Monday, April 06, 2020
FOLLOW US ON

News

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਫ਼ਗਾਨਿਸਤਾਨ ਗੁਰੂਘਰ ਹਮਲੇ ਦੀ ਉੱਚਪੱਧਰੀ ਜਾਂਚ ਦੀ ਮੰਗ ਕੀਤੀ

March 26, 2020 06:41 PM
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਲੋਂ ਪ੍ਰੈਸ ਬਿਆਨ
 
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਫ਼ਗਾਨਿਸਤਾਨ ਗੁਰੂਘਰ ਹਮਲੇ ਦੀ ਉੱਚਪੱਧਰੀ  ਜਾਂਚ ਦੀ ਮੰਗ ਕੀਤੀ
 
ਅਫ਼ਗ਼ਾਨਿਸਤਾਨ ਗੁਰਦੁਆਰੇ ਤੇ ਹੋਇਆ ਹਮਲਾ ਬੇਹੱਦ ਨਿੰਦਣਯੋਗ: ਜਥੇਦਾਰ ਬ੍ਰਹਮਪੁਰਾ
 
ਅੰਮ੍ਰਿਤਸਰ 25 ਮਾਰਚ 2020: ( ਕੁਲਜੀਤ ਸਿੰਘ) ਅਫ਼ਗ਼ਾਨਿਸਤਾਨ ਦੇ ਸ਼ੌਰ ਬਜ਼ਾਰ ਸਥਿਤ ਮੀਡੀਆ ਰਿਪੋਰਟਾਂ ਅਨੁਸਾਰ ਪਤਾ ਲੱਗਾ ਹੈ ਕਿ ਇੱਕ ਅਣਪਛਾਤੇ ਸੁਰੱਖਿਆ ਕਰਮਚਾਰੀ ਅਤੇ ਮਾਨਵ ਬੰਬ ਦੁਆਰਾ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਹੈ ਜਿਸ ਨਾਲ ਸਿੱਖ ਭਾਈਚਾਰੇ ਦਾ ਵੱਡੀ ਗਿਣਤੀ 'ਚ ਨੁਕਸਾਨ ਹੋਇਆ ਹੈ।
 
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਇਸ ਹਮਲੇ ਦੀ ਡੂੰਘੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਜਿਸ ਵਿਚ 11 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਕਈਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿੰਨ੍ਹਾਂ ਵਿੱਚ ਵੱਡੀ ਗਿਣਤੀ ਸਿੱਖ ਪਰਿਵਾਰਾਂ ਦੀ ਸ਼ਾਮਲ ਹੈ। ਜਥੇਦਾਰ ਬ੍ਰਹਮਪੁਰਾ ਨੇ ਭਾਰਤ ਸਰਕਾਰ ਨੂੰ ਇਸ ਮਸਲੇ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਬੇਨਤੀ ਕੀਤੀ ਹੈ ਅਤੇ ਇਸ ਦੇ ਨਾਲ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅਫ਼ਗਾਨਿਸਤਾਨ ਗੁਰੂਘਰ ਹਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ ਕਿਉਂਕਿ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ ਵੀ ਅਫ਼ਗਾਨਿਸਤਾਨ ਵਿਖੇ ਇਸ ਤਰ੍ਹਾਂ ਦੇ ਆਤਮਘਾਤੀ ਹਮਲੇ ਨੂੰ ਬੱਸ ਵਿੱਚ ਅੰਜਾਮ ਦਿੱਤਾ ਗਿਆ ਸੀ ਜਿਸ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਆਪਣੀ ਕੀਮਤੀ ਜਾਨਾਂ ਦਾ ਮੁੱਲ ਅਦਾ ਕਰਕੇ, ਆਪਣੀਆਂ ਜ਼ਿੰਦਗੀਆਂ ਤੋਂ ਹਮੇਸ਼ਾ ਹਮੇਸ਼ਾ ਹੱਥ ਧੋਣਾ ਪਿਆ ਸੀ। ਇਸ ਕਰਕੇ ਭਾਰਤ ਸਰਕਾਰ ਨੂੰ ਵਿਦੇਸ਼ਾਂ 'ਚ ਵਸ ਰਹੇ ਭਾਰਤੀ ਭਾਈਚਾਰਿਆਂ ਦੀ ਸੁਰਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
 
ਉਨ੍ਹਾਂ ਅੱਗੇ ਇਹ ਵੀ ਆਖਿਆ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਅਤੇ ਜੇਕਰ ਅਜਿਹੀਆਂ ਘਟਨਾਵਾਂ ਬੰਦ ਨਹੀਂ ਕੀਤੀਆਂ ਗਈਆ ਤਾਂ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਪੂਰੀ ਦੁਨੀਆ ਵਿੱਚ ਬਦ ਤੋਂ ਬੱਤਰ ਹੋ ਜਾਵੇਗੀ ਅਤੇ ਉਹ ਸਰਬ ਸ਼ਕਤੀਮਾਨ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮ੍ਰਿਤਕਾਂ ਦੀ ਰੂਹ ਨੂੰ ਸਰਬ ਸ਼ਕਤੀਮਾਨ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।
 
(ਦਮਨਜੀਤ ਸਿੰਘ)
Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-