Monday, April 06, 2020
FOLLOW US ON

Poem

ਚੌਕੇ/ਜਸਵੀਰ ਸ਼ਰਮਾਂ ਦੱਦਾਹੂਰ

March 25, 2020 05:08 PM
ਚੌਕੇ/ਜਸਵੀਰ ਸ਼ਰਮਾਂ ਦੱਦਾਹੂਰ

ਮਾਲਿਕ ਬਣਾਇਐ ਬੰਦੇ ਨੂੰ ਕਰੀ ਕੁਤਾਹੀ ਜਾਂਦਾ
ਜਾਤਾਂ ਪਾਤਾਂ ਦੀਆਂ ਵੰਡੀਆਂ ਪਾ ਲੲੀਆਂ।
ਮਾਨਸ ਦੀ ਜਾਤ ਸੱਭ ਇੱਕ ਹੈ ਕੀਤੀ ਗੌਰ ਨਾਹੀਂ
ਗੋਤ ਜਾਤਾਂ ਨਾਮ ਨਾਲ ਲਿਖਾ ਲੲੀਆਂ।
ਏਕ ਪਿਤਾ ਏਕਸ ਕੇ ਹਮ ਹੈਂ ਬਾਰਿਕ ਭੁੱਲ ਗਿਆ,
ਮਜ਼੍ਹਬ ਕੌਮਾਂ ਵੀ ਆਪੇ ਬਣਾ ਲੲੀਆਂ।
ਦੱਦਾਹੂਰੀਆ ਨਾ ਬਣ ਇਨਸਾਨ ਸਕਿਆ,
ਦੂਰੀਆਂ ਮਾਲਿਕ ਦੇ ਨਾਲ ਵਧਾ ਲੲੀਆਂ।__________&__
ਕਾਹਲੀ ਕਾਹਲੀ ਨੇ ਮਾਰ ਲੲੀ ਕੁੱਲ ਦੁਨੀਆਂ,
ਸਮਾਂ ਹੈ ਨਹੀਂ ਕਿਸੇ ਕੋਲ ਬਹਿਣ ਦਾ ਜੀ।
ਸੁਨਣੀ ਚਾਹੁੰਦਾ ਨਾ ਕਿਸੇ ਦੀ ਗੱਲ ਕੋਈ,
ਨਾ ਹੀ ਵਕਤ ਹੈ ਕਿਸੇ ਨੂੰ ਕਹਿਣ ਦਾ ਜੀ।
ਤੇਜੀ ਕਰਕੇ ਜਾਨਾਂ ਗਵਾਈ ਜਾਂਦੇ,
ਜਿਗਰਾ ਰਿਹਾ ਨਾ ਸਿਆਣੀ ਗੱਲ ਸਹਿਣ ਦਾ ਜੀ।
ਦੱਦਾਹੂਰੀਆ ਅੰਤ ਨਜ਼ਦੀਕ ਜਾਪੇ,
ਦੁਨੀਆਦਾਰੀ ਦਾ ਕਿਲ੍ਹਾ ਹੁਣ ਢਹਿਣ ਦਾ ਜੀ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556
 
Have something to say? Post your comment