ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਦੋਗਾਣਾ ਗੀਤ "ਕਦੋਂ ਲੱਗੂ ਅਖਾੜਾ" ਰਿਲੀਜ਼
ਸਾਹਕੋਟ ( ਲਖਵੀਰ ਵਾਲੀਆ, ਮੰਗਾ ਰਹੀਮਪੁਰੀ ) :- ਪੰਜਾਬ ਦੀ ਫੇਮਸ ਦੋਗਾਣਾ ਜੋੜੀ ਸੁੱਚਾ ਰੰਗੀਲਾ ਅਤੇ ਮੈਡਮ ਮਨਦੀਪ ਮੈਂਡੀ ਦਾ ਨਵਾਂ ਸਿੰਗਲ ਟਰੈਕ ਕਦੋਂ ਲੱਗੂ ਅਖਾੜਾ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸ ਜੋੜੀ ਨੇ ਜਿਵੇਂ ਕਿ ਗੁੜ ਦੀ ਚਾਹ,ਯੂ਼ਪੀ ਦੀ ਭਈਆ ਰਾਣੀ,ਕਾਕੇ ਦੀ ਲੋਹੜੀ,ਜੂਡੋ ਕਰਾਟੇ, ਹੋਰ ਸੁਣਾ ਗੱਲਬਾਤ ਨੋਕ ਝੋਕ ਜਿਹੇ ਸੁੱਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ। ਇਨ੍ਹਾਂ ਗੀਤਾਂ ਤੋਂ ਉਪਰੰਤ "ਕਦੋਂ ਲੱਗੂ ਅਖਾੜਾ" ਨਵਾਂ ਗੀਤ ਤਿਆਰ ਕੀਤਾ ਹੈ। ਕਿਉਂ ਕਿ ਹਰ ਵਰਗ ਦੇ ਲੋਕ ਕਿਸੇ ਕੰਮ ਨਾਲ ਸਬੰਧ ਰੱਖਦੇ ਹੋਏ, ਵਿਹਲੇ ਬੈਠੇ ਹਨ।ਇਸ ਨਾ ਮੁਰਾਦ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਣ ਲਈ ਸਾਰਾ ਸੰਸਾਰ ਲਾਕਡਾਊਣ ਅਤੇ ਕਰਫਿਊ ਕਾਰਨ ਆਪੋ ਆਪਣੇ ਘਰਾਂ ਵਿਚ ਦਿਨ ਗੁਜ਼ਾਰ ਰਹੇ ਹਨ।ਇਸ ਕਰਕੇ ਹੀ ਇਹ ਗੀਤ ਕਦੋਂ ਲੱਗੂ ਅਖਾੜਾ ਤਿਆਰ ਕੀਤਾ ਹੈ। ਕਦੋਂ ਲੋਕ ਘਰਾਂ ਤੋਂ ਬਾਹਰ ਆਉਣਗੇ ਅਤੇ ਕਦੋਂ ਗੱਜ ਵੱਜ ਕੇ ਪ੍ਰੋਗਰਾਮ ਕਰਵਾਉਣਗੇ।ਇਸ ਗੀਤ ਨੂੰ ਸੁੱਚਾ ਬਲਦੇਵ ਰਾਹੀ ਨੇ ਲਿਖਿਆ ਤੇ ਸੰਗੀਤ ਦੀਆਂ ਮਿੱਠੀਆਂ ਸੁਰਾਂ ਸੁੱਚਾ ਰੰਗੀਲਾ ਤਿਆਰ ਕੀਤੀਆਂ ਹਨ।ਇਸ ਗੀਤ ਯੂ ਟਿਊਬ ਤੇ ਪਾ ਦਿੱਤਾ ਹੈ ਅਤੇ ਸਰੋਤੇ ਇਸ ਨੂੰ ਭਰਵਾਂ ਹੁੰਗਾਰਾ ਦੇ ਰਹੇ ਹਨ।ਇਸ ਮੌਕੇ ਕੁਲਵੰਤ ਹੀਰ ਐਸ.ਪੀ ਸਾਹਿਬ,ਰਾਜ ਕੁਮਾਰ ਯੂ.ਐਸ.ਏ, ਮਲਕੀਤ ਮੱਟੂ ਯੂ.ਕੇ, ਸੁਰਿੰਦਰ ਰਾਏ ਗ੍ਰੀਸ ਹਾਜ਼ਰ ਸਨ।