Monday, April 06, 2020
FOLLOW US ON

News

ਕਰੋਨਾ ਵਾਇਰਸ : ਸਰਕਾਰੀ ਐਮਰਜੈਂਸੀ ਦੇ ਚੱਲਦਿਆਂ ਅਮਰੀਕਾ ਵਿੱਚ ਨਿਊਯਾਰਕ ਸਰਕਾਰ ਨੇ ਕੀਤੀ ਸਿੱਖਾਂ ਤੱਕ ਪਹੁੰਚ :

March 22, 2020 03:10 PM

ਕਰੋਨਾ ਵਾਇਰਸ : ਸਰਕਾਰੀ ਐਮਰਜੈਂਸੀ ਦੇ ਚੱਲਦਿਆਂ ਅਮਰੀਕਾ ਵਿੱਚ ਨਿਊਯਾਰਕ ਸਰਕਾਰ ਨੇ ਕੀਤੀ ਸਿੱਖਾਂ ਤੱਕ ਪਹੁੰਚ :

ਨਿਊਯਾਰਕ 22 ਮਾਰਚ : ਹਰਜੀਤ ਸਿੰਘ ਗਿੱਲ/ ਹਰਜੋਤ ਸੰਧੂ

  ਵਾਇਰਸ ਦੇ ਖ਼ੌਫ਼ ਨਾਲ ਬੰਦ ਜਿਹੇ ਹਲਾਤਾ ਵਿੱਚ ਸਿੱਖ ਪਹੁੰਚਾਉਣਗੇ ਅਮਰੀਕਨ ਲੋਕਾਂ ਤੱਕ ਲੰਗਰ :

        ਜਦੋਂ ਅੱਜ ਸਮੁੱਚੀ ਦੁਨੀਆ ਕਰੋਨਾ ਵਾਇਰਸ ਜਿਹੀ ਮਾਹਾਮਾਰੀ ਦੇ ਕਾਰਨ ਘਰਾਂ ਵਿੱਚ ਬੰਦ ਹੌਣ ਲਈ ਮਜਬੂਰ ਹੋ ਗਈ ਹੈ

    ਸਰਕਾਰਾਂ ਵੱਲੋਂ ਵਿਸ਼ੇਸ਼ ਤੌਰ ਤੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਹਦਾਇਤਾ ਜਾਰੀ ਹੋਈਆਂ ਹਨ, ਅਜਿਹੇ ਵਿੱਚ ਵੱਡੀ ਮੁਸ਼ਕਿਲ ਲੋਕਾਂ ਤੱਕ ਖਾਣਾ ਪਹੁੰਚਣਾ ਵੱਡਾ ਚੇਲੰਜ ਹੈ ਖ਼ਾਸ ਕਰਕੇ ਜੋ Old Care Center ਵਿੱਚ ਰਿਹ ਰਹੇ ਹਨ, ਇਸ ਵੱਡੀ ਮੁਸ਼ਕਿਲ ਸਮੇਂ ਅਮਰੀਕੀ ਸਰਕਾਰ ਨੇ ਸਿੱਖਾਂ ਨੂੰ ਯਾਦ ਕੀਤਾ ਹੈ 

 
ਨਿਊਯਾਰਕ ਵਿੱਚ ਵਰਲਡ ਸਿੱਖ ਪਾਰਲੀਮੈਟ ਦੀ ਵੈੱਲ ਫੇਅਰ ਕੌਸਿਲ ਨੇ ਉਸ ਵੇਲੇ ਕਮਰਕੱਸੇ ਕੱਸ ਲਏ ਜਦੋਂ ਨਿਊਯਾਰਕ ਮੇਅਰ ਬਿੱਲ ਡੀ ਬਲੇਸੀਉ ਨੇ ਪਹੁੰਚ ਕੀਤੀ ਅਤੇ ਲੰਗਰ ਦੇ ਲਈ ਬੇਨਤੀ ਕੀਤੀ

    ਵਰਲਡ ਸਿੱਖ ਪਾਰਲੀਮੈਟ ਦੀ ਵੈੱਲਫੇਅਰ ਕੌਸਿਲ ਦੇ ਨੁਮਾਇੰਦਿਆ ਦੱਸਿਆ ਕਿ Sikh Center of New York Queens Villege ਗੁਰਦੂਆਰਾ ਸਾਹਿਬ ਤੌ ਸੋਮਵਾਰ ਸਵੇਰ 6:00 Am ਤੱਕ 28 ਹਜ਼ਾਰ ਲੋਕਾਂ ਲਈ ਖਾਣਾ ਤਿਆਰ ਕੀਤਾ ਜਾਵੇਗਾ ਇਸ ਵਿਸ਼ੇਸ਼ ਕਾਰਜ ਲਈ ਗੁਰਦੁਆਰਾ ਸਾਹਿਬ ਦੀ ਰਸੋਈ ਘਰ ਬਕਾਇਦਾ ਸੈਨੇਟਾਇਜ ਕਰ ਲਿਆ ਗਿਆ ਹੈ, ਸਾਰੀ ਰਸਦ ਸੇਵਾਦਾਰਾਂ ਵੱਲੋਂ ਗੁਰੂ-ਘਰ ਪਹੁੰਚਾਈ ਜਾ ਰਹੀ ਹੈ, ਖਾਣਾ ਬਣਾਉਣ ਸਮੇਂ ਖ਼ਾਸ ਹਦਾਇਤਾ ਦਾ ਖਿਆਲ ਰੱਖਿਆ ਜਾਵੇਗਾ, ਇਸ ਖਾਣੇ ਨੂੰ ਡੱਬਿਆਂ ਵਿੱਚ ਬੰਦ ਕੀਤਾ ਜਾਵੇਗਾ ਜਿਸਨੂੰ ਸਰਕਾਰੀ ਨੁੰਮਾਇਦੇ ਲੌੜਵੰਦਾ ਤੱਕ ਪਹੁੰਚਦਾ ਕਰਨਗੇ ।
ਇਸ ਸਮੇਂ ਸਭ ਤੌ ਵੱਧ ਮੁਸ਼ਕਿਲ ਆ ਰਹੀ ਹੈ ਕਿ ਪੈਕਿੰਗ ਲਈ ਬਾਕਸ ਬਹੁਤ ਮੁਸ਼ਕਿਲ ਨਾਲ ਮਿਲ ਰਹੇ ਹਨ ਫਿਰ ਵੀ ਵੈੱਲ-ਫੇਅਰ ਕੌਸਿਲ ਦੇ ਸੇਵਾਦਾਰ ਆਪਣੀ ਹਰ ਕੋਸ਼ਿਸ਼ ਕਰਕੇ ਦੂਰ ਦੂਰ ਤੌ ਖਾਣੇ ਦੀ ਪੈਕਿੰਗ ਲਈ ਬਕਸਿਆਂ ਦਾ ਪ੍ਰਬੰਧ ਕਰ ਰਹੇ ਹਨ

      ਵੈੱਲ ਫੇਅਰ ਕੌਸਿਲ ਦੇ ਨੁਮਾਇੰਦੇ ਇਸ ਵਿੱਚ ਮਾਣ ਮਹਿਸੂਸ ਕਰ ਰਹੇ ਹਨ ਕਿ ਜਿੱਥੇ ਬਹੁਤ ਸਾਰੇ ਅਦਾਰੇ ਬੰਦ ਹੋ ਗਏ ਹਨ ਖਾਣਾ ਬਣਾਉਣ ਵਾਲੇ ਵੱਡੇ ਵੱਡੇ ਅਦਾਰੇ ਵੀ ਛੁੱਟੀ ਕਰ ਗਏ ਹਨ ਅਜਿਹੀ ਸਥਿੱਤੀ ਵਿੱਚ New York Mayor Bill de Blasio ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਲੰਗਰ ਤੱਕ ਪਹੁੰਚ ਕੀਤੀ ਹੈ ਤਾਂ ਜੋ ਕੋਈ ਵੀ ਨਿਊਯਾਰਕ ਦਾ ਨਾਗਰਿਕ ਖਾਣੇ ਤੌ ਵਗੇਰ ਨਾਂਅ ਰਿਹ ਸਕੇ ।
ਵੈੱਲ-ਫੇਅਰ ਕੌਸਿਲ ਦੇ ਨੁਮਾਇਦਿਆ ਇਹ ਵੀ ਕਿਹਾ ਕਿ ਲੋਕਲ ਸੰਗਤ ਇਸ ਵਿੱਚ ਸਹਿਯੋਗ ਦੇਣ ਲਈ 222-28 95th Ave, Queens Village, NY 11429 Sikh Center Of New York ਗੁਰਦੁਆਰਾ ਸਾਹਿਬ ਪਹੁੰਚ ਸਕਦੀ ਹੈ ਪਰ ਉਹ ਬਹੁਤ ਜਿਆਦਾ ਗਿਣਤੀ ਵਿੱਚ ਸੰਗਤ ਦੀ ਆਮਦ ਰਸੋਈ ਘਰ ਵਿੱਚ ਨਹੀਂ ਚਹੁੰਦੇ ਹਨ ਸਿਰਫ ਜੋ ਲੋਕ ਸਿਹਤ ਪੱਖੋਂ ਬਿੱਲਕੁੱਲ ਠੀਕ ਹੋਣ ਉਹ ਗੁਰੂ-ਘਰ ਆਉਣ ਅਤੇ ਸੇਵਾ ਵਿੱਚ ਹੱਥ ਵਟਾਉਣ ਲਈ ਪਹੁੰਚ ਸਕਦੇ ਹਨ ਧੰਨਵਾਦ ਜੀ । ਵੈੱਲ-ਫੇਅਰ ਕੌਂਸਲ ( Well-Fair Council of WSP ) ਵਰਲਡ ਸਿੱਖ ਪਾਰਲੀਮੈਂਟ ॥

WorldSikhParliament  WellFairCouncil

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-