Friday, July 10, 2020
FOLLOW US ON

Entertainment

ਕੋਰਆਲਾ ਮਾਨ ਦੇ ਨਵੇਂ ਗੀਤ ' ਡਿਸਮਿਸ 141' ਨੂੰ ਯੂਟਿਊਬ 'ਤੇ ਮਿਲੇ 1 ਕਰੋੜ 99 ਲੱਖ 12 ਹਜ਼ਾਰ ਦੇ ਕਰੀਬ ਵਿਊਜ਼

April 26, 2020 05:50 PM
ਕੋਰਆਲਾ ਮਾਨ ਦੇ ਨਵੇਂ ਗੀਤ ' ਡਿਸਮਿਸ 141' ਨੂੰ ਯੂਟਿਊਬ 'ਤੇ  ਮਿਲੇ 1 ਕਰੋੜ 99 ਲੱਖ 12 ਹਜ਼ਾਰ ਦੇ ਕਰੀਬ ਵਿਊਜ਼
 
ਟਿੱਕ ਟਾਕ 'ਤੇ ਵੀ ਹੋਇਆ ਮਸ਼ਹੂਰ 
 
 
ਮਾਨਸਾ, 26 ਅਪ੍ਰੈਲ  (ਬਿਕਰਮ ਵਿੱਕੀ):-ਥੋੜੇ ਸਮੇਂ ਵਿੱਚ ਗਾਇਕੀ ਚ੍ ਮਸ਼ਹੂਰ ਹੋਏ ਮਾਨਸਾ ਜ਼ਿਲੇ ਦੇ ਪਿੰਡ ਕੋਰਵਾਲਾ ਦੇ ਨੌਜਵਾਨ ਕੋਰਆਲਾ ਮਾਨ ਦੇ ਨਵੇਂ ਗੀਤ 'ਡਿਸਮਿਸ 141' ਨੂੰ ਸਰੋਤਿਆਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਪਰਮ ਚਹਿਲ ਨੇ ਦੱਸਿਆ ਕਿ ਗੀਤ ਨੂੰ ਪੇਸਕਸ਼ ਪ੍ਰੋਡਿਊਸਰ ਹੈਰੀ ਔਲਖ, ਮੌਂਟੀ ਕੰਬੋਜ ਟੀਮ 7 ਪਿਕਚਰ ਦੇ ਲੇਬਲ ਹੇਠ  ਰਿਲੀਜ਼ ਕੀਤਾ ਗਿਆ ਹੈ ਅਤੇ ਸੰਗੀਤਕ ਧੁੰਨਾਂ ਪ੍ਰਸਿੱਧ ਸੰਗੀਤਕਾਰ ਦੇਸੀ ਕਰਿਊ ਵੱਲੋਂ ਦਿੱਤੀਆਂ ਗਈਆਂ ਹਨ। ਗੀਤ ਨੂੰ ਖੁਦ ਕੋਰਆਲਾ ਮਾਨ ਵੱਲੋਂ ਕਲਮਬੱਧ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਗੀਤ ਨੂੰ ਟਿੱਕ ਟਾਕ ਤੋਂ ਇਲਾਵਾ ਯੂਟਿਊਬ ਚੈਨਲ 'ਤੇ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ ਇਸ ਗੀਤ ਦੇ ਯੂਟਿਊਬ 'ਤੇ 1 ਕਰੋੜ 99 ਲੱਖ 12 ਹਜ਼ਾਰ ਦੇ ਕਰੀਬ ਵਿਊਜ਼ ਹੋ ਚੁੱਕੇ ਹਨ। ਪਰਮ ਚਹਿਲ ਨੇ ਦੱਸਿਆ ਕਿ ਇਸ ਗੀਤ ਦਾ ਅਸੀਂ ਵੀਡੀਓ ਫ਼ਿਲਮਾਕਣ ਵੀ ਨਾਲ ਹੀ ਤਿਆਰ ਕਰਨਾ ਸੀ ਪਰ ਲੌਕਡਾਊਨ ਕਰਕੇ ਸਾਨੂੰ ਗੀਤ ਦੀ ਵੀਡੀਓ ਨੂੰ ਰੋਕਣਾ ਪਿਆ। ਇਸ ਤੋਂ ਪਹਿਲਾਂ ਕੋਰਆਲਾ ਮਾਨ ਦੇ 'ਦਾਦਕੇ ਨਾਨਕੇ'  ਫਿਲਮੀ ਸੀਨ'  ' ਬਰੂਦ ਦਿਲ ' ਵਰਗੇ ਗੀਤ ਵੀ ਚੰਗੇ ਚੱਲ ਰਹੇ ਹਨ। ਆਖਿਰ ਵਿੱਚ ਕੋਰਆਲਾ ਮਾਨ ਨੇ ਸੰਗੀਤਕ ਪ੍ਰੇਮੀਆਂ ਦੇ ਨਾਲ ਨਾਲ ਆਪਣੇ ਟੀਮ ਮੈਂਬਰ ਪਰਮ ਚਹਿਲ ਸ਼ੇਰਾ ਬੇਗੂ, ਮੌਂਟੀ ਕੰਬੋਜ,ਹੈਰੀ ਔਲਖ ਤੋਂ ਇਲਾਵਾ ਸੁਰ ਸਿਮਰਨ ਸਟੂਡੀਓ ਮਾਨਸਾ ਦਾ ਤਹਿ ਦਿਲੋਂ ਧੰਨਵਾਦ ਕੀਤਾ ।
Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-