Friday, July 10, 2020
FOLLOW US ON

Entertainment

ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ

April 02, 2020 03:33 PM

ਬੀਮਾਰਾਂ ਨੂੰ ਵੀ ਨਚਾ ਦੇਣ ਵਾਲਾ ਢੋਲੀ : ਗੋਰਾ ਲੌਂਗੋਵਾਲੀਆ


''ਕੌਮੇ ਮੇਰੀਏ ਸਮੇਂ ਨੇ ਬੋਲ ਮਾਰੇ, ਹੈ ਪਰ ਹੋਸ਼ ਵਿੱਚ ਤੇਰੀ ਅਵਾਜ਼ ਕੋਈ ਨਾ, ਜਿਹੜਾ ਬੀਮਾਰਾਂ ਦੇ ਤਾਈਂ ਵੀ ਨਚਾ ਦੇਵੇ, ਵਿਚ ਦੁਨੀਆਂ ਦੇ ਢੋਲ ਜਿਹਾ ਸਾਜ ਕੋਈ ਨਾ।'' ਜੀ ਹਾਂ, ਢੋਲ ਵਾਕਿਆ ਹੀ ਬੀਮਾਰਾਂ ਨੂੰ ਨਚਾ ਦੇਣ ਵਾਲਾ ਸਾਜ਼ ਹੈ, ਪਰ ਸ਼ਰਤ ਇਹ ਹੈ ਕਿ ਢੋਲੀ ਗੇਰਾ ਲੌਂਗੋਵਾਲੀਆ ਹੋਵੇ।
ਜਿਲ੍ਰਾ ਸੰਗਰੂਰ ਦੇ ਪਿੰਡ ਲੌਂਗੋਵਾਲ ਦੇ ਜੰਮਪਲ ਗੋਰੇ ਨੂੰ ਉਸ ਦੇ ਅਸਲ ਨਾਂ ''ਚਮਕੌਰ ਸਿੰਘ ਗੋਰਾ'' ਤੋਂ ਸ਼ਾਇਦ ਉਸ ਦੇ ਹਮ-ਜਮਾਤੀ ਤੇ ਟੀਚਰ ਵੀ ਨਹੀ ਜਾਣਦੇ ਹੋਣੇ, ਜਦ ਕਿ ''ਗੇਰਾ ਲੌਂਗੋਵਾਲੀਆ'' ਨਾਂਓ ਤੋਂ ਉਸ ਨੂੰ ਵਿਦੇਸ਼ਾਂ ਤੱਕ ਵੀ ਜਾਣਦੇ ਹਨ। ਪਿਤਾ ਜੀ ਰੂਪ ਸਿੰਘ ਅਤੇ ਬਾਬਾ ਸੀਤਾ ਸਿੰਘ ਜੀ ਢੋਲ ਵਜਾਉਂਦੇ ਹੋਣ ਕਰ ਕੇ ਘਰ ਵਿਚ ਅਕਸਰ ਢੋਲ ਦੀਆਂ ਗੂੰਜਾਂ ਪੈਂਦੀਆਂ ਹੀ ਰਹਿੰਦੀਆਂ ਸਨ। ਘਰ ਦੇ ਇਸ ਸੰਗੀਤਕ ਮਹੌਲ ਦਾ ਬਾਲ ਬਲਕਾਰ ਉਤੇ ਵੀ ਅਸਰ ਹੋਣਾ ਸੁਭਾਵਿਕ ਤੇ ਕੁਦਰਤੀ ਹੀ ਸੀ। ਗੋਰਾ ਦੱਸਦਾ ਹੈ ਕਿ ਉਹ ਪੰਜ ਸਾਲ ਦਾ ਸੀ, ਜਦੋਂ ਉਸ ਦੇ ਹੱਥਾਂ 'ਚ ਫੜਿਆ ਛੋਟਾ ਜਿਹਾ ਲੱਕੜੀ ਦਾ ਡਗਾ ਢੋਲ ਉਤੇ ਨੱਚਦਾ ਦੂਜਿਆਂ ਨੂੰ ਵੀ ਨਚਾਉਣ ਦਾ ਜੋਸ਼ ਪੈਦਾ ਕਰਨ ਲੱਗ ਪਿਆ ਸੀ। ਉਸ ਨੇ ਸ਼ਹੀਦ ਭਾਈ ਮਤੀ ਦਾਸ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋ +2 ਕੀਤੀ। ਉਪਰੰਤ ਕਾਲਜ ਦੀ ਪੜਾਈ ਲਈ ਪੁਸ਼ਪਿੰਦਰ ਸਿੰਘ ਪੁਸ਼ਪੀ ਅਤੇ ਗੁਰਸੇਵਕ ਸਿੰਘ ਫੌਜੀ ਹੋਰਾਂ ਨੇ ਉਸ ਨੂੰ ਵੀ ਆਪਣੇ ਨਾਲ ਹੀ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਬਰਨਾਲਾ ਵਿੱਚ ਦਾਖਲ ਕਰਵਾ ਲਿਆ। ਫਿਰ, ਉਸ ਤੋਂ ਬਾਅਦ ਉਸ ਨੇ ਪ੍ਰੋ. ਮੇਜਰ ਸਿੰਘ ਚੱਠਾ ਜੀ ਕੋਲ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ, ਸੰਗਰੂਰ ਵਿਖੇ ਆਪਣੀ ਪੜਾਈ ਕੀਤੀ। ਉਸਦੇ ਭੰਗੜੇ ਦੇ ਗੁਰੂ ਮਨਜੀਤ ਕੁਮਾਰ ਜੱਸੀ ਲੌਂਗੋਵਾਲੀਆ ਅਤੇ ਢੋਲ ਦੇ ਗੁਰੂ ਪ੍ਰੀਤਮ ਸਿੰਘ ਬਡਬਰ ਹਨ, ਜਿਨਾਂ ਪਾਸੋਂ ਉਸ ਨੇ ਭੰਗੜੇ ਅਤੇ ਢੋਲ ਦੀਆਂ ਗਹਿਰਾਈਆਂ ਦੀ ਬਕਾਇਦਾ ਰੂਹ ਨਾਲ ਸਿੱਖਿਆ ਪ੍ਰਾਪਤ ਕੀਤੀ।
ਉਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਦਿ ਦੇ ਮੇਲਿਆਂ ਦੇ ਨਾਲ-ਨਾਲ ਅਨੇਕਾਂ ਓਪਨ ਮੇਲਿਆਂ ਵਿਚ ਭੰਗੜਾ ਟੀਮਾਂ ਨਾਲ ਪੇਸ਼ਕਾਰੀ ਕਰਨ ਦਾ ਸੁਭਾਗ ਹਾਸਲ ਹੋਇਆ। ਪੰਜਾਬ ਦੇ ਕੋਨੇ-ਕੇਨੇ ਤੋ ਇਲਾਵਾ ਉਸ ਨੇ ਗੋਆ, ਬੰਬਈ, ਜੈਪੁਰ, ਕਲਕੱਤਾ, ਉੜੀਸਾ, ਚੇਨਈ, ਬੰਗਲੌਰ ਉਟੀ ਆਦਿ ਭਾਰਤ ਦੇ ਸੂਬਿਆਂ ਦਾ ਕੋਨਾ-ਕੋਨਾ ਗਾਹ ਮਾਰਿਆ। ਕਈ ਪੰਜਾਬੀ ਫਿਲਮਾਂ ਦੇ ਗਾਣਿਆਂ ਵਿਚ ਵੀ ਉਸ ਨੇ ਬਤੌਰ ਢੋਲੀ ਕੰਮ ਕੀਤਾ। ਜਿਨਾਂ ਵਿਚ ਅਮਰਿੰਦਰ ਗਿੱਲ ਨਾਲ ਫਿਲਮ ''ਅਸ਼ਕੇ'' ਵਿਚ ਕੀਤੇ ਕੰਮ ਤੋਂ ਇਲਾਵਾ ਗਿੱਪੀ ਗਰੇਵਾਲ ਦੇ ਗੀਤ, ''ਲੱਕੀ ਅਣਲੱਕੀ'' ਅਤੇ ਸਰਬਜੀਤ ਸੁੱਖੀ ਦੇ ਗੀਤ, ''ਗੱਪ-ਛੱਪ'' ਆਦਿ ਵਿਚ ਲਗਾਈਆਂ ਹਾਜ਼ਰੀਆਂ ਵਿਸੇਸ਼ ਵਰਨਣ ਯੋਗ ਹਨ। ਇਸੇ ਹੀ ਕਲਾ ਦੇ ਖੰਭਾਂ ਉਤੇ ਉਡਾਰੀਆਂ ਮਾਰਦਿਆਂ ਉਹ ਭਾਰਤ ਤੋਂ ਬਾਹਰ ਇੰਗਲੈਂਡ ਜਾ ਪੁੱਜਾ, ਜਿੱਥੋਂ ਦੇ ਸ਼ਹਿਰ ਲੈਗੌਲਿੰਨ ਦੇ ਫੈਸਟੀਵਲ ਵਿੱਚ ਬਹੁਤ ਵਾਰ ਹਿੱਸਾ ਲਿਆ।
ਅਨੇਕਾਂ ਕਲੱਬਾਂ, ਸੰਸਥਾਵਾਂ ਅਤੇ ਮੇਲਿਆਂ ਵੱਲੋ ਸੈਂਕੜਿਆਂ ਦੀ ਗਿਣਤੀ ਵਿਚ ਮਿਲੇ ਸਨਮਾਨਾਂ ਤੋਂ ਇਲਾਵਾ ਉਸ ਨੂੰੰ ਜੋਨ, ਇੰਟਰਜੋਨ, ਪੰਜਾਬ ਦੇ ਗਵਰਨਰ ਵਲੋਂ ਸਟੇਟ ਐਵਾਰਡ, ਨੈਸ਼ਨਲ, ਇੰਟਰਨੈਸ਼ਨਲ ਆਦਿ ਬਹੁਤ ਸਨਮਾਨ ਮਿਲੇ। ਇਸੇ ਢੋਲ-ਕਲਾ ਦੀ ਬਦੌਲਤ 2004 ਵਿਚ ਭਾਰਤ ਦੇ ਰਾਸ਼ਟਰਪਤੀ ਅਬਦੁਲ ਕਲਾਮ ਨਾਲ ਮਿਲਣ ਦਾ ਸੁਭਾਗ ਹਾਸਲ ਹੋਇਆ। ਇੰਗਲੈਂਡ ਵਿੱਚ ਹੋਏ ''ਫੋਕ ਸਟਾਰ'' ਵਿਚ ਉਸ ਨੂੰ ''ਬੈਸਟ ਢੋਲੀ '' ਦਾ ਅਵਾਰਡ ਪ੍ਰਾਪਤ ਹੋਇਆ। ਫਿਰ, ਕਨੇਡਾ ਦੇ ਵੱਖ-ਵੱਖ ਸ਼ਹਿਰਾਂ ਕੈਲਗਰੀ, ਵੈਨਕੂਵਰ, ਸਰੀ ਤੇ ਟੋਰਾਂਟੋ ਆਦਿ ਵਿਚ ਉਸ ਨੇ ਆਪਣੇ ਢੋਲ ਦੇ ਰੰਗ ਦਿਖਾਏ। ਅਮਰੀਕਾ ਵਿੱਚ ਹੋਏ ਭੰਗੜੇ ਦੇ ਕੰਪੀਟੀਸ਼ਨ ਵਿੱਚ ਵੀ ਹਿੱਸਾ ਲੈਕੇ ਉਥੋਂ ਵੀ ''ਬੈਸਟ ਢੋਲੀ'' ਦਾ ਅਵਾਰਡ ਝੋਲੀ ਪੁਆਇਆ। ਢੋਲ ਦਾ ਜਾਦੂਗਰ, ਸੋਹਣਾ-ਸੁਨੱਖਾ ਇਹ ਗੱਭਰੂ ਇਸ ਵਕਤ ਅਮਰੀਕਾ ਦੇ ਦੌਰੇ ਤੇ ਹੈ। ਅਮਰੀਕਾ ਤੋਂ ਬਾਅਦ ਉਹ ਕਨੇਡਾ ਦੇ ਪ੍ਰੋਗਰਾਮਾਂ ਦੀਆਂ ਹਾਜਰੀਆਂ ਭਰਨ ਪਿੱਛੋਂ ਆਪਣੇ ਵਤਨ ਭਾਰਤ ਪਰਤੇਗਾ। ਐਨਾ ਕੁਝ ਹਾਸਲ ਕਰਨ ਵਾਲੇ ਇਸ ਨੌ-ਜਵਾਨ ਦਾ ਇਨਾਂ ਪ੍ਰਾਪਤੀਆਂ ਬਾਰੇ ਕਹਿਣ ਹੈ, '' ਇਹ ਸਭ ਕੁੱਝ ਮਾਨ-ਸਨਮਾਨ ਮੇਰੇ ਮਾਤਾ-ਪਿਤਾ, ਮੇਰੇ ਗੁਰੂ, ਸੂਝਵਾਨ ਦਰਸ਼ਕਾਂ, ਸੱਜਣਾਂ-ਬੇਲੀਆਂ ਦੀ ਹੱਲਾ-ਸ਼ੇਰੀ ਅਤੇ ਓਸ ਵਹਿਗੂਰੁ ਦੀ ਰਹਿਮਤ ਅਤੇ ਬਖ਼ਸ਼ੀਸ ਸਦਕਾ ਹੀ ਹੋ ਸਕਿਆ ਹੈ। ਓਸ ਵਾਹਿਗੁਰੂ ਨੇ ਜਿਵੇਂ ਨਚਾਇਆ, ਮੈਂ ਨੱਚਦਾ ਰਿਹਾ, ਜਿਵੇਂ ਗਲ 'ਚ ਢੋਲ ਪੁਆ ਕੇ, ਹੱਥ ਡਗਾ ਫੜਾ ਕੇ ਨਚਵਾਇਆ, ਉਵੇਂ ਨਚਾਂਉਂਦਾ ਰਿਹਾ।''
ਆਪਣੇ ਪਿੰਡ, ਜਿਲਾ, ਸੂਬਾ ਅਤੇ ਆਪਣੇ ਦੇਸ਼ ਭਾਰਤ ਦਾ ਨਾਂਓ ਦੁਨੀਆਂ ਭਰ ਵਿਚ ਉਚਾ ਕਰ ਰਹੇ ਨੌਜਵਾਨ ਗੋਰਾ ਲੌਂਗੋਵਾਲੀਆਂ ਉਤੇ ਜਿੰਨਾ ਵੀ ਮਾਣ ਕੀਤਾ ਜਾਵੇ, ਥੋੜਾ ਹੈ। ਰੱਬ ਕਰੇ ! ਉਸ ਦਾ ਨਾਂਓ ਇਵੇਂ ਹੀ ਦੁਨੀਆਂ ਭਰ ਵਿਚ ਪੂਰੀਆਂ ਚੜਾਈਆਂ ਵਿਚ ਦਰਸ਼ਕਾਂ ਦੇ ਬੁੱਲਾਂ 'ਤੇ ਗੂੰਜਦਾ ਰਵੇ ! ਉਹ ਢੋਲ ਦੇ ਡਗੇ ਨਾਲ ਨਚਾਉਂਦਾ ਰਵੇ ਤੇ ਅਸੀਂ ਨੱਚਦੇ ਰਹੀਏ।
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਗੋਰਾ ਲੌਂਗੋਵਾਲੀਆ, ਸ਼ੰਗਰੂਰ , 9872903861

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-