News

ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ

March 25, 2020 11:24 PM

ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ

ਸਿਵਲ ਤੇ ਪੁਲਿਸ ਪ੍ਰਸਾਸ਼ਨ ਵੱਲੋੋਂ ਨਿੱਤ ਲੋੜੀਦੀਆ ਜਰੂਰੀ ਵਸਤਾਂ ਘਰ ਘਰ ਪਹੁੰਚਾਉਣ ਦੇ ਇੰਤਜਾਂਮ ਮੁਕੰਮਲ 

ਮਾਨਸਾ ( ਤਰਸੇਮ ਸਿੰਘ ਫਰੰਡ ) ਡਾ:ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਨੋਵਲ ਕੋਰੋਨਾ ਵਾਇਰਸ  ਨੂੰ ਫੈਲਣ ਤੋੋਂ ਰੋਕਣ ਲਈ ਮਾਨਸਾ ਪੁਲਿਸ ਵੱਲੋੋਂ ਜਿਲਾ ਅੰਦਰ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਜਿਲਾ ਵਿਖੇ ਤਾਇਨਾਤ ਸਾਰੇ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ ਵੱਲੋੋਂ ਆਪਣੇ ਆਪਣੇ ਥਾਣਾ ਦੇ ਏਰੀਆ ਅੰਦਰ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਬਲਿਕ ਵੱਲੋਂ ਵੀ ਇਸ ਭਿਆਨਕ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਸਾਵਧਾਨੀ ਵਰਤਦੇ ਹੋਏ ਪੂਰੀ ਚੁਸਤੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ। ਕਰਫਿਊ ਦੇ ਮੱਦੇਨਜਰ ਨਿੱਤ ਲੋਂੜੀਦੀਆ ਜਰੂਰੀ ਵਸਤਾਂ ਸਬਜੀਆ, ਫਲ, ਦੁੱਧ, ਆਟਾ, ਦਾਲਾਂ ਤੋਂ ਇਲਾਵਾ ਮੈਡੀਕਲ ਦਵਾਈਆ ਆਦਿ ਦੇ ਪ੍ਰਬੰਧਕ ਮੁਕੰਮਲ ਕੀਤੇ ਗਏ ਹਨ। ਘਰ ਘਰ ਸਮਾਨ ਪਹੁੰਚਾਉਣ/ਮੁਹੱਈਆ ਕਰਨ ਵਾਲੇ ਵਿਆਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਡਾਕਟਰੀ ਚੈਕਅੱਪ ਕਰਵਾਇਆ ਗਿਆ ਹੈ, ਜਿਹਨਾਂ ਵੱਲੋਂ ਇਹ ਵਸਤਾਂ ਲੋੜਵੰਦਾਂ ਪਾਸ ਗਲੀ/ਮੁਹੱਲੇ ਵਿੱਚ ਘਰ ਘਰ ਪਹੁੰਚਾਈਆ ਜਾ ਰਹੀਆ ਹਨ। ਲੋੜਵੰਦਾਂ ਲਈ ਲੰਗਰ ਵੀ ਮੁਫਤ ਵੰਡਿਆਂ ਜਾ ਰਿਹਾ ਹੈ। ਇਸ ਭਿਆਨਕ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਪ੍ਰੇਰਿਤ ਕੀਤਾ ਗਿਆ ਹੈ ਕਿ ਵੱਧ ਤੋੋਂ ਵੱਧ ਵਾਰ ਸਾਬਨ ਨਾਲ ਹੱਥ ਧੋਤੇ ਜਾਣ, ਸੈਨੀਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਜਿਸਤੇ ਮੱਦੇਨਜ਼ਰ ਸ਼ਹਿਰ ਮਾਨਸਾ ਅਤੇ ਬਰੇਟਾ ਦੇ ਬਾਜ਼ਾਰ, ਭੀੜ—ਭੁੜੱਕੇ ਵਾਲੀਆ ਥਾਵਾਂ/ਦੁਕਾਨਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੇਟਾਈਜ ਕਰਵਾਇਆ ਗਿਆ ਹੈ। ਭੀਖੀ ਵਿਖੇ ਕੂੜਾ—ਕਰਕਟ ਚੁਕਵਾ ਕੇ ਸਾਫ ਕਰਵਾਇਆ ਗਿਆ ਹੈ ਅਤੇ ਪਿੰਡ ਢੈਪਈ ਬੱਸ ਸਟੈਂਡ ਦਾ ਆਲਾ—ਦੁਆਲਾ ਅਤੇ ਨਾਕਾਪੁਆਇੰਟ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੀਟਾਈਜ ਕਰਵਾ ਕੇ ਪਬਲਿਕ ਅੰਦਰ ਜਾਗਰਤੀ ਪੈਂਦਾ ਕੀਤੀ ਗਈ ਹੈ, ਉਥੇ ਹੀ ਜਿਲਾ ਅੰਦਰ ਇਸ ਵਾਇਰਸ ਤੋੋਂ ਬਚਾਓ ਦੇ ਪੁਖਤਾ ਪ੍ਰਬੰਧ ਲਗਾਤਾਰ ਆਰੰਭੇ ਗਏ ਹਨ। 
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਕਿ ਇਹ ਵਾਇਰਸ, ਪ੍ਰਭਾਵਿਤ ਵਿਆਕਤੀ ਦੇ ਸਪੰਰਕ ਨਾਲ ਹੀ ਅੱਗੇ ਤੋਂ ਅੱਗੇ ਫੈਲਦਾ ਹੈ। ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣਾ ਆਲਾ—ਦੁਆਲਾ ਸਾਫ ਸੁਥਰਾ ਰੱਖੀਏ, ਆਪਣੇ ਆਪਣੇ ਏਰੀਆਂ ਨੂੰ ਸੈਨੀਟਾਈਜ ਕਰੀਏ ਅਤੇ ਆਪਣੇ ਘਰ ਅੰਦਰ ਰਹਿ ਕੇ ਇਸ ਵਾਇਰਸ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਸਮਾਜ ਦਾ ਬਚਾਅ ਕਰਦੇ ਹੋਏ ਕਾਨੂੰਨ ਦੀ ਪਾਲਣਾ ਕਰੀਏ। ਮਾਨਸਾ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆਂ ਦੇ ਮੱਦੇ—ਨਜ਼ਰ ਕਾਨੂੰਨ ਦੀ ਪਾਲਣਾ ਕਰਾਉਣ ਲਈ ਪੂਰੀ ਤਰਾ ਵਚਨਬੱਧ ਹੈ। ਜਿਲਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ ਮਿਤੀ 23—03—2019 ਤੋੋਂ ਅੱਜ ਤੱਕ 16 ਮੁਕੱਦਮੇ ਦਰਜ ਕਰਕੇ 67 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Have something to say? Post your comment
 

More News News

ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਨੈਸ਼ਨਲ ਪ੍ਰੋਫੈਸਰ ਆਫ਼ ਸਿੱਖਇਜ਼ਮ ਸਿਰਦਾਰ ਕਪੂਰ ਸਿੰਘ ਜੀ ਨੂੰ ਯਾਦ ਕਰਦਿਆਂ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਰੁੱਖ ਨਹੀਂ ਤੇ ਮਨੁੱਖ ਨਹੀਂ" ਸੰਸਥਾ ਵੱਲੋਂ ਛਾਂਦਾਰ ਬੂਟੇ ਲਗਾਏ :-ਕੁਲਵਿੰਦਰ ਵਿੱਕੀ ਕੈਪਟਨ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਹਰੇਕ ਵਾਅਦੇ ਨੂੰ ਕੀਤਾ ਜਾਵੇਗਾ ਪੂਰਾ-ਸੋਨੀ ਬਹੁਜਨ ਸਮਾਜ ਪਾਰਟੀ ਵੱਲੋਂ ਕਮਲਜੀਤ ਕੌਰ ਨੂੰ ਸਨਮਾਨਿਤ ਨਿਊਜ਼ੀਲੈਂਡ 'ਚ ਕਰੋਨਾ ਦੇ ਮਰੀਜ਼ਾਂ ਵਿਚ ਹੋ ਰਿਹਾ ਹੈ ਵਾਧਾ-14 ਕੇਸ ਆਏ ਨਵੇਂ-ਕੁੱਲ ਕੇਸ ਹੋ ਗਏ 36 ਠੇਕਾ ਮੁਲਾਜ਼ਮਾਂ ਨੇ ਕਾਲੇ ਚੋਲੇ ਪਾਕੇ ਗੁਲਾਮੀ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ ਹੋਈਆਂ ਮੌਤਾਂ ਦੇ ਰੋਸ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ, 15 ਅਗਸਤ ਸਿੱਖਾਂ ਦੀ ਗੁਲਾਮੀ ਦਾ ਦਿਨਾ ਹੈ, ਇਸ ਦਿਨ ਨੂੰ ਸਿੱਖ ਕਾਲ਼ੇ ਦਿਨ ਵਜੋਂ ਮਨਾਉਣਗੇ।:- ਹਰਦੀਪ ਸਿੰਘ ਨਿੱਝਰ
-
-
-