Monday, April 06, 2020
FOLLOW US ON

Article

ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਕੇਂਦਰਿਤ ਕਰਨਾ ਅਤਿ ਜ਼ਰੂਰੀ

March 26, 2020 06:45 PM
ਬੱਚਿਆਂ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਕੇਂਦਰਿਤ ਕਰਨਾ ਅਤਿ ਜ਼ਰੂਰੀ !
 

ਅਜੋਕੇ ਯੁੱਗ ਵਿਚ ਬੱਚੇ ਦੇ ਜਨਮ ਤੋਂ ਹੀ ਬੱਚੇ ਲਈ ਵਧੀਆ ਸਕੂਲ ਵਿਚ ਦਾਖਲੇ ਦੀ ਭਾਲ ਸ਼ੁਰੂ ਹੋ ਜਾਂਦੀ ਹੈ । ਕਿਉਂਕਿ ਹਰ ਮਾਂ-ਬਾਪ ਇਹ ਚਾਹੁੰਦਾ ਹੈ ਕਿ ਮੇਰਾ ਬੱਚਾ ਵਧੀਆ ਵਿੱਦਿਆ ਗ੍ਰਹਿਣ ਕਰਕੇ ਉੱਚੀ ਪਦਵੀ ‘ਤੇ ਪਹੁੰਚੇ । ਸੋ ਬੱਚਿਆਂ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਰੰਗ, ਆਕਾਰ, ਸੁਣਨ, ਸੁਆਦ ਅਤੇ ਮਹਿਸੂਸ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ।
 ਬੱਚਿਆਂ ਨੂੰ ਬਚਪਨ ਤੋਂ ਹੀ ਕਸਰਤ ਕਰਨ, ਵੱਧ ਤੋਂ ਵੱਧ ਖੇਡਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਸਰੀਰਕ ਵਿਕਾਸ ਵਧੀਆ ਹੋਵੇ । ਸਰੀਰਕ ਵਾਧੇ ਨੂੰ ਅਸੀਂ ਵੇਖ ਸਕਦੇ ਹਾਂ ਤੇ ਬੱਚਿਆਂ ਦੇ ਅੰਗਾਂ ਦਾ ਇਕਸਾਰ ਵਾਧਾ ਬੇਹੱਦ ਜ਼ਰੂਰੀ ਹੈ ਕਿਉਂਕਿ ਚੰਗੇ ਸਰੀਰ ਵਿਚ ਹੀ ਚੰਗਾ ਮਨ ਰਹਿੰਦਾ ਹੈ । ਪਲੇਅ ਸਕੂਲਾਂ ਵਿਚ ਸਪੈਸ਼ਲ ਪਲੇਅ ਜ਼ੋਨ ਮੌਜੂਦ ਹਨ ਜੋ ਬੱਚਿਆਂ ਦਾ ਧਿਆਨ ਆਕਰਸ਼ਿਤ ਕਰਦੇ ਹਨ। ਹੁਣ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਚੱਲ ਰਹੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਵੀ ਪਲੇਅ ਰੂਮ ਬਣਾਏ ਜਾ ਰਹੇ ਹਨ ।
ਬੱਚਿਆਂ ਦਾ ਦਿਮਾਗੀ ਵਿਕਾਸ ਉਸਦੇ ਬਚਪਨ ਦੇ ਸਾਲਾਂ ਵਿਚ ਵਧੇਰੇ ਹੁੰਦਾ ਹੈ । ਬੱਚੇ ਜੋ ਵੀ ਬੋਲਦੇ, ਦੇਖਦੇ, ਸੁਣਦੇ, ਸੁੰਘਦੇ, ਖਾਂਦੇ, ਸਪਰਸ਼ ਮਹਿਸੂਸ ਕਰਦੇ ਹਨ, ਸਭ ਅਨੁਭਵਾਂ ਦੀ ਜਾਣਕਾਰੀ ਦਿਮਾਗ ਦਾ ਖੱਬਾ ਪਾਸਾ ਰੱਖਦਾ ਹੈ । ਦਿਮਾਗ ਦਾ ਸੱਜਾ ਪਾਸਾ ਕਰੀਏਟਿਵਿਟੀ, ਤਰਕ ਸ਼ਕਤੀ ਆਦਿ ਵਿਚ ਵਿਕਾਸ ਕਰਦਾ ਹੈ । ਤਾਂ ਹੀ ਬੱਚੇ ਨੂੰ ਭਾਸ਼ਾ ਸਿੱਖਣ ਦੇ ਨਾਲ ਨਾਲ ਅਜਿਹੇ ਖਿਡੌਣੇ ਦਿੱਤੇ ਜਾਂਦੇ ਹਨ ਜੋ ਉਸ ਦੀ ਸੋਚਣ ਅਤੇ ਸਮਝਣ ਦੀ ਸ਼ਕਤੀ ਵਧਾਉਂਦੇ ਹਨ । ਪਲੇਅ ਸਕੂਲਾਂ ਵਿਚ ਵੀ ਇਸਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ । ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵੀ ਚੱਲ ਰਹੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਮਟੀਰੀਅਲ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਬੱਚੇ ਵਿਚ ਰਚਨਾਤਮਕ ਅਤੇ ਤਰਕ ਸ਼ਕਤੀ ਵਿਕਸਿਤ ਹੋਵੇ ।
ਬੱਚਿਆਂ ਦੀ ਭਾਵਨਾਵਾਂ ਦੀ ਕਦਰ ਸਾਨੂੰ ਬਚਪਨ ਤੋਂ ਹੀ ਕਰਨੀ ਚਾਹੀਦੀ ਹੈ ਕਿਉਂਕਿ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਕਲਾ ਹਰ ਇਨਸਾਨ ਵਿਚ ਹੁੰਦੀ ਹੈ । ਬੱਚਾ ਰੋਣਾ, ਹੱਸਣਾ, ਖਿੱਝਣਾ ਸਭ ਆਪ ਸਿੱਖਦਾ ਹੈ । ਹੌਲੀ ਹੌਲੀ ਉਸਨੂੰ ਖੁਸ਼ੀ ਜਾਂ ਗਮੀ ਦਾ ਪਤਾ ਲੱਗਦਾ ਹੈ । ਬੱਚੇ ਦੀਆਂ ਭਾਵਨਾਵਾਂ ਉਸਦੇ ਚਿਹਰੇ ਤੋਂ ਨਜ਼ਰ ਆਉਣ ਲੱਗ ਜਾਂਦੀਆਂ ਹਨ । ਉਹ ਆਪਣੇ ਨਾਲ ਦੇ ਬੱਚਿਆਂ ਨਾਲ ਰੱੁਸਣਾ, ਮਨਾਉਣਾ ਸਿੱਖਦਾ ਹੈ । ਇਸ ਸਭ ਨੂੰ ਭਾਵਨਾਤਮਿਕ ਤੇ ਸਮਾਜਿਕ ਵਿਕਾਸ ਕਿਹਾ ਜਾਂਦਾ ਹੈ ।
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਸਮੇਂ ਸਮੇਂ ‘ਤੇ ਟ੍ਰੇਨਿੰਗਜ਼ ਦਿੱਤੀਆਂ ਜਾਦੀਆਂ ਹਨ ਕਿ ਕਿਵੇਂ ਬਾਲ ਮਨੋਵਿਗਿਆਨ ਨੂੰ ਸਮਝਿਆ ਜਾ ਸਕਦਾ ਹੈ । ਕਿਉਂਕਿ ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝੇ ਬਿਨ੍ਹਾਂ ਅਸੀਂ ਉਸਨੂੰ ਬਹੁਪੱਖੀ ਵਿਕਾਸ ਕਰਨ ਵਿਚ ਮਦਦ ਨਹੀਂ ਕਰ ਸਕਦੇ । ਅੱਜ ਕਲ੍ਹ ਮਾਪਿਆਂ ਵਿਚ ਛੋਟੇ ਬੱਚਿਆਂ ਨੂੰ ਡਾਂਸਰ, ਐਕਟਰ, ਗਾਇਕ ਬਣਾਉਣ ਦਾ ਕਰੇਜ਼ ਪੈਦਾ ਹੋ ਗਿਆ ਹੈ ਤੇ ਬਹੁਤ ਥਾਂ ਦਾ ਬੱਚੇ ਦੀ ਰੁਚੀ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ । ਜਾਂ ਖੇਡਾਂ ਦੀ ਗੱਲ ਕਰ ਲਈਏ, ਬੱਚਾ ਖੇਡਣਾ ਕੁਝ ਹੋਰ ਚਾਹੁੰਦਾ ਹੁੰਦਾ ਪਰ ਮਾਪੇ ਧੱਕੇ ਨਾਲ ਹੋਰ ਖੇਡ ਪ੍ਰਤੀ ਲੈ ਕੇ ਜਾਂਦੇ ਰਹਿੰਦੇ ਹਨ । ਜਿਸ ਨਾਲ ਕੋਈ ਉਪਲਬਧੀ ਨਹੀਂ ਹੁੰਦੀ । ਬੱਚਿਆਂ ਤੇ ਬੇਲੋੜੀ ਸਖਤੀ ਵਰਤਣੀ ਵੀ ਉਨ੍ਹਾਂ ਦੇ ਵਿਕਾਸ ਦੀ ਸਮਰੱਥਾ ਨੂੰ ਘਟਾਉਂਦੀ ਹੈ ।
ਸਾਨੂੰ ਹਮੇਸ਼ਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਹਰ ਬੱਚਾ ਆਪਣੀ ਸਮਰੱਥਾ ਅਨੁਸਾਰ ਸਿੱਖਦਾ ਹੈ ਤੇ ਉਸ ਲਈ ਉਸਦੇ ਆਲੇ ਦੁਆਲੇ ਦਾ ਸੁਖਾਵਾਂ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ । ਕਿਉਂਕਿ ਚੰਗਾ ਵਾਤਾਵਰਣ ਉਨ੍ਹਾਂ ਦੀ ਸਿੱਖਣ ਸ਼ਕਤੀ, ਤਰਕ ਸ਼ਕਤੀ ਅਤੇ ਐਡਜਸਟਮੈਂਟ ਕਰਨ ਦੀ ਕਲਾ ’ਚ ਵਾਧਾ ਕਰ ਸਕਦੇ ਹਨ । ਸੋ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਉਕਤ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਜਾਵੇ ।

- ਨਵਨੀਤ ਅਨਾਇਤਪੁਰੀ, ਮੈਥ ਮਾਸਟਰ, ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ, ਜ਼ਿਲ੍ਹਾ ਪਟਿਆਲਾ (9814509900)
Have something to say? Post your comment

More Article News

ਪੰਜਾਬੀ ਸਾਹਿਤ ਦਾ ਸਮੁੰਦਰ ਆਪਣੇ ਅੰਦਰ ਸਮੋਈ ਬੈਠੀ ਹੈ.ਵੀਰਪਾਲ ਕੌਰ ਭੱਠਲ ਪੰਜਾਬੀਓ ਸੰਭਲੋ/ਨਿਰਮਲ ਕੌਰ ਕੋਟਲਾ ਅੰਮ੍ਰਿਤਸਰ ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ/ਡਾ. ਅਮੀਤਾ ਨੁਕਸਾਨ ਕਰ ਸੱਕਦੇ ਹਨ ਇੰਮਿਊਨਿਟੀ ਬੂਸਟਰ ਸਪਲੀਮੇਂਟਸ ਕੋਰੋਨਾ ਵਾਇਰਸ ਵਿਚ ਅਹਿਸਾਸ/ਸੁਖਚੈਨ ਸਿੰਘ,ਠੱਠੀ ਭਾਈ, ਕਰੋਨਾ,ਲਾਕਡਾਊਨ ਅਤੇ ਕਰਫਿਊ / ਪ੍ਰਭਜੋਤ ਕੌਰ ਢਿੱਲੋਂ ਮੁਹਾਲੀ ਵਿਗਿਆਨਕ ਰੁਚੀ ਨੂੰ ਵਿਕਸਤ ਕਰਨ ਦੀ ਜ਼ਰੂਰਤ/ਨਵਨੀਤ ਅਨਾਇਤਪੁਰੀ ਵਰਤਮਾਨ ਦੀ ਮਹਾਂਮਾਰੀ ਦੇ ਦੌਰ ਚ ਕਿੱਥੇ ਜਾ ਛੁਪੇ ਲੋਕਾਂ ਦੇ ਉਜਲੇ ਭਵਿੱਖ ਦਾ ਦਮ ਭਰਨ ਵਾਲੇ ਲੋਕ ਨੁਮਾਇੰਦੇ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ .ਇੱਕ ਮਹਾਨ ਸ਼ਖ਼ਸੀਅਤ ---ਸੁੱਖ ਉਮਰਪੁਰਾ ਹਰ ਰੋਜ਼ ਦੀ ਰੁਟੀਨ ਵਿਚ ਗਣਿਤ ਦੇ ਲਾਭ/ਨਵਨੀਤ ਅਨਾਇਤਪੁਰੀ
-
-
-