Monday, April 06, 2020
FOLLOW US ON

Poem

ਮੋਬਾਈਲ ਦੇ ਪੰਗੇ/ਸੁਖਚੈਨ ਸਿੰਘ ,ਠੱਠੀ ਭਾਈ,

March 25, 2020 05:07 PM
ਸੁਖਚੈਨ ਸਿੰਘ ਠੱਠੀ
ਮੋਬਾਈਲ ਦੇ ਪੰਗੇ/ਸੁਖਚੈਨ ਸਿੰਘ ,ਠੱਠੀ ਭਾਈ,

 
ਬਾਪੂ ਕਹਿੰਦਾ, ਮੁੰਡਾ ਕਰੇ ਪੜ੍ਹਾਈ
ਸਮਝ ਲਓ ਸਾਡੀ ,ਹੋਊ ਚੜਾਈ
ਕਰੂਗਾ ਖੁੱਲ ਕੇ ,ਪੁੱਤ ਕਮਾਈ 
ਕੰਮ ਕਰੂਗਾ, ਲੱਗਦਾ ਚੰਗੇ
ਆਹ ਮੋਬਾਈਲ, ਨੇ ਪਾਤੇ ਪੰਗੇ।
ਹੁਣ ਤਾ ਐਪ  ,ਬੁਹਤੇ ਆ ਗਏ
ਫੇਸਬੁੱਕ ਤੇ ਸਾਰੇ ,ਛਾਹ ਗਏ
ਨਵੀਆਂ ਨਵੀਆਂ ,ਫੌਟੋ ਪਾਕੇ
ਅਸੀਂ ਵੀ ਚੰਗੇ , ਤੁਸੀਂ ਵੀ ਚੰਗੇ
ਆਹ ਮੋਬਾਈਲ, ਨੇ ਪਾਤੇ ਪੰਗੇ।
ਬੇਬੇ ਪੁੱਤ ਨੂੰ ,ਸੱਦੀ ਜਾਵੇ
ਮੰਜ਼ੇ ਤੇ ਬੈਠਾ, ਉਂਗਲ ਘੁਮਾਵੇ
ਬੇਬੇ ਕੋਲੇ, ਕਿੱਥੋਂ ਆਵੇ
ਵੱਟਸਅੱਪ ਤੇ ,ਕਹਿੰਦਾ ਹੋ ਦੰਗੇ
ਆਹ ਮੋਬਾਈਲ ਨੇ ,ਪਾਤੇ ਪੰਗੇ।
ਬੱਚੇ ਵੀ ਨਾ, ਘੱਟ ਕਹਾਉਂਦੇ 
ਸੱਪਾਂ ਵਾਲੀ, ਗੇਮ ਚਲਾਉਂਦੇ
ਕਹਿੰਦੇ ਬੜੇ ,ਨਜ਼ਾਰੇ ਆਉਂਦੇ
ਜਦੋਂ ਸੱਪ ਇੱਕ, ਦੂਜੇ ਨੂੰ ਡੰਗੇ
ਆਹ ਮੋਬਾਈਲ ,ਨੇ ਪਾਤੇ ਪੰਗੇ।
ਆਪਸ ਵਿੱਚ,ਪਿਆਰ ਘਟ ਗਿਆ
ਹਰ ਕੋਈ ਨੈੱਟ ਦੇ,ਚੱਕਰ ਚ ਫਸ ਗਿਆ
ਕੋਈ ਨਾ ਯਾਰੋ ,ਕਿਸੇ ਨੂੰ ਬਲਾਵੇ
ਕਹਿਣ ਅਸੀਂ ਤਾਂ, ਆਈ ਚੰਗੇ
ਆਹ ਮੋਬਾਈਲ ਨੇ, ਪਾਤੇ ਪੰਗੇ।
ਜਦੋਂ ਕਿਤੇ ਹੋ ,ਜਾਵੇ ਲੜਾਈ
ਵੀਡੀਓ ਸਮਝ, ਲਉ ਬਣ ਆਈ
ਹਟਾਉਂਦਾ ਤਾਂ ,ਹੈ ਨਾ ਕਾਈ 
ਲੜ ਮਰਨ ਦਿਓ, ਨਿਬੜਨ ਧੰਦੇ
ਆਹ ਮੋਬਾਇਲ ਨੇ, ਪਾਤੇ ਪੰਗੇ।
ਕੁੜੀਆਂ ਕਿਹੜਾ, ਘੱਟ ਕਹਾਉਂਦੀਆਂ
ਸੋਹਣੀ ਜਿਹੀ, ਫੌਟੋ ਪਾਉਂਦੀਆਂ
ਚੰਗੀ ਲੱਗੇ ਤਾਂ, ਸ਼ੇਅਰ ਕਰ ਦਿਓ
ਕੂਮੈਂਟ ਵੀ ਅੱਗੋਂ ਆਉਂਦੇ ਗੰਦੇ
ਆਹ ਮੋਬਾਈਲ, ਨੇ ਪਾਤੇ ਪੰਗੇ।
ਸੁਖਚੈਨ, ਤੈਨੂੰ ਕਿਹੜਾ ਚੈਨ
ਸਾਰਾ ਦਿਨ ਰਹਿਣਾ, ਔਨਲਾਈਨ
ਲਿਖ ਕੇ ਬਣਾਉਂਦਾ, ਫਿਰੇ ਫੈਨ
ਸਾਰਿਆਂ ਨੂੰ ਕਹਿ ,ਚੰਗੇ ਚੰਗੇ
ਆਹ ਮੋਬਾਈਲ ,ਨੇ ਪਾਤੇ ਪੰਗੇ।
ਸੁਖਚੈਨ ਸਿੰਘ ,ਠੱਠੀ ਭਾਈ,
8437932924
 
Have something to say? Post your comment