Friday, July 10, 2020
FOLLOW US ON

Entertainment

ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ

March 31, 2020 11:15 PM

ਸੌਖੇ ਨਹੀਂ ਬਣਦੇ ਪੈਸੇ ਨੌਕਰੀ 'ਤੇ ਪੈ ਜਾਂਦਾ ਰੋਣਾ ਵੀ

ਨਿਊਜ਼ੀਲੈਂਡ ਸੁਪਰਮਾਰਕੀਟਾਂ ਅੰਦਰ ਸਾਮਾਨ ਨਾ ਮਿਲਣ 'ਤੇ ਕਈ ਗਾਹਕ ਬਕਦੇ ਨੇ ਗਾਲਾਂ, ਨਸਲੀ ਟਿਪਣੀਆਂ ਤੇ ਹਿੰਸਾ
ਔਕਲੈਂਡ 31 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਤਾਂ ਕਈ-ਕਈ ਹਫਤਿਆਂ ਦੀ ਤਨਖਾਹ ਦਿੱਤੀ ਜਿਹੜੇ ਬਿਜਨਸ ਲਾਕ ਡਾਊਨ ਕਰਕੇ ਬੰਦ ਹੋਏ ਹਨ ਪਰ ਜਿਹੜੇ ਮੁਢਲੀਆਂ ਜਰੂਰਤਾਂ ਵਾਲੇ (ਸੁਪਰਮਾਰਕੀਟਸ) ਖੁੱਲ੍ਹੇ ਹਨ ਉਨ੍ਹਾਂ ਦੇ ਸਟਾਫ ਲਈ ਬਹੁਤ ਕੁਝ ਨਹੀਂ ਕੀਤਾ ਗਿਆ। ਇਸ ਤੋਂ ਉਲਟ ਉਨ੍ਹਾਂ ਨੂੰ ਨੌਕਰੀ ਦੇ ਨਾਲ-ਨਾਲ ਜ਼ਲੀਲ ਵੀ ਹੋਣਾ ਪੈ ਰਿਹਾ ਹੈ ਕਿਉਂਕਿ ਬਹੁਤ ਸਾਰੀਆਂ ਸੁਪਰਮਾਰਕੀਟਾਂ ਦੇ ਵਿਚ ਖਾਣ-ਪੀਣ ਵਾਲੀਆਂ ਵਸਤਾਂ ਨਾਲੋ-ਨਾਲ ਖਤਮ ਹੋ ਰਹੀਆਂ ਜਿਸ ਕਰਕੇ ਕਈ ਇਸ ਤੋਂ ਵਾਂਝੇ ਹੋ ਜਾਂਦੇ ਹਨ। ਜਿੱਥੇ ਚੰਗੇ ਲੋਕ ਹੁੰਦੇ ਹਨ ਉਥੇ ਮੰਦੇ ਵੀ ਕੁਝ ਪ੍ਰਤੀਸ਼ੱਤ ਹੁੰਦੇ ਹਨ। ਹੁਣ ਸੁਪਰਮਾਰਕੀਟਾਂ ਦੇ ਫਰੰਟ ਲਾਈਨ ਸਟਾਫ ਨੂੰ ਕਈ ਲੋਕ ਗਾਲਾਂ ਬਕ ਜਾਂਦੇ ਹਨ, ਨਸਲੀ ਟਿਪਣੀਆਂ ਕਰ ਜਾਂਦੇ ਹਨ ਅਤੇ ਹਿੰਸਾ ਕਰਨ ਤੱਕ ਜਾਂਦੇ ਹਨ। ਬਹੁਤ ਸਾਰਾ ਮਹਿਲਾ ਸਟਾਫ ਇਨ੍ਹਾਂ ਗਾਲਾਂ ਤੋਂ ਤੰਗ ਆ ਕੇ ਕਈ ਵਾਰ ਰੋਣ ਲਗਦਾ ਹੈ ਅਤੇ ਜ਼ਲਾਲਤ ਮਹਿਸੂਸ ਕਰਦਾ ਹੈ।  ਕਈ ਜੋੜੇ ਦੋਵੇਂ ਨੌਕਰੀ ਕਰ ਰਹੇ ਹਨ ਅਤੇ ਬੱਚਿਆਂ ਦੀ ਦੇਖਭਾਲ ਵਾਸਤੇ ਵੀ ਹੁਣ ਪਹਿਲਾਂ ਜਿੰਨਾ ਸਮਾਂ ਨਹੀਂ ਮਿਲ ਰਿਹਾ। ਨਿੱਜੀ ਜੀਵਨ ਦੇ ਵਿਚ ਰੋਜ਼ਮਰਾ ਦੀਆਂ ਘਟਨਾਵਾਂ ਨੇ ਖੁਸ਼ੀਆਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਸੌਖੇ ਨਹੀਂ ਬਣਦੇ ਕਈ ਵਾਰ ਰੋਣਾ ਵੀ ਪੈ ਜਾਂਦਾ ਹੈ ਅਤੇ ਨੌਕਰੀ ਵੀ ਕਰਨੀ ਪੈਂਦੀ ਹੈ।
ਘਰਾਂ ਦੀ ਸੈਟਲਮੈਂਟ ਵੀ ਰੁਕੀ
ਕਰੋਨਾ ਲਾਕਡਾਊਨ ਦੇ ਚਲਦਿਆਂ ਲਾਅ ਸੁਸਾਇਟੀ ਨੇ ਸਲਾਹ ਦਿੱਤੀ ਹੈ ਕਿ ਖਰੀਦਦਾਰ ਅਤੇ ਵੇਚਣ ਵਾਲੇ ਆਪਸੀ ਸਹਿਮਤੀ ਦੇ ਨਾਲ ਨਵੀਂ ਤਰੀਕ ਨਿਰਧਾਰਤ ਕਰ ਸਕਦੇ ਹਨ। ਪਰ ਚੱਕਰ ਇਹ ਪੈ ਰਿਹਾ ਹੈ ਕਿ ਕੁਝ% ਪੈਸਾ ਜਾ ਚੁੱਕਾ ਹੈ ਅਤੇ ਪੁਰਾਣਾ ਮਾਲਕ ਘਰ ਅਜੇ ਛੱਡ ਨਹੀਂ ਰਿਹਾ ਅਤੇ ਨਵੇਂ ਖਰੀਦਦਾਰ ਨੂੰ ਰੈਂਟ ਦੇਣਾ ਪੈ ਰਿਹਾ ਹੈ। ਕਈਆਂ ਨੇ ਘਰ ਛੱਡਣ ਦਾ ਨੋਟਿਸ ਦਿੱਤਾ ਹੁੰਦਾ ਹੈ ਅਤੇ ਕਿਸੇ ਹੋਰ ਨੇ ਉਸੇ ਘਰਦੇ ਵਿਚ ਆਉਣਾ ਹੁੰਦਾ ਹੈ। ਸੋ ਸਾਰਾ ਕੁਝ ਉਲਝਿਆ ਪਿਆ ਹੈ। ਲਾਕਡਾਊਨ ਸਮੇਂ ਦੌਰਾਨ ਲਗਪਗ 6000 ਘਰ ਦੀ ਰਜਿਸਟਰੀ (ਸੈਟਲਮੈਂਟ) ਹੋ ਕੇ  'ਹਾਊਸ ਵਾਰਮਿੰਗ' (ਗ੍ਰਹਿ ਪ੍ਰਵੇਸ਼) ਵੀ ਹੋ ਜਾਣੀ ਸੀ, ਪਰ ਸਮਾਂ ਕਿਵੇਂ ਕਰਵਟ ਲੈ ਜਾਏ ਪਤਾ ਨਹੀਂ।

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-