Friday, July 10, 2020
FOLLOW US ON

Entertainment

ਕੁੰਡੀ ਮੁੱਛ ਰਿਕਾਰਡ ਪੀਬੀ 31 ਦੀ ਪੇਸ਼ਕਸ਼ ਹੇਠ, ਅੱਜ ਰਿਲੀਜ਼ ਹੋਵੇਗਾ, ਗਾਇਕ ਜੀਤ ਐਸ ਗਿੱਲ ਦਾ ਟਰੈਕ ‘ਓਹ ਪੰਜਾਬ’

May 06, 2020 07:47 PM
ਫੋਟੋ ਕੈਪਸ਼ਨ:- ਗਾਇਕ ਜੀਤ ਐਸ ਗਿੱਲ ਦੇ ਟਰੈਕ ‘ਓਹ ਪੰਜਾਬ’ ਦਾ ਪੋਸਟਰ ਫੋਟੋ ਤੇ ਵੇਰਵਾ;- ਗੁਰਬਾਜ ਗਿੱਲ ਬਠਿੰਡਾ
ਕੁੰਡੀ ਮੁੱਛ ਰਿਕਾਰਡ ਪੀਬੀ 31 ਦੀ ਪੇਸ਼ਕਸ਼ ਹੇਠ, ਅੱਜ ਰਿਲੀਜ਼ ਹੋਵੇਗਾ, ਗਾਇਕ ਜੀਤ ਐਸ ਗਿੱਲ ਦਾ ਟਰੈਕ ‘ਓਹ ਪੰਜਾਬ’

ਬਠਿੰਡਾ 6 ਮਈ (ਗੁਰਬਾਜ ਗਿੱਲ) -ਸੰਗੀਤ ਦੀ ਦੁਨੀਆਂ ਵਿੱਚ ਆਪਣੀ ਆਵਾਜ਼ ਤੇ ਅੰਦਾਜ਼ ਨਾਲ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਜੀਤ ਐਸ ਗਿੱਲ ਦਾ ਨਵਾਂ ਟਰੈਕ ‘ਓਹ ਪੰਜਾਬ’ ਅੱਜ 7 ਮਈ ਨੂੰ ਦੀਪ ਚੀਮਾ ਪ੍ਰੋਡਕਸ਼ਨ ਵੱਲੋਂ ਕੁੰਡੀ ਮੁੱਛ ਰਿਕਾਰਡ ਪੀਬੀ 31 ਦੀ ਪੇਸ਼ਕਸ਼ ਹੇਠ ਬੜੇ ਪੱਧਰ ‘ਤੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ। ਗਾਇਕ ਜੀਤ ਐਸ ਗਿੱਲ ਨੇ ਆਪਣੇ ਇਸ ਨਵੇਂ ਟਰੈਕ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ‘ਮੇਰੇ ੳਤੇ ਦੀਪ ਚੀਮਾ ਦੇ ਲਿਖੇ ਇਸ ਗੀਤ ਦਾ ਮਿਊਜ਼ਿਕ ਡਾ. ਡੀ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਫਤਹਿ ਸ਼ੇਰਗਿੱਲ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਵੀਡੀਓ ਦੀਪ ਚੀਮਾ ਵੱਲੋਂ ਗੀਤ ਦੀ ਡੀਮਾਂਡ ਅਨੁਸਾਰ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਗਿਆ ਹੈ। ਮਿਸਟਰ ਸੈਨਰੀ ਦੀ ਪੋਸਟਰ ਡੀਜਾਈਨਿੰਗ ਵੀ ਕਾਬਲੇ-ਤਾਰੀਫ ਐ। ਪਹਿਲਾ ਦੇ ਪੰਜਾਬ ਦੀ ਗੱਲ ਕਰਦੇ ਅਤੇ ਪੁਰਾਤਨ ਸਭਿਆਚਾਰ ਨਾਲ ਜੁੜੇ ਇਸ ਗੀਤ ਨੂੰ ਤਿਆਰ ਕਰਨ ਲਈ ਪੂਰੀ ਟੀਮ ਨੇ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਗੀਤ ਦਰਸ਼ਕਾਂ ਦੇ ਦਿਲਾਂ ਤੇ ਆਪਣਾ ਅਸਰ ਜ਼ਰੂਰ ਛੱਡ ਕੇ ਜਾਵੇਗਾ।

Have something to say? Post your comment

More Entertainment News

ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼, ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਪੰਜਾਬੀ ਵਿਰਸੇ ਨਾਲ ਸਬੰਧਿਤ, ਗਾਇਕ ਗੁਰਨਾਮ ਮੁਸਾਫ਼ਿਰ ਦੇ ਗੀਤ 'ਨਜ਼ਾਰਾ' ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਭਲਕੇ ਰਿਲੀਜ਼ ਹੋਵੇਗਾ, ਗਾਇਕ ਗਿੱਲ ਕਮਲ ਦਾ ਗੀਤ ‘ਟੀਸੀ ਵਾਲਾ ਬੇਰ ਮੀਤ ਭਿੰਡਰ ਕਲਾਂ ਇੰਡਸਟਰੀ ਵਿੱਚ ਛਾਹ ਗਿਆ ਚੰਦਰੀ ਦੇ ਲਾਰੇ '' ਗੀਤ ਨਾਲ ਸਰੋਤਿਆਂ ਦੇ ਸਨਮੁੱਖ ਹੋਇਆ ਸੁਰੀਲੀਂ ਅਵਾਜ਼ ਦਾ ਮਾਲਕ--ਬਲਜੀਤ ਬੰਗੜ
-
-
-