Friday, July 10, 2020
FOLLOW US ON

Entertainment

ਪੁਆਂਇਟ ਸੈਵਨ ਵੱਲੋਂ ਗਾਇਕ ਵੀਰ ਸੁਖਵੰਤ ਦਾ ਗੀਤ ‘ਸੋਨਾ ਖੇਤਾਂ ਚ’ ਰਿਲੀਜ਼

April 22, 2020 06:34 PM

ਪੁਆਂਇਟ ਸੈਵਨ ਵੱਲੋਂ ਗਾਇਕ ਵੀਰ ਸੁਖਵੰਤ ਦਾ ਗੀਤ ‘ਸੋਨਾ ਖੇਤਾਂ ਚ’ ਰਿਲੀਜ਼
-ਕਿਸਾਨੀ ਦੇ ਦਰਦ ਨੂੰ ਬਿਆਨਦੀ ਅਸਲ ਤਸਵੀਰ ਪੇਸ਼ ਕਰਦੇ – ਜਗਦੇਵ ਟਹਿਣਾ
ਬਠਿੰਡਾ 22 ਅਪੈਲ (ਗੁਰਬਾਜ ਗਿੱਲ) –‘ਦੇਸੀ ਯਾਰ, ‘ਵੀਜਾ’, ‘ਕੰਬਾਇਨ’, ‘ਲਲਕਾਰੇ’, ‘ਚੌਧਵੀਂ ਦਾ ਚੰਦ’, ‘ਸਰਪੰਚ’, ‘ਤੇਰੀ ਪੱਗ’, ‘ਜਫਰਨਾਮਾ’ ਅਤੇ ‘ਪਾਰਟੀ’ ਆਦਿ ਐਲਬੰਮਾਂ ਜਰੀਏ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਸਾਫ-ਸੁਥਰੀ ਤੇ ਸਭਿਅਕ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਵੀਰ ਸੁਖਵੰਤ ਦਾ ਨਵਾਂ ਗੀਤ ‘ਸੋਨਾ ਖੇਤਾ ਚ’, ਪੁਆਂਇਟ ਸੈਵਨ ਮਿਊਜ਼ਿਕ ਕੰਪਨੀ ਵੱਲੋਂ ਜਗਦੇਵ ਟਹਿਣਾ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਪ੍ਰਸਿੱਧ ਵੀਡੀਓ ਡਾਇਰੈਕਟਰ ਤੇ ਪੇਸ਼ਕਾਰ ਜਗਦੇਵ ਟਹਿਣਾ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ‘ਕਿ ਅੱਜ ਦੇ ਇਸ ਹਾਲਾਤ ‘ਚ ਕਿਸਾਨੀ ਦੇ ਦਰਦ ਨੂੰ ਬਿਆਨਦੀ ਅਸਲ ਤਸਵੀਰ ਪੇਸ਼ ਕਰਦੇ, ਗਾਇਕ ਵੀਰ ਸੁਖਵੰਤ ਦੀ ਬੁਲੰਦ ‘ਚ ਗਾਏ ਅਤੇ ਉਹਦੇ ਖ਼ੁਦ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਐ ਪ੍ਰਸਿੱਧ ਸੰਗੀਤਕਾਰ ਸੁਖਬੀਰ ਰੰਧਾਵਾ ਜੀ ਨੇ। ਪ੍ਰੋਡਿਊਸਰ ਹਰਦੀਪ ਮਾਨ ਜੀ ਦੀ ਰਹਿਨੁਮਾਈ ਵਿੱਚ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਵੀਡੀਓ ਹੈਪੀ 3ਕੇ ਫਿਲਮ ਪ੍ਰੋਡਕਸ਼ਨ ਨੇ ਕੈਮਰਾਮੈਨ ਜਤਿੰਦਰ ਅਰੋੜਾ ਅਤੇ ਆਪਣੀ ਟੀਮ ਨੂੰ ਨਾਲ ਲੈਕੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।
ਫੋਟੋ ਕੈਪਸ਼ਨ:- ‘ਸੋਨਾ ਖੇਤਾਂ ਚ’ ਟਰੈਕ ਦਾ ਪੋਸਟਰ
ਫੋਟੋ ਤੇ ਵੇਰਵਾ:- ਗੁਰਬਾਜ ਗਿੱਲ ਬਠਿੰਡਾ

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-