਗਈ ਹੈ।ਇਕੱਠ ਵਾਲੇ ਸਥਾਨਾਂ ਵਿੱਚ ਨਾ ਜਾਣ ਦੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ । 10ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 65 ਸਾਲ ਤੋਂ ਉੱਪਰ ਬਜ਼ੁਰਗਾਂ ਦੀ ਰੱਖਿਆ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਉਮਰ ਦੇ ਬੱਚਿਆਂ ਤੇ ਬਜ਼ੁਰਗਾਂ ਨੂੰ ਇਹ ਵਾਇਰਸ ਜ਼ਿਆਦਾ ਅਤੇ ਜਲਦੀ ਪ੍ਰਭਾਵਿਤ ਕਰਦਾ ਹੈ ।ਕਈ ਜਗ੍ਹਾ ਸਥਾਨਕ ਸਰਕਾਰਾਂ ਦੁਆਰਾ ਦਫਤਰਾਂ ਦੇ ਟਾਈਮ 9 ਤੋਂ 5 ਦੀ ਬਜਾਏ 10 ਤੋਂ 1:30 ਵਜੇ ਦੇ ਕੀਤੇ ਗਏ ਹਨ ਅਤੇ ਕਈ ਜਗ੍ਹਾ ਦਫ਼ਤਰਾਂ ਦੇ ਕੰਮ ਸਰਕਾਰੀ ਮੁਲਾਜ਼ਮਾਂ ਵੱਲੋਂ ਘਰ ਬੈਠ ਕੇ ਕੀਤੇ ਜਾ ਰਹੇ ਹਨ ਤਾਂ ਕਿ ਹੋਣ ਵਾਲੇ ਇਕੱਠਾਂ ਨੂੰ ਕੁਝ ਠੱਲ੍ਹ ਪਾਈ ਜਾ ਸਕੇ ਅਤੇ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਅੱਜ ਸਮੇਂ ਦੀ ਇਹ ਮੁੱਖ ਲੋੜ ਬਣ ਚੁੱਕੀ ਹੈ ਕਿ ਪੂਰੇ ਭਾਰਤ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਤਾਂ ਕਿ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ ।

                                                                                                      ਪ੍ਰਗਟ ਸਿੰਘ ਮਹਿਤਾ

                                                                                                       ਧਰਮਗੜ੍ਹ (ਸੰਗਰੂਰ)

                                                                                                       ਮੋ.9878488796

Address:

ਪ੍ਰਗਟ ਸਿੰਘ ਮਹਿਤਾ S/O ਸਰਦਾਰ ਬਲਵਿੰਦਰ ਸਿੰਘ ਮਹਿਤਾ ਪਿੰਡ ਤੇ ਡਾਕ ਧਰਮਗੜ੍ਹ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ

Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-