Monday, April 06, 2020
FOLLOW US ON

News

ਮਾਨਸਾ ਪੁਲਿਸ ਵੱਲੋੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਜਿ਼ਲ੍ਹੇ ਨੂੰ ਸੈਨੀਟਾਈਜ਼ ਕਰਨ ਦੀ ਮੁਹਿੰਮ ਆਰੰਭੀ

March 26, 2020 09:17 PM

ਮਾਨਸਾ ਪੁਲਿਸ ਵੱਲੋੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਪੂਰੇ ਜਿ਼ਲ੍ਹੇ ਨੂੰ ਸੈਨੀਟਾਈਜ਼ ਕਰਨ ਦੀ ਮੁਹਿੰਮ ਆਰੰਭੀ

ਕਰਫਿਊ ਦੌੌਰਾਨ ਲੋੋਕਾਂ ਨੂੰ ਘਰਾਂ ਅੰਦਰ ਰਹਿ ਕੇ ਆਪਣਾ

ਮਾਨਸਾ, 26 ਮਾਰਚ (ਤਰਸੇਮ ਸਿੰਘ ਫਰੰਡ):ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਗਿਆ ਕਿ ਨੋਵਲ ਕੋਰੋਨਾ ਵਾਇਰਸ ( ਕੋਵੀਡ 19 ) ਨੂੰ ਫੈਲਣ ਤੋੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ। ਮਾਨਸਾ ਪੁਲਿਸ ਵੱਲੋੋਂ ਲਾਊਡ ਸਪੀਕਰਾਂ ਰਾਹੀ ਪਬਲਿਕ ਨੂੰ ਆਪਣੇ ਘਰਾਂ ਤੋੋਂ ਬਾਹਰ ਨਾ ਨਿਕਲਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਪਬਲਿਕ ਵੱਲੋਂ ਵੀ ਇਸ ਭਿਆਨਕ ਬਿਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਗਰੀਬ ਤੇ ਜਰੂਰਤਮੰਦਾਂ ਦੀ ਮੱਦਦ ਲਈ ਪ੍ਰਸ਼ਾਸਨ ਦੇ ਮੋੋਢੇ ਨਾਲ ਮੋੋਢਾ ਜੋੋੜ ਕੇ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਜਿ਼ਲ੍ਹੇ ਅੰਦਰ ਕਰਫਿਊ ਦੌੌਰਾਨ ਪਬਲਿਕ ਨੂੰ ਕੋਈ ਔੌਕੜ ਨਹੀ ਆਉਣ ਦਿੱਤੀ ਜਾ ਰਹੀ। ਰੋੋਜਾਨਾਂ ਵਰਤੋੋਂ ਵਿੱਚ ਆਉਣ ਵਾਲੀਆਂ ਵਸਤਾਂ ਸਬਜੀਆ, ਫਲ, ਦੁੱਧ, ਆਟਾ, ਦਾਲਾਂ ਤੋਂ ਇਲਾਵਾ ਮੈਡੀਕਲ ਦਵਾਈਆ ਆਦਿ ਦੇ ਪ੍ਰਬੰਧਕ ਮੁਕੰਮਲ ਕੀਤੇ ਗਏ ਹਨ। ਘਰ ਘਰ ਸਮਾਨ ਪਹੁੰਚਾਉਣ/ਮੁਹੱਈਆ ਕਰਨ ਵਾਲੇ ਵਿਅਕਤੀਆਂ ਦਾ ਸਿਹਤ ਵਿਭਾਗ ਦੀ ਟੀਮ ਰਾਹੀਂ ਡਾਕਟਰੀ ਚੈਕਅੱਪ ਕਰਵਾ ਕੇ ਇਹ ਵਸਤਾਂ ਲੋੜਵੰਦਾਂ ਪਾਸ ਗਲੀ/ਮੁਹੱਲੇ ਵਿੱਚ ਘਰ ਘਰ ਪਹੁੰਚਾਈਆ ਜਾ ਰਹੀਆ ਹਨ। ਸਮਾਜਸੇਵੀ ਸੰਸਥਾਵਾਂ ਦੀ ਮੱਦਦ ਨਾਲ ਜਿ਼ਲ੍ਹੇ ਦੀਆ ਤਿੰਨੋ ਸਬ—ਡਵੀਜ਼ਨਾਂ ਦੇ ਡੀ.ਐਸ.ਪੀਜ. ਵੱਂਲੋੋ ਆਪਣੀ ਨਿਗਰਾਨੀ ਹੇਠ ਗਰੀਬ ਤੇ ਜਰੂਰਤਮੰਦ ਵਿਅਕਤੀਆਂ ਲਈ ਭੋੋਜਨ ਤੇ ਰੋੋਜਾਨਾ ਵਰਤੋੋਂ ਵਾਲਾ ਸਮਾਨ ਮੁਫਤ ਵੰਡਿਆਂ ਜਾ ਰਿਹਾ ਹੈ। ਡੀ.ਐਸ.ਪੀ. ਸਰਦੂਲਗੜ ਸ੍ਰੀ ਸੰਜੀਵ ਗੋਇਲ ਵੱਲੋੋਂ ਪੰਜਾਬ ਸਰਕਾਰ ਵੱਲੋੋਂ 2 ਰੁਪਏ ਪ੍ਰਤੀ ਕਿਲੋੋਗ੍ਰਾਮ ਦੇ ਹਿਸਾਬ ਨਾਲ ਗਰੀਬਾਂ ਨੂੰ ਮੁਹੱਈਆ ਕਰਵਾਈ ਜਾਂਦੀ ਕਣਕ ਨੂੰ ਸਰਦੂਲਗੜ੍ਹ ਅਤੇ ਝੁਨੀਰ ਵਿਖੇ ਗਰੀਬ ਪਰਿਵਾਰਾਂ ਦੇ ਘਰ ਘਰ ਜਾ ਕੇ ਵੰਡਿਆ ਗਿਆ ਹੈ।ਇਸ ਭਿਆਨਕ ਵਾਇਰਸ ਤੋੋਂ ਬਚਾਅ ਲਈ ਪਬਲਿਕ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਈਜਰ ਵੀ ਮੁਫਤ ਵੰਡੇ ਜਾ ਰਹੇ ਹਨ। ਮੁਹਿੰਮ ਚਲਾ ਕੇ ਜਿਲ੍ਹੇ ਦੀਆ ਜਨਤਕ ਥਾਵਾਂ, ਬਾਜ਼ਾਰ, ਭੀੜ—ਭੁੜੱਕੇ ਵਾਲੀਆ ਥਾਵਾਂ ਨੂੰ ਦਵਾਈ ਦਾ ਛਿੜਕਾ ਕਰਵਾ ਕੇ ਸੈਨੇਟਾਈਜ ਕਰਵਾਇਆ ਜਾ ਰਿਹਾ ਹੈ। ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਆਮ ਪਬਲਿਕ ਨੂੰ ਜਾਣੂ ਕਰਵਾਉਦੇ ਹੋਏ ਦੱਸਿਆ ਗਿਆ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਸੀ ਆਪਣਾ ਆਲਾ—ਦੁਆਲਾ ਸਾਫ ਸੁਥਰਾ ਰੱਖੀਏ, ਆਪਣੇ ਆਪਣੇ ਏਰੀਆਂ ਨੂੰ ਸੈਨੀਟਾਈਜ ਕਰੀਏ ਅਤੇ ਆਪਣੇ ਘਰ ਅੰਦਰ ਰਹਿ ਕੇ ਇਸ ਵਾਇਰਸ ਤੋਂ ਆਪਣਾ, ਆਪਣੇ ਪਰਿਵਾਰ ਦਾ ਅਤੇ ਪੂਰੇ ਸਮਾਜ ਦਾ ਬਚਾਅ ਕਰਦੇ ਹੋਏ ਕਾਨੂੰਨ ਦੀ ਪਾਲਣਾ ਕਰੀਏ। ਮਾਨਸਾ ਪੁਲਿਸ ਆਪਣੇ ਨਾਗਰਿਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਾਨੂੰਨ ਦੀ ਪਾਲਣਾ ਕਰਾਉਣ ਲਈ ਪੂਰੀ ਤਰਾਂ ਵਚਨਬੱਧ ਹੈ। ਜਿ਼ਲ੍ਹਾ ਮਾਨਸਾ ਵਿਖੇ ਲਗਾਏ ਗਏ ਕਰਫਿਊ ਦੀ ਉਲੰਘਣਾਂ ਸਬੰਧੀ 23 ਮਾਰਚ 2020 ਤੋੋਂ ਅੱਜ ਤੱਕ 17 ਮੁਕੱਦਮੇ ਦਰਜ ਕਰਕੇ 68 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-