Monday, April 06, 2020
FOLLOW US ON

News

ਮਜਦੂਰ ਵਰਗ ਦੋ ਡੰਗ ਦੀ ਰੋਟੀ ਤੋਂ ਭੁੱਖਾ ਰਹਿਣ ਲਈ ਮਜਬੂਰ-ਸਰਕਾਰ ਦੇਵੇ ਧਿਆਨ

March 26, 2020 09:21 PM

ਮਜਦੂਰ ਵਰਗ ਦੋ ਡੰਗ ਦੀ ਰੋਟੀ ਤੋਂ ਭੁੱਖਾ ਰਹਿਣ ਲਈ ਮਜਬੂਰ-ਸਰਕਾਰ ਦੇਵੇ ਧਿਆਨ

ਪੁਲਿਸ ਦੁਆਰਾ ਲੋਕਾਂ ਦੀ ਕੁੱਟਮਾਰ ਕਰਨਾ ਗਲਤ, ਪਿਆਰ ਨਾਲ ਸਮਝਾਇਆ ਜਾਵੇ – ਕਮੇਟੀ ਆਗੂ

ਮਾਨਸਾ, 26 ਮਾਰਚ (ਤਰਸੇਮ ਸਿੰਘ ਫਰੰਡ) ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਭਾਰਤ ਵਿਚ 22 ਮਾਰਚ ਤੋਂ ਕਰਫਿਊ ਜਾਰੀ ਕੀਤਾ ਗਿਆ ਸੀ ਜੋ ਕਿ ਪਹਿਲਾਂ 31 ਮਾਰਚ ਤੱਕ ਲਾਕਡਾਊਨ ਕੀਤਾ ਗਿਆ ਸੀ ਪਰ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਲਾਕਡਾਊਨ ਵਿਚ 21 ਦਿਨਾਂ ਦਾ ਹੋਰ ਵਾਧਾ ਕੀਤਾ ਗਿਆ ਹੈ। ਭਾਂਵੇ ਇਹ ਲੋਕਾਂ ਦੇ ਭਲੇ ਲਈ ਹੀ ਕੀਤਾ ਗਿਆ ਹੈ ਜਦਕਿ ਇਸ ਕਰਫਿਊ ਨਾਲ ਮਜਦੂਰ ਵਰਗ ਦਿਹਾੜੀਦਾਰ ਅੱਜ ਦੋ ਡੰਗ ਦੀ ਰੋਟੀ ਤੋਂ ਭੁੱਖਾ ਸੌਣ ਲਈ ਮਜਬੂਰ ਹੋਣ ਕਰਕੇ ਬੇਹੱਦ ਚਿੰਤਤ ਹੈ ਕਿਉਂਕਿ ਉਸ ਦੀ ਰੋਟੀ ਦਾ ਗੁਜਾਰਾ ਚੱਲਣ ਵਾਲਾ ਕੰਮ ਹੀ ਬੰਦ ਹੋ ਗਿਆ ਹੈ। ਉਧਰ ਦੂਸਰੇ ਪਾਸੇ ਸਰਕਾਰ ਦੁਆਰਾ ਰਾਸ਼ਨ ਵਾਲੀਆਂ ਦੁਕਾਨਾਂ, ਸਬਜੀ ਦੀਆਂ ਦੁਕਾਨਾ, ਦੁੱਧ ਵਾਲਿਆਂ ਅਤੇ ਮੈਡੀਕਲਾਂ ਨੂੰ ਖੁੱਲੇ ਰੱਖਣ ਲਈ ਪਾਸ ਜਾਰੀ ਕੀਤੇ ਜਾ ਰਹੇ ਹਨ ਜਿਸ ਨਾਲ ਗਰੀਬ ਦਿਹਾੜੀਦਾਰ ਹੋਰ ਗਰੀਬ ਹੋ ਕੇ ਭੁੱਖਾ ਰਹੇਗਾ ਅਤੇ ਦੁਕਾਨਾਂ ਵਾਲਿਆਂ ਦਾ ਕੰਮ ਨਿਰੰਤਰ ਜਾਰੀ ਰਹੇਗਾ ਮਜਦੂਰਾਂ ਨੇ ਦੱਸਿਆ ਕਿ ਸਾਡਾ ਤਾਂ ਇਕੋ ਇਕ ਰੁਜਗਾਰ ਹੈ ਦਿਹਾੜੀ ਜੇਕਰ ਉਹੀ ਬੰਦ ਹੁੰਦਾ ਹੈ ਤਾਂ ਅਸੀ ਭਾਵੇਂ ਕਰੋਨਾ ਨਾਲ ਮਰ ਜਾਈਏ ਭਾਵੇਂ ਭੁੱਖ ਨਾਲ ਇਕ ਬਰਾਬਰ ਹੈ। ਇਸ ਸਬੰਧੀ ਬਾਬਾ ਵਿਸ਼ਵਕਰਮਾਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਭੁਪਾਲ ਅਤੇ ਆਗੂਆਂ ਨੇ ਮਜਦੂਰਾ ਪ੍ਰਤੀ ਚਿੰਤਾ ਜਾਹਿਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਰੇਕ ਮਜਦੂਰ ਪਰਿਵਾਰ ਨੂੰ ਦਸ ਹਜਾਰ ਰੁਪਏ ਮਹੀਨਾ ਉਸ ਦੇ ਖਾਤੇ ਵਿਚ ਪਾਇਆ ਜਾਵੇ ਤਾਂ ਜੋ ਉਸ ਨੂੰ ਰੋਟੀ ਤੋਂ ਭੁੱਖਾ ਨਾ ਰਹਿਣਾ ਪਵੇ ਉਨਾਂ ਗਰੀਬਾਂ ਨੂੰ ਫਰੀ ਦਵਾਈ ਬਿਨਾਂ ਕਿਸੇ ਪਰੇਸ਼ਾਨੀ ਦੇ ਮੁਹੱਈਆ ਕਰਵਾਈ ਜਾਵੇ।

Have something to say? Post your comment

More News News

ਬਾਬਾ ਸੋਨੀ ਸੇਵਾ ਆਸਰਮ ਦੀ ਲੰਗਰ ਸੇਵਾ ਵਾਲੀ ਗੱਡੀ ਨੂੰ ਸ੍ਰੀ ਸੰਦੀਪ ਕੁਮਾਰ ਏ ਡੀ ਸੀ ਸਾਹਿਬ ਤੇ ਸਤੀਸ਼ ਕੁਮਾਰ ਐਸ ਐਮ ਓ ਨੇ ਕੀਤਾ ਰਵਾਨਾ ਕੋਰੋਨਾ ਬਿਮਾਰੀ ਦੇ ਖ਼ਤਰੇ ਦੇ ਖ਼ਤਮ ਹੋਣ ਤੱਕ ਜ਼ਿਲ੍ਹੇ ਅੰਦਰ ਵਰਤੀਆਂ ਜਾਣ ਸਾਵਧਾਨੀਆਂ - ਰਵਿੰਦਰ ਕੁਮਾਰ ਕੌਸ਼ਿਕ ਵਿਦਿਆਰਥੀਆਂ ਦੀ ਫੀਸ ਜਮ•ਾਂ ਕਰਾਉਣ ਲਈ ਮਾਪਿਆਂ ਨੂੰ ਰਾਹਤ ਲੁਧਿਆਣਾ ਵਿੱਚ ਕੋਵਿਡ ਕੰਟਰੋਲ ਆਈਸੋਲੇਸ਼ਨ ਸੈਂਟਰ ਸਥਾਪਤ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਕਟਾਈ ਅਤੇ ਬਿਜਾਈ ਦੀ ਛੋਟ ਨਿਊਜ਼ੀਲੈਂਡ 'ਚ ਕੋਰੋਨਾਵਾਇਰਸ ਦੇ 67 ਨਵੇਂ ਕੇਸ, ਕੁੱਲ ਗਿਣਤੀ 1106 ਉੱਤੇ ਪੁੱਜੀ-ਜਾਨਾਂ ਦਾ ਅਜੇ ਬਚਾਅ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਐਫ਼.ਆਈ.ਆਰ ਰੱਦ ਕਰਨ ਦੀ ਕੀਤੀ ਮੰਗ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਮਹਾਨ ਦੇਸ਼/ਲਘੂ ਕਥਾ /ਗੁਰਮੀਤ ਸਿੰਘ ਸਿੱਧੂ ਕਾਨੂੰਗੋ ਕਰੋਨਾ ਵਾਇਰਸ ਦੇ ਚਲਦਿਆਂ ਗਰਭਵਤੀ ਔਰਤਾਂ ਤੇ ਮੇਜਰ ਬਿਮਾਰੀਆਂ ਦੇ ਮਰੀਜ਼ਾਂ ਨੂੰ ਫਰੀ ਸਹਿਤ ਸਹੂਲਤਾਂ ਸਰਕਾਰ ਮੁਹੱਈਆ ਕਰਵਾਏ - ਬੁਰਜਹਮੀਰਾ
-
-
-