Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

Entertainment

ਅੱਜ ਰਿਲੀਜ਼ ਹੋਵੇਗਾ, ਨਿਸ਼ਾਨ ਉੱਚੇਵਾਲਾ ਤੇ ਜਸਪ੍ਰੀਤ ਜੱਸੀ ਦਾ ਨਵਾਂ ਟਰੈਕ ‘ਸਰਦਾਰਾ’

May 05, 2020 01:04 AM

ਅੱਜ ਰਿਲੀਜ਼ ਹੋਵੇਗਾ, ਨਿਸ਼ਾਨ ਉੱਚੇਵਾਲਾ ਤੇ ਜਸਪ੍ਰੀਤ ਜੱਸੀ ਦਾ ਨਵਾਂ ਟਰੈਕ ‘ਸਰਦਾਰਾ’

ਬਠਿੰਡਾ 4 ਅਪ੍ਰੈਲ (ਗੁਰਬਾਜ ਗਿੱਲ) -ਆਪਣੇ ਧਾਰਮਿਕ, ਸੋਲੋ ਗੀਤਾਂ ਅਤੇ ਦੋਗਾਣਿਆ ਨਾਲ ਪੰਜਾਬੀ ਗਾਇਕੀ ਖੇਤਰ ਚ’ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਸਵ. ਪ੍ਰਸਿੱਧ ਗਾਇਕ ਕੁਲਦੀਪ ਪਾਰਸ ਜੀ ਦੇ ਲਾਡਲੇ ਸ਼ਾਗਿਰਦ ਗਾਇਕ ਨਿਸ਼ਾਨ ਉੱਚੇਵਾਲਾ ਨੇ ਸੀ. ਟੀ. ਸੀ. ਕੰਪਨੀ ਰਾਂਹੀ ‘ਮਾਹੀ ਸ਼ੱਕ ਕਰਦਾ’ ਐਲਬੰਮ ਨਾਲ ਆਪਣੀ ਗਾਇਕੀ ਦਾ ਆਗ਼ਾਜ ਕੀਤਾ, ਉਸ ਤੋਂ ਬਾਅਦ ਜਨਾਬ ਦੇਵ ਥਰੀਕੇ ਵਾਲਾ ਸਾਹਬ ਦੇ ਲਿਖੇ ਗੀਤ ‘ਕਾਹਦਾ ਮਾਣ ਕਰਦੀ’ ਨਾਲ ਉਹਦੀ ਹੋਰ ਗੂੜੀ ਪਛਾਣ ਬਣੀ। ਫੇਰ ਜਦ ਸ਼ੁਰੀਲੀ ਗਾਇਕਾ ਪ੍ਰਵੀਨ ਭਾਰਟਾ ਨਾਲ ਉਸ ਦੇ ਗਾਏ ਦੋਗਾਣਿਆ ਦੀ ਐਲਬੰਮ ‘ਵਿਆਹ ਤੋਂ ਪਹਿਲਾ’ ਆਈ, ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ, ਜਿਹਦੇ ਨਾਲ ਗਾਇਕ ਨਿਸ਼ਾਨ ਉੱਚੇਵਾਲਾ ਦਾ ਨਾਂ ਨਾਮਵਰ ਕਲਾਕਾਰਾਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। ਉਸ ਤੋਂ ਬਾਅਦ ‘ਬਾਡਰਾਂ ‘ਤੇ’, ‘ਨਾਮ ਜਪ ਲੈ’ (ਧਾਰਮਿਕ), ‘ਭਾਬੀ’, ‘ਮੁਕਲਾਵੇ’, ‘ਰਵਿਦਾਸ ਗੁਰੂ ਜੀ’ ਅਤੇ ‘ਕਾਲਜ’ ਆਦਿ ਟਰੈਕ ਕੀਤੇ। ਜਿੰਨ੍ਹਾਂ ਨੂੰ ਉਸਦੇ ਚਹੇਤਿਆ ਨੇ ਰੱਜਵਾਂ ਪਿਆਰ ਦੇ ਕੇ ਨਿਵਾਜਿਆ। ਹੁਣ ਸਾਹੀ ਇੰਟਰਟੇਨਰਜ਼ ਵੱਲੋਂ ਬਲਬੀਰ ਬੈਂਸ ਕਨੇਡਾ ਦੀ ਮਾਣਮੱਤੀ ਪੇਸ਼ਕਸ਼ ਹੇਠ ਨਿਸ਼ਾਨ ਉੱਚੇਵਾਲਾ ਤੇ ਜਸਪ੍ਰੀਤ ਜੱਸੀ ਦਾ ਨਵਾਂ ਟਰੈਕ ‘ਸਰਦਾਰਾ’ ਅੱਜ 5 ਅਪ੍ਰੈਲ ਨੂੰ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਗਾਇਕ ਨਿਸ਼ਾਨ ਉੱਚੇਵਾਲਾ ਨੇ ਜਾਣਕਾਰੀ ਦਿੰਦਿਆ ਦੱਸਿਆ ‘ਕਿ ਸਾਹੀ ਇੰਟਰਟੇਨਮੈਂਟ ਕੰਪਨੀ ਦੇ ਪ੍ਰੋਡਿਊਸਰ ਰਸ਼ਮੀਤ ਸਾਹੀ ਦੀ ਰਹਿਨੁਮਾਈ ਵਿੱਚ ਜੋਗਿੰਦਰ ਸਿੰਘ ਜਾਤੀਕੇ ਅਤੇ ਗੁਰਬਾਜ ਗਿੱਲ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਹਰਜਿੰਦਰ ਅੋਲਖ ਦੀ ਪੋਸਟਰ ਡੀਜਾਈਨਿੰਗ ਵੀ ਕਾਬਲੇ ਤਾਰੀਫ ਐ। ਗੀਤਕਾਰ ਬਿੱਟੂ ਕਾਂਜਲੀ ਵਾਲਾ ਦੇ ਲਿਖੇ ਇਸ ਖੂਬਸੂਰਤ ਜਿਹੇ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਹੈ ਸੰਗੀਤਕਾਰ ਹਰੀ ਅਮਿਤ ਨੇ। ਜੋ ਹਰ ਵਰਗ ਦੀ ਪਸੰਦ ਬਣੇਗਾ।
ਫੋਟੋ ਕੈਪਸ਼ਨ:- ਨਿਸ਼ਾਨ ਉੱਚੇਵਾਲਾ ਤੇ ਜਸਪ੍ਰੀਤ ਜੱਸੀ ਦੇ ਟਰੈਕ ‘ਸਰਦਾਰਾ’ ਦਾ ਪੋਸਟਰ

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-