Monday, April 06, 2020
FOLLOW US ON

News

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਕਾਬਲ ਵਿਖੇ ਸਿੱਖਾਂ ਤੇ ਹੋਏ ਹਮਲੇ ਦੀ ਸਖਤ ਨਿਖੇਧੀ

March 26, 2020 06:51 PM


 ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਕਾਬਲ ਵਿਖੇ ਸਿੱਖਾਂ ਤੇ ਹੋਏ ਹਮਲੇ ਦੀ ਸਖਤ ਨਿਖੇਧੀ
ਲੰਡਨ- ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿੱਚ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਸਿਹਤਯਾਬੀ ਲਈ ਗੁਰਦਵਾਰਾ ਸਾਹਿਬ ਵਿਖੇ ਇਕੱਤਰ ਹੋਏ ਸਿੱਖਾਂ ੂਤੇ ਦਹਿਸ਼ਤਗਰਦਾਂ ਵਲੋਂ ਕੀਤੇ ਗਏ ਅੱਤ ਵਹਿਸ਼ੀ ਹਮਲੇ ਦੀ ਯੁਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ । ਦਲ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਇਸ ਹਮਲੇ ਨੂੰ ਸਮੁੱਚੀ ਮਾਨਵਤਾ ਦੇ ਮੱਥੇ ਤੇ ਕਲੰਕ ਕਰਾਰ ਦਿੱਤਾ ਗਿਆ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਅਪੀਲ ਕੀਤੀ ਗਈ ਹੈ ਕਿ ਦੋਸ਼ੀ ਵਿਆਕਤੀਆਂ ਨੂੰ ਸਖਤ ਸਜਾ ਦਿੱਤੀ ਜਾਵੇ ਅਤੇ ਅਫਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ । ਜਿਕਰਯੋਗ ਹੈ ਕਿ ਕੁੱਝ ਸਾਲ ਪਹਿਲਾਂ ਵੀ ਸਿੱਖਾਂ ਤੇ ਦਹਿਸ਼ਤਗਰਦਾਂ ਵਲੋਂ ਹਮਲਾ ਕਰਕੇ ਇੱਕ ਦਰਜਨ ਤੋਂ ਵਧੇਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਅਫਗਾਨਿਸਤਾਨ ਦੀ ਸਰਕਾਰ ਨਾਲ ਗੱਲਬਾਤ ਕਰਕੇ ਵਾਪਸ ਪਰਤ ਰਹੇ ਸਨ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਅਰਦਾਸ ਕੀਤੀ ਗਈ ਕਿ  ਇਸ ਹਮਲੇ ਦੌਰਾਨ ਵਿੱਛੋੜਾ ਦੇ ਗਏ ਸਿੱਖਾਂ ਦੀ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਸਦੀਵ ਕਾਲ ਲਈ ਆਪਣੇ ਚਰਾਂ ਵਿੱਚ ਨਿਵਾਸ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਇਸ ਦੁੱਖ ਦੀ ਘੜੀ ਵਿੱਚ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਹਮਦਰਦੀ ਅਫਗਾਨਿਸਤਨ ਸਿੱਖਾਂ ਨਾਲ ਹੈ ।

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-