Monday, April 06, 2020
FOLLOW US ON

News

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਕਾਰੀ ਹਸਪਤਾਲਾਂ ’ਚੋਂ ਮਿਲਣ ਵਾਲੇ ਰਾਖਵੇਂ ਇਲਾਜਾਂ ਨੂੰ ਰਾਖਵੀਂ ਸੂਚੀ ਵਿੱਚੋ ਹਟਾਇਆ,

March 26, 2020 06:44 PM
ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਕਾਰੀ ਹਸਪਤਾਲਾਂ ’ਚੋਂ ਮਿਲਣ ਵਾਲੇ ਰਾਖਵੇਂ ਇਲਾਜਾਂ ਨੂੰ ਰਾਖਵੀਂ ਸੂਚੀ ਵਿੱਚੋ ਹਟਾਇਆ,
 
ਸੂਬੇ ਨੂੰ ਕੋਵਿਡ-19 ਮੁਕਤ ਘੋਸ਼ਿਤ ਕਰਨ ਤੱਕ ਕੀਤੇ ਆਦੇਸ਼ ਜਾਰੀ,
 
ਮਾਨਸਾ, 26 ਮਾਰਚ ( ਬਿਕਰਮ ਸਿੰਘ ਵਿੱਕੀ) -ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਅਧੀਨ ਕੁਝ ਇਲਾਜ ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਰਾਖਵੇ ਦਿੱਤੇ ਗਏ ਸਨ, ਨੂੰ ਰਾਖਵੀਂ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। 
ਸਿਵਲ ਸਰਜਨ ਨੇ ਦੱਸਿਆ ਜਿਵੇ ਡਿਲੀਵਰੀ, ਹਾਈ-ਰਿਸਕ ਡਿਲੀਵਰੀ, ਆਪ੍ਰੇਸ਼ਨ ਨਾਲ ਡਿਲੀਵਰੀ ਆਦਿ ਨੂੰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋ ਰਾਖਵੀਂ ਸੂਚੀ ਵਿੱਚੋ ਹਟਾ ਦਿੱਤਾ ਗਿਆ ਹੈ, ਇਸਦੇ ਫਲਸਰੂਪ ਹੁਣ ਇਹ ਇਲਾਜ ਇਸ ਯੋਜਨਾ ਅਧੀਨ ਕਿਸੇ ਵੀ ਸੂਚੀਬੱਧ ਪ੍ਰਾਈਵੇਟ ਹਸਪਤਾਲ ਵਿੱਚੋ ਕਿਸੇ ਸਰਕਾਰੀ ਹਸਪਤਾਲ ਦੀ ਰੈਫਰਲ ਹਾਸਿਲ ਕਰੇ ਬਿਨ੍ਹਾਂ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੇਰਵੇ ਵੈਬਸਾਈਟ www.shapunjab.in  ’ਤੇ ਉਪਲੱਬਧ ਹਨ।
ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਇਹ ਇਲਾਜ ਉਸ ਸਮੇ ਤੱਕ ਰਾਖਵੀ ਸੂਚੀ ਵਿੱਚੋ ਬਾਹਰ ਰੱਖੇ ਜਾਣਗੇ ਜਦੋ ਤੱਕ ਸੂਬੇ ਨੂੰ ਕੋਵਿਡ-19 ਮੁਕਤ ਘੋਸ਼ਿਤ ਨਹੀ ਕੀਤਾ ਜਾਂਦਾ ਅਤੇ ਇਸ ਸਬੰਧ ਵਿੱਚ ਵਾਪਸੀ ਦੇ ਅਗਲੇ ਹੁਕਮ ਜਾਰੀ ਨਹੀ ਕੀਤੇ ਜਾਂਦੇ।
Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-