Monday, April 06, 2020
FOLLOW US ON

News

ਪ੍ਰਸਿੱਧ ਗਾਇਕਾ ਰਜਨੀ ਜੈਨ ਆਰਿਆ ਨੇ ਕਵਿਤਾ ਰਾਂਹੀ ‘ਕਰੋਨਾ ਵਾਇਰਸ’ ਤੋਂ ਕੀਤਾ ਸੁਚੇਤ

March 26, 2020 09:20 PM

ਪ੍ਰਸਿੱਧ ਗਾਇਕਾ ਰਜਨੀ ਜੈਨ ਆਰਿਆ ਨੇ ਕਵਿਤਾ ਰਾਂਹੀ ‘ਕਰੋਨਾ ਵਾਇਰਸ’ ਤੋਂ ਕੀਤਾ ਸੁਚੇਤ

ਹੁਕਮਾਂ ਦੀ ਕਰੀਏ ਜੀ ਪਾਲਣਾ, ਅੱਜ ਇਹਦੇ ਵਿੱਚ ਭਲਾ ਹੈ ਅਵਾਮ ਦਾ!
ਬਚਣਾ ਕੋਰੋਨਾ ਦੀ ਜੇ ਮਾਰ ਤੋਂ, ਵਕਤ ਹੈ ਘਰਾਂ ਚ ਅਰਾਮ ਦਾ!!
ਮੀਟਰਾਂ ਦੇ ਰੱਖ ਕੇ ਵੀ ਫਾਸਲੇ, ਨਿਭ ਜਾਂਦੇ ਰਿਸ਼ਤੇ ਜਹਾਨ ਤੇ,
ਕਰੋ ਅਰਦਾਸ ਸਰਬੱਤ ਦੀ, ਭੀੜ ਨਾ ਜੀ ਪੈਜੇ ਕਿਤੇ ਜਾਨ ਤੇ…

ਵੈਦਾਂ, ਸਰਕਾਰਾਂ ਨੇ ਜੋ ਆਖਿਆ, ਪੱਲੇ ਵਿੱਚ ਬੰਨ੍ਹੋ ਗੱਲਾਂ ਸਾਰੀਆਂ,
ਸਖਤ ਕਨੂੰਨ ਹੈ ਪੁਲੀਸ ਦਾ, ਕਰੋ ਨਾ ਜੀ ਐਵੇਂ ਹੁਸ਼ਿਆਰੀਆਂ,
ਬਣੋ ਨਾ ਮਜ਼ਾਕ ਅੱਜ ਜੱਗ ਦਾ, ਪੁਲਿਸ ਦੇ ਅੱਗੇ ਹਾੜ੍ਹੇ ਕੱਢਕੇ,
ਕਈ ਨੇ ਕਢਾਉਂਦੇ ਵੇਖੇ ਬੈਠਕਾਂ, ਕਿਤੇ ਵੱਜਦੀ ਏ ਡਾਂਗ ਹੱਥੋਂ ਛੱਡਕੇ…

21 ਦਿਨਾਂ ਦਾ ਲੌਕਡਾਊਨ ਇਹ, ਦਿਉ ਇੱਕੀਵੀਂ ਸਦੀ ਚ ਤੰਦਰੁਸਤੀ,
ਰਹਿਣਾ ਹੈ ਚੌਕੰਨੇ ਅਫਵਾਹਾਂ ਤੋਂ, ਪਾ ਨਾ ਲਿਉ ਜੀ ਐਵੇਂ ਸੁਸਤੀ,
ਕਰਾਂ ਧੰਨਵਾਦ ਮੋਦੀ ਸਰਕਾਰ ਦਾ, ਜੀਹਨੇ ਟਾਇਮ ਨਾਲ ਕੀਤਾ ਸਭ ਬੰਦ ਜੀ,
ਹੋਜੋ ਆਇਸੋਲੇਟ ਆਪਣੇ ਹੀ ਘਰ ਵਿੱਚ, ਹੋਜੂ ਥੋਡੇ ਤੇ ਕੋਰੋਨਾ ਵਿੱਚ ਕੰਧ ਜੀ...

ਦਿਉ ਮਾਪਿਆਂ ਤੇ ਬੱਚਿਆਂ ਨੂੰ ਟਾਈਮ ਇਹ, ਸ਼ਾਇਦ ਮਿਲਿਆਂ ਨੂੰ ਹੋਗੀ ਬੜੀ ਦੇਰ ਜੀ,
ਰਹਿੰਦੇ ਚੌਵੀ ਘੰਟੇ ਬਿਜ਼ੀ ਫੇਸਬੁੱਕ ਤੇ, ਚੜ੍ਹੀ ਰਹਿੰਦੀ ਥੋਨੂੰ ਨੈਟ ਦੀ ਘੁਮੇਰ ਜੀ…
ਹੱਥ ਵਾਰ ਵਾਰ ਧੋ ਕੇ ਰੱਖੋ ਸ਼ੁੱਧਤਾ, ਪਾਓ ਮਾਸਕ ਤੇ ਰੱਖੋ ਪ੍ਰਹੇਜ਼ ਜੀ,
ਸੋਚਾਂ ਫਿਕਰਾਂ ਚ ਡੁੱਬੀ ‘ਜੈਨ ਰਜਨੀ’, ਹੈਗਾ ਵਾਇਰਸ ਹਨੇਰੀਆਂ ਤੋਂ ਤੇਜ਼ ਜੀ...

ਧੰਨਵਾਦ ਕਰੋ ‘ਮੈਡੀਕਲ ਸਟਾਫ’ ਦਾ, ਜੰਗ ਫੌਜੀਆਂ ਦੇ ਵਾਂਗੂੰ ਜਿਹੜੇ ਲੜਦੇ,
ਦਿਨ ਰਾਤ ਜਿਹੜੇ ਵੈਹਦੇਂ ਨਹੀਂ ਡਿਊਟੀਆਂ, ਰੋਗੀ ਕਈ ਕਈ ਬਚਾਕੇ ਘਰੇ ਵੜਦੇ,
ਪਰ ਰੱਖਿਓ ਭਰੋਸਾ ਸੱਚੇ ਰੱਬ ਤੇ, ਸੁਣ ਲੈਣੀ ਉਹਨੇ ਸਭ ਦੀ ਪੁਕਾਰ ਜੀ,
ਅੱਜ ‘ਆਰਿਆ’ ਦੁਆਵਾਂ ਇਹੋ ਕਰਦੀ, ਵੱਸੇ ਸੁਖੀ ਸੁਖੀ ਸਾਰਾ ਸੰਸਾਰ ਜੀ…

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-