Entertainment

ਗਾਇਕੀ ਦੇ ਭਰ-ਜੋਬਨ 'ਤੇ ਮੁਟਿਆਰ ਗਾਇਕਾ : ਜੋਬਨ ਘੁੰਮਣ

April 24, 2020 09:17 PM

ਗਾਇਕੀ ਦੇ ਭਰ-ਜੋਬਨ 'ਤੇ ਮੁਟਿਆਰ ਗਾਇਕਾ : ਜੋਬਨ ਘੁੰਮਣ


ਸੱਭਿਆਚਾਰਕ ਹਲਕਿਆਂ ਵਿਚ ਗਾਇਕਾ ਜੋਬਨ ਘੁੰਮਣ ਨਾਂਓਂ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀ। ਆਪਣੀ ਮਿੱਠੀ, ਸੁਰੀਲੀ ਅਤੇ ਦਮਦਾਰ ਅਵਾਜ਼ ਦੁਆਰਾ ਉਹ ਆਪਣੀ ਗਾਇਕੀ ਦਾ ਸਿੱਕਾ ਜਮਾ ਕੇ ਆਪਣੇ ਸਰੋਤਿਆਂ ਦਾ ਵਿਸ਼ਾਲ ਦਾਇਰਾ ਬਣਾ ਚੁੱਕੀ ਹੈ। ਜਿਲਾ ਪਟਿਆਲਾ ਦੇ ਪਿੰਡ ਖਾਂਗ ਵਿਖੇ ਮਾਤਾ ਹਰਵਿੰਦਰ ਕੌਰ ਦੀ ਪਾਕਿ ਕੁੱਖੋਂ, ਪਿਤਾ ਮਨਜੀਤ ਸਿੰਘ ਦੇ ਗ੍ਰਹਿ ਨੂੰ ਭਾਗ ਲਾਉਣ ਵਾਲੀ ਜੋਬਨ ਦਸਦੀ ਹੈ ਕਿ ਗਾਉਣ ਦੀ ਚੇਟਕ ਉਸ ਨੂੰ ਬਚਪਨ ਤੋਂ ਹੀ ਲੱਗ ਗਈ ਸੀ। ਉਸ ਦੇ ਮਾਤਾ ਜੀ ਬਤੌਰ ਸੰਗੀਤ ਅਧਿਆਪਕਾ ਰਹਿ ਚੁੱਕੇ ਹਨ। ਜਿਸ ਕਰਕੇ ਉਸ ਦੇ ਘਰ ਦਾ ਮਹੌਲ ਗੀਤ-ਸੰਗੀਤ ਵਾਲਾ ਬਣਿਆ ਰਹਿੰਦਾ ਸੀ। ਇਸ ਸੰਗੀਤ-ਮਈ ਮਹੌਲ ਦਾ ਪ੍ਰਭਾਵ ਉਸ ਦੇ ਬਾਲਪਨ ਉਪਰ ਪੈਣਾ ਵੀ ਸੁਭਾਵਿਕ ਹੀ ਸੀ। ਉਸ ਨੇ ਵੀ ਇਸ ਮਹੌਲ ਦਾ ਫ਼ਾਇਦਾ ਉਠਾਉਂਦਿਆਂ ਗਾਇਕੀ ਦੀਆਂ ਬਰੀਕੀਆਂ ਆਪਣੀ ਮਾਤਾ ਜੀ ਪਾਸੋਂ ਬੜੀ ਮਿਹਨਤ, ਸ਼ੌਕ, ਲਗਨ ਅਤੇ ਰੂਹ ਨਾਲ ਸਿੱਖੀਆਂ।
ਜੋਬਨ ਨੇਂ ਆਪਣੀ ਪੜਾਈ ਪਿੰਡ ਦੇ ਸਕੂਲ ਤੋ ਸ਼ੁਰੂ ਕੀਤੀ। ਫਿਰ ਉਚੇਰੀ ਸਿੱਖਿਆ ਲਈ ਸੰਗਰੂਰ ਜਾਣਾ ਪਿਆ। ਸੰਗੀਤ ਦੀ ਗਰੈਜ਼ੂਏਸ਼ਨ ਉਸ ਨੇਂ ਰਣਬੀਰ ਕਾਲਜ ਸੰਗਰੂਰ ਤੋਂ ਕੀਤੀ। ਸਕੂਲ ਤੇ ਕਾਲਜ ਤੋਂ ਗਾਉਂਦੀ-ਗਾਉਂਦੀ ਨੂੰ ਲਗਾਤਾਰ ਮਿਲਦੀ ਹੱਲਾ-ਸ਼ੇਰੀ ਦੇ ਨਤੀਜਨ ਅੱਜ ਉਸ ਨੇ ਪਰੋਫੈਸ਼ਨਲ ਤੋਰ ਤੇ ਗਾਇਕੀ ਨੂੰ ਆਪਣਾ ਸਿਰਫ ਕਿੱਤਾ ਹੀ ਨਹੀ ਬਣਾਇਆ, ਬਲਕਿ ਨਾਮਵਰ ਕਲਾਕਾਰਾਂ ਵਿਚ ਵੀ ਨਾਮ ਸ਼ੁਮਾਰ ਹੈ, ਉਸਦਾ।
ਜੋਬਨ ਘੁੰਮਣ ਦੇ ਹੁਣ ਤੱਕ ਕਈ ਗੀਤ ਮਾਰਕੀਟ ਵਿੱਚ ਆ ਚੁੱਕੇ ਹਨ ਜਿਨਾਂ ਵਿਚੋਂ,'' ਤੇਰਾ ਨਾਂ'', ''ਗੇੜੀਆਂ'', ''ਡੀ. ਜੇ. ਖੜਕੂ'', ''ਦਾ ਪਰੀਤ ', ''ਸ਼ਰਾਬਣ'' ਆਦਿ ਵਿਸ਼ੇਸ਼ ਜਿਕਰ ਯੋਗ ਹਨ। ਉਸ ਦੇ ਗਾਏ ਸਾਰੇ ਗੀਤਾਂ ਨੂੰ ਹੀ ਦਰਸ਼ਕਾਂ ਨੇ ਮਣਾਂ-ਮੂੰਹੀ ਪਿਆਰ ਦਿੱਤਾ ਹੈ,ਉਸ ਨੂੰ। ਇਨਾਂ 'ਚੋਂ ''ਡੀ. ਜੇ. ਖੜਕੂ'' ਤਾਂ ਦਰਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ।
ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੀ ਘੁੰਮਣ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਵੀ ਵਧੀਆ-ਵਧੀਆ ਗੀਤ ਤਿਆਰ ਕਰਕੇ ਦਰਸ਼ਕਾਂ ਸਾਹਮਣੇ ਲਿਆ ਰਹੀ ਹੈ ਜਿਹੜੇ ਕਿ ਵੱਖ-ਵੱਖ ਟੀ. ਵੀ. ਚੈਨਲਾਂ ਦਾ ਸ਼ਿੰਗਾਰ ਵੀ ਬਣਨਗੇ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਦਰਸ਼ਕਾਂ ਨੂੰ ਸੁਣਨ ਲਈ ਮਿਲਣਗੇ। ਇਕ ਸਵਾਲ ਦਾ ਜੁਵਾਬ ਦਿੰਦਿਆਂ ਜੋਬਨ ਨੇ ਕਿਹਾ, ''ਇਸ ਖੇਤਰ ਵਿਚ ਮੇਰਾ ਸਾਥ ਦੇਣ ਵਾਲਿਆਂ ਵਿੱਚ ਮੇਰੇ ਪਰਿਵਾਰ ਦੇ ਨਾਲ-ਨਾਲ ਪ੍ਰਸਿੱਧ ਗੀਤਕਾਰ ਪਰੀਤ ਮਾਨਸਾ ਦਾ ਸਾਥ ਵੀ ਹੈ। ਉਹਨਾ ਸਦਕਾ ਹੀ ਅੱਜ ਮੈਂ ਇਸ ਮੁਕਾਮ ਤੇ ਪਹੁੰਚ ਸਕੀ ਹਾਂ। ਇਨਾਂ ਤੋਂ ਇਲਾਵਾ ਨਿਖਲ ਸ਼ਰਮਾਂ ਅਤੇ ਦੀਪ ਸੰਧੂ ਆਦਿ ਦਾ ਵੀ ਮੈਨੂੰ ਜ਼ਿਕਰ ਯੋਗ ਸਹਿਯੋਗ ਰਿਹਾ ਹੈ।''
ਸੱਭਿਆਚਾਰਕ ਮੇਲਿਆਂ ਦਾ ਸ਼ਿੰਗਾਰ, ਸੁਹਣੀ-ਸੁਨੱਖੀ ਤੇ ਖੂਬਸੂਰਤ ਚੁਲਬਲੀ ਗਾਇਕਾ ਜੋਬਨ ਘੁੰਮਣ ਦੀ ਗਾਇਕੀ ਉਤੇ ਆਏ ਜੋਬਨ ਨੂੰ ਵੇਖਦਿਆਂ ਉਹ ਦਿਨ ਦੂਰ ਨਹੀ ਜਦੋਂ ਉਹ ਗਾਇਕੀ ਦੇ ਅੰਬਰ 'ਤੇ ਚੰਦ ਸਿਤਾਰਿਆਂ ਦੀ ਤਰਾਂ ਚਮਕਦੀ-ਦਮਕਦੀ ਵੇਖਣ ਨੂੰ ਮਿਲੇਗੀ। ਰੱਬ ਕਰੇ ! ਉਹ ਸੁਭਾਗੀ ਸਵੇਰ ਜਲਦੀ ਆਵੇ !
-ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-