Entertainment

ਅੱਜ ਰਿਲੀਜ਼ ਹੋਵੇਗਾ, ਗਾਇਕ ਜਾਨਜੀਤ ਦਾ ਟਰੈਕ ‘ਰੂਹ-ਦੀ ਪੇਨ ਆਫ ਲਵ’

May 05, 2020 05:52 PM
ਫੋਟੋ ਕੈਪਸ਼ਨ:- ਗਾਇਕ ਜਾਨਜੀਤ ਦੇ ਟਰੈਕ ‘ਰੂਹ-ਦੀ ਪੇਨ ਆਫ ਲਵ’ ਦਾ ਪੋਸਟਰ ਫੋਟੋ ਤੇ ਵੇਰਵਾ;- ਗੁਰਬਾਜ ਗਿੱਲ ਬਠਿੰਡਾ

ਅੱਜ ਰਿਲੀਜ਼ ਹੋਵੇਗਾ, ਗਾਇਕ ਜਾਨਜੀਤ ਦਾ ਟਰੈਕ ‘ਰੂਹ-ਦੀ ਪੇਨ ਆਫ ਲਵ’
ਬਠਿੰਡਾ 5 ਮਈ (ਗੁਰਬਾਜ ਗਿੱਲ) -ਸੰਗੀਤ ਦੀ ਦੁਨੀਆਂ ਵਿੱਚ ਆਪਣੀ ਆਵਾਜ਼ ਤੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਾਲੇ ਗਾਇਕ ਜਾਨਜੀਤ ਦਾ ਨਵਾਂ ਟਰੈਕ ‘ਰੂਹ-ਦੀ ਪੇਨ ਆਫ ਲਵ’ ਅੱਜ 6 ਮਈ ਨੂੰ ਕੇ 2 ਰਿਕਾਰਾਡਜ਼ ਵੱਲੋਂ ਬੜੇ ਪੱਧਰ ‘ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਗਾਇਕ ਜਾਨਜੀਤ ਨੇ ਆਪਣੇ ਇਸ ਨਵੇਂ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਇਸ ਗੀਤ ਨੂੰ ਨਿੰਮਾ ਛਾਪਰੀ ਤੇ ਮੇਰੇ (ਜਾਨਜੀਤ) ਵੱਲੋਂ ਮਿਲ ਕੇ ਲਿਖਿਆ ਗਿਆ ਹੈ। ਜਿਸ ਦਾ ਮਿਊਜ਼ਿਕ ਐਮ ਵੀਰ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਪ੍ਰੋਡਿਊਸਰ ਮਨੋਹਰ ਕਰਾਂਤੀ ਜੀ ਦੀ ਰਹਿਨੁਮਾਈ ਵਿੱਚ ਇਸ ਪ੍ਰੋਜੈਕਟ ਦਾ ਵੀਡੀਓ ਡੀ ਆਰ ਭੱਟੀ ਵੱਲੋਂ ਗੀਤ ਦੀ ਡੀਮਾਂਡ ਅਨੁਸਾਰ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਗਿਆ ਹੈ। ਜਿਸ ਦੀ ਸਟੋਰੀ ਤੇ ਮੇਕਓਵਰ ਆਰ ਕੇ ਸੱਗੂ ਵੱਲੋਂ ਕੀਤੀ ਗਈ ਹੈ ਅਤੇ ਡੀਜਾਈਨ ਅਕਾਸ਼ ਤੇ ਪੋਸਟਰ (ਐਡੀਟਿੰਗ ਜੋਨ) ਵੀ ਕਾਬਲੇ-ਤਾਰੀਫ ਐ। ਬਾਕੀ ਇਸ ਗੀਤ ਨੂੰ ਤਿਆਰ ਕਰਨ ਲਈ ਪੂਰੀ ਟੀਮ ਨੇ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਅਸਰ ਜ਼ਰੂਰ ਛੱਡ ਕੇ ਜਾਵੇਗਾ।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’
-
-
-