Monday, April 06, 2020
FOLLOW US ON

News

ਬੈਂਸ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਹਾਲੈਂਡ ਤੋਂ 117 ਯਾਤਰੀ ਪੁੱਜੇ ਭਾਰਤ

March 22, 2020 08:59 PM

ਬੈਂਸ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਹਾਲੈਂਡ ਤੋਂ 117 ਯਾਤਰੀ ਪੁੱਜੇ ਭਾਰਤ
- ਵਿਦੇਸ਼ ਮੰਤਰਾਲੇ ਦਾ ਦਿੱਤੇ ਸਹਿਯੋਗ ਲਈ ਧੰਨਵਾਦ : ਬੈਂਸ

ਨੀਦਰਲੈਂਡ 22 ਮਾਰਚ : ਹਰਜੀਤ ਸਿੰਘ ਗਿੱਲ/ ਹਰਜੋਤ ਸੰਧੂ

ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਚਲਦਿਆਂ ਜਿੱਥੇ ਦੇਸ਼ ਭਰ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰੇਲਾਂ, ਬੱਸਾਂ ਬੰਦ ਕਰਨ ਦੇ ਨਾਲ ਨਾਲ ਅੱਜ ਦੇਸ਼ ਭਰ ਵਿੱਚ ਕਰਫਿਊ ਵਰਗੇ ਹਾਲਾਤ ਰਹੇ ਅਤੇ ਏਅਰਪੋਰਟ ਬੰਦ ਹੋਣ ਕਾਰਣ ਅਨੇਕਾਂ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ ਉੱਥੇ ਅੱਜ ਦੇ ਅਤਿਅੰਤ ਗੰਭੀਰ ਚੱਲ ਰਹੇ ਸਮੇਂ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਦਿੱਤੇ ਗਏ ਸਹਿਯੋਗ ਨਾਲ 117 ਯਾਤਰੀਆਂ ਦਾ ਇੱਕ ਜਹਾਜ ਹਾਲੈਂਡ ਤੋਂ ਭਾਰਤ ਪੁੱਜ ਗਿਆ। ਵਿਦੇਸ਼ ਮੰਤਰਾਲੇ ਵਲੋਂ ਦਿੱਤੇ ਗਏ ਸਹਿਯੋਗ ਅਤੇ ਅਜਿਹੇ ਸਮੇਂ ਵਿੱਚ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੰਡੀਆ ਦੇ ਵਿਦੇਸ਼ ਮੰਤਰਾਲੇ ਸਮੇਤ ਇੰਡੀਆ ਅੰਬੈਸੀ ਅਤੇ ਹਾਲੈਂਡ ਅੰਬੈਸੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ।
ਵਿਧਾਇਕ ਬੈਂਸ ਨੇ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਮਾਰਚ ਨੂੰ ਅਮਰੀਕਾ ਦੇ (ਐਲਏ) ਤੋਂ ਭਾਰਤ ਲਈ ਆਉਣ ਲਈ 117 ਯਾਤਰੀ ਜਹਾਜ ਰਾਹੀਂ ਆ ਰਹੇ ਸਨ ਤਾਂ ਹਾਲੈਂਡ ਵਿੱਚ ਜਹਾਜ ਦੇ (ਹਲਟ) ਰੁਕਣ ਕਾਰਣ ਹਾਲੈਂਡ ਤੋਂ ਇੰਡੀਆ ਲਈ ਉਡਾਨ ਭਰਨ ਤੋਂ ਪਹਿਲਾਂ ਹੀ ਜਹਾਜ ਨੂੰ ਰੋਕ ਦਿੱਤਾ ਗਿਆ ਤੇ ਯਾਤਰੀਆਂ ਨੂੰ ਹਾਲੈਂਡ ਦੇ ਏਅਰਪੋਰਟ ਤੇ ਹੀ ਰੋਕ ਲਿਆ ਗਿਆ। ਇਸ ਦੌਰਾਨ ਯਾਤਰੀ ਨਾ ਹੀ ਹਾਲੈਂਡ ਤੋਂ ਵਾਪਸ ਅਮਰੀਕਾ ਜਾ ਸਕਦੇ ਸਨ ਅਤੇ ਨਾ ਹੀ ਇੰਡੀਆ ਆ ਸਕਦੇ ਸਨ। ਇਹ ਜਾਣਕਾਰੀ ਉਨਾਂ ਨੂੰ ਲੋਕ ਇਨਸਾਫ ਪਾਰਟੀ ਦੇ ਸੋਸ਼ਲ ਮੀਡੀਆ ਇੰਚਾਰਜ ਪਰਦੀਪ ਸਿੰਘ ਬੰਟੀ ਨੇ ਦਿੱਤੀ। ਇਸ ਦੌਰਾਨ ਯਾਤਰੀਆਂ ਵਿੱਚ ਸ਼ਾਮਲ ਇੱਕ ਪਰਿਵਾਰ ਦੇ ਮੈਂਬਰਾਂ ਨੇ ਉਨਾ ਨਾਲ ਸੰਪਰਕ ਕੀਤਾ ਤਾਂ ਉਨਾਂ ਤੁਰੰਤ ਵਿਦੇਸ਼ ਮੰਤਰਾਲੇ ਨਾਲ ਸਪੰਰਕ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ।

      ਵਿਧਾਇਕ ਬੈਂਸ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵਲੋਂ ਅਜਿਹੇ ਗੰਭੀਰ ਸਮੇਂ ਦੌਰਾਨ ਤੁਰੰਤ ਹਾਲੈਂਡ ਸਰਕਾਰ ਅਤੇ ਉੱਥੋਂ ਦੇ ਵਿਦੇਸ਼ ਮੰਤਰਾਲੇ ਨਾਲ ਗੱਲਬਾਤ ਕਰਨ ਤੋਂ ਸਿਰਫ ਕੁਝ ਘੰਟਿਆਂ ਬਾਦ ਹੀ ਉਨਾਂ ਨੂੰ ਵਿਦੇਸ਼ ਮੰਤਰਾਲੇ ਤੋਂ ਫੋਨ ਆ ਗਿਆ ਕਿ ਯਾਤਰੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਵਿਧਾਇਕ ਬੈਂਸ ਨੇ ਦੱਸਿਆ ਕਿ ਦੂਸਰੇ ਦਿਨ ਹੀ ਸ਼ੁੱਕਰਵਾਰ ਸ਼ਾਮ ਨੂੰ ਉਨਾਂ ਯਾਤਰੀਆਂ ਨੂੰ ਇੰਡੀਆ ਲੈ ਕੇ ਆਉਣ ਲਈ ਜਹਾਜ ਹਾਲੈਂਡ ਤੋਂ ਰਵਾਨਾ ਹੋ ਗਿਆ ਪਰ ਭਾਰਤ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਫਿਰ ਵਾਪਸ ਹਾਲੈਂਡ ਉਤਾਰ ਦਿੱਤਾ ਗਿਆ। ਉਨਾਂ ਦੱਸਿਆ ਕਿ ਏਅਰਪੋਰਟ ਅਧਿਕਾਰੀਆਂ ਨੇ ਕੋਈ ਸੰਤੁਸ਼ਟੀਜਨਕ ਜਵਾਬ ਨਾ ਦਿੱਤਾ ਅਤੇ ਯਾਤਰੀਆਂ ਨੂੰ ਫਿਰ ਏਅਰਪੋਰਟ ਤੇ ਹੀ ਰੋਕ ਲਿਆ ਗਿਆ। ਹਾਲਾਂਕਿ ਇਸ ਦੌਰਾਨ ਯਾਤਰੀਆਂ ਦੇ ਖਾਣ ਪੀਣ ਲਈ ਪ੍ਰਬੰਧ ਕਰ ਦਿੱਤੇ ਗਏ। ਵਿਧਾਇਕ ਬੈਂਸ ਅਨੁਸਾਰ ਉਨਾਂ ਵਿਅਕਤੀਆਂ ਨੇ ਫਿਰ ਤੋਂ ਉਨਾਂ ਨਾਲ ਸਪੰਰਕ ਕੀਤਾ ਅਤੇ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਤਾਂ ਉਨਾਂ ਤੁਰੰਤ ਇੱਕ ਵਾਰ ਫਿਰ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਚ ਸ਼ਾਮਲ ਅਤੇ ਹਾਲੈਂਡ ਦੇ ਪ੍ਰੋਟੋਕਾਲ ਆਫੀਸਰ ਅਮਰਜੀਤ  ਅਤੇ ਕੌਂਸਲਰ ਗਨਗੇਸ਼ ਨਾਲ ਸਪੰਰਕ ਕੀਤਾ ਅਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਸਾਰੇ ਯਾਤਰੀ ਭਾਰਤੀ ਹਨ। ਇਸ ਦੌਰਾਨ ਉਨਾਂ ਨੂੰ ਜਾਣਕਾਰੀ ਮਿਲੀ ਕਿ ਉਸ ਜਹਾਜ ਵਿੱਚ ਹੋਰਨਾਂ ਦੇਸ਼ਾਂ ਦੇ ਨਾਗਰਿਕ ਵੀ ਸਵਾਰ ਹਨ ਪਰ ਵਿਧਾਇਕ ਬੈਂਸ ਵਲੋਂ ਜਦੋਂ ਜੋਰ ਦਿੱਤਾ ਗਿਆ ਕਿ ਉਸ ਜਹਾਜ ਵਿੱਚ ਸਿਰਫ ਤੇ ਸਿਰਫ ਭਾਰਤ ਦੇ ਨਾਗਰਿਕ ਹੀ ਸਵਾਰ ਹਨ ਤਾਂ ਵਿਦੇਸ਼ ਮੰਤਰਾਲੇ ਨੇ ਉਨਾਂ ਨੂੰ ਪੂਰੀ ਜਾਂਚ ਕਰਨ ਦਾ ਭਰੋਸਾ ਦੇ ਕੇ ਕੁਝ ਸਮਾਂ ਰੁਕਣ ਲਈ ਕਿਹਾ। ਵਿਧਾਇਕ ਬੈਂਸ ਨੇ ਦੱਸਿਆ ਕਿ ਇਸ ਦੌਰਾਨ ਉਨਾਂ ਦੀ ਕਈ ਵਾਰ ਵਿਦੇਸ਼ ਮੰਤਰਾਲੇ ਸਮੇਤ ਹਾਲੈਂਡ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਹੋਈ ਅਤੇ ਅਖੀਰ ਅੱਜ 117 ਯਾਤਰੀਆਂ ਨੂੰ ਲੈ ਕੇ ਹਾਲੈਂਡ ਤੋਂ ਜਹਾਜ ਭਾਰਤ ਸਥਿਤ ਦਿੱਲੀ ਏਅਰਪੋਰਟ ਲਈ ਉਡ ਪਿਆ। ਵਿਧਾਇਕ ਬੈਂਸ ਨੇ ਇਸ ਮਾਮਲੇ ਵਿੱਚ ਨਮੇਸ਼ੀ ਜਾਹਰ ਕਰਦੇ ਹੋਏ ਹਾਲੈਂਡ ਏਅਰਪੋਰਟ ਤੇ ਯਾਤਰੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਨਾ ਦੇਣ ਸਬੰਧੀ ਰੰਜ ਜਰੂਰ ਜਾਹਰ ਕੀਤਾ ਪਰ ਫਿਰ ਵੀ ਹਾਲੈਂਡ ਦੀ ਸਰਕਾਰ, ਵਿਦੇਸ਼ ਮੰਤਰਾਲੇ ਸਮੇਤ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਐਸੇ ਗੰਭੀਰ ਸਮੇਂ ਦੌਰਾਨ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-