ਸੋਨੂੰ ਨਈਅਰ ਦਾ ਟਰੈਕ ‘ਬਖਸ਼ ਲਵੋ ਦਾਤਾ’ ਜੈ ਮਿਊਜ਼ਿਕ ਕੰਪਨੀ ਵੱਲੋਂ ਰਾਜ ਹਰੀ ਦੀ ਪੇਸ਼ਕਸ਼ ਹੇਠ ਰਿਲੀਜ਼
-ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ – ਹਰਭਜਨ ਹਰੀ
ਬਠਿੰਡਾ 29 ਅਪ੍ਰੈਲ (ਗੁਰਬਾਜ ਗਿੱਲ) –ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਆਪਣੀ ਸ਼ੁਰੀਲੀ ਤੇ ਬੁਲੰਦ ਅਵਾਜ਼ ਨਾਲ ਸੰਗੀਤ ਜਗਤ ‘ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਸੋਨੂੰ ਨਈਅਰ ਦਾ ਨਵਾਂ ਟਰੈਕ ‘ਬਖਸ਼ ਲਵੋ ਦਾਤਾ’ ਜੈ ਮਿਊਜ਼ਿਕ ਕੰਪਨੀ ਵੱਲੋਂ ਰਾਜ ਹਰੀ ਦੀ ਮਾਣਮੱਤੀ ਪੇਸ਼ਕਸ਼ ਹੇਠ ਬੜੇ ਹੀ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਗਿਆ। ਗੀਤਕਾਰ ਹਰਭਜਨ ਹਰੀ ਦੁਆਰਾ ਕਲਮ-ਬੱਧ ਕੀਤੇ, ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਪ੍ਰਸਿੱਧ ਸੰਗੀਤਕਾਰ ਹਰੀ ਅਮਿਤ ਦੀ ਜੋੜੀ ਨੇ। ਗਾਇਕ, ਗੀਤਕਾਰ ਤੇ ਸੰਗੀਤਕਾਰ ਹਰਭਜਨ ਹਰੀ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ‘ਗਾਇਕ ਸੋਨੂੰ ਨਈਅਰ ਦੁਆਰਾ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ‘ਬਖਸ਼ ਲਵੋ ਦਾਤਾ’ ਟਰੈਕ ਦੀ ਰਿਕਾਰਡਿੰਗ ਸੰਨੀ ਥਿੰਦ ਜੀ ਨੇ ਜੈ ਮਿਊਜ਼ਿਕ ਸਟੂਡੀਓ ਵਿੱਚ ਕੀਤੀ ਹੈ, ਜਿਸ ਦੀ ਮਿਕਸਿੰਗ ਰਵੀ ਤੇ ਸਾਹਿਲ ਚੌਹਾਣ ਜੀ ਨੇ ਬੜੀ ਰੂਹ ਨਾਲ ਕੀਤੀ ਐ। ਪ੍ਰੋਡਿਊਸਰ ਬੱਬੂ ਨਈਅਰ ਜੀ ਦੀ ਰਹਿਨੁਮਾਈ ਵਿੱਚ ਸਕਰੀਨ ਪਲੇਅ, ਐਡੀਟਰ ਤੇ ਵੀਡੀਓ ਡਾਇਰੈਕਟਰ ਕੁਲਦੀਪ ਸਿੰਘ ਨੇ ਬੜੀ ਹੀ ਮਿਹਨਤ ਨਾਲ ਦਿਲੋਂ ਤਿਆਰ ਕਰਿਆ, ਜੋ ਐਸ ਵੇਲੇ ਹਰ ਵਰਗ ਦੀ ਪਸੰਦ ਬਣਿਆ ਹੋਇਆ ਅਤੇ ਜਿਸ ਨੂੰ ਹਰ ਪਾਸਿਓ ਭਰਵਾਂ ਹੁੰਗਾਰਾ ਮਿਲ ਰਿਹਾ’।