ਗਾਇਕ ਰੂਹਾਨੀ ਬ੍ਰਦਰਜ਼ ਆਪਣੇ ਟਰੈਕ ‘ਪੁਲੀਸ ਪੰਜਾਬ ਦੀ’ ਨਾਲ ਖੂਬ ਚਰਚਾ ‘ਚ
-ਪੰਜਾਬ ਪੁਲੀਸ ਦੇ ਜਜਬੇ ਨੂੰ ਬਿਆਨਦੈ ਇਸ ਗੀਤ ਨੂੰ ਹਰ ਵਰਗ ਤੋਂ ਮਿਲ ਰਿਹਾ ਭਰਵਾਂ ਹੁੰਗਾਰਾ – ਗੁਰਲਾਲ ਰੂਹਾਨੀ
ਬਠਿੰਡਾ 17 ਮਈ (ਗੁਰਬਾਜ ਗਿੱਲ) -ਅਜੋਕੀ ਗਾਇਕੀ ਖੇਤਰ ਵਿੱਚ ਨਿੱਤ ਨਵੀਆਂ ਸੰਦਲੀ ਪੈੜ੍ਹਾਂ ਪਾ ਰਹੇ, ਸੰਗੀਤਕ ਬਾਰੀਕੀਆਂ ਤੋਂ ਬਾਖੂਬੀ ਜਾਣੂ, 'ਮਾਹੀਆ', 'ਖੰਡਾ ਖੜਕੂਗਾ', 'ਪੰਜਾਬੀ ਮਾਂ ਬੋਲੀ', 'ਮੇਲਾ ਮਾਂ ਦੇ ਦਰਬਾਰ ਦਾ', 'ਤੂੰਬਾ' ਅਤੇ 'ਤੇਰੀ ਬਾਣੀ ਧੁਰ ਦਰਗਾਹੀ' ਆਦਿ ਦਰਜਨ ਦੇ ਕਰੀਬ ਐਲਬੰਮਾਂ ਨਾਲ ਸੰਗੀਤਕ ਖੇਤਰ ਵਿੱਚ ਆਪਣੀ ਸੂਫੀਆਨਾ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ, ਸੂਫੀ ਗਾਇਕੀ ਦੇ ਸ਼ਾਹ-ਅਸਵਾਰ ਰੂਹਾਨੀ ਬ੍ਰਦਰਜ਼ ਆਪਣੇ ਆਪ 'ਚ ਖੁਦ ਇੱਕ ਮਿਸਾਲ ਐ, ਉਹਨਾਂ ਦੀ ਬਾ-ਕਮਾਲ ਗਾਇਕੀ ਰੂਹ ਨੂੰ ਝੰਜੋੜ ਕੇ ਰੱਖ ਦੇਣ ਦਾ ਦਮ ਰੱਖਦੀ ਹੈ। ਐਸ ਵੇਲੇ ਖੂਬ ਚਰਚਾ ‘ਚ ਗਾਇਕ ਰੂਹਾਨੀ ਬ੍ਰਦਰਜ਼ ਦੇ ਇਸ ਨਵੇਂ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਗੁਰਲਾਲ ਰੂਹਾਨੀ ਜੀ ਨੇ ਦੱਸਿਆ ਕਿ ‘ਐਸ ਆਡੀਓ ਵੱਲੋਂ ਰਾਣਾ ਸੰਧੂ ਦੀ ਪੇਸ਼ਕਸ਼ ਹੇਠ ਰਿਲੀਜ਼ ਕੀਤੇ, ਪੰਜਾਬ ਪੁਲੀਸ ਦੇ ਜਜਬੇ ਨੂੰ ਬਿਆਨਦੈ ਇਸ ਗੀਤ ਨੂੰ ਦਵਿੰਦਰ ਬੋਪਾਰਾਏ ਨੇ ਬਾ-ਕਮਾਲ ਕਲਮ-ਬੱਧ ਕਰਿਆ ਹੈ, ਜਿਸ ਨੂੰ ਸੰਗੀਤਕਾਰ ਐਸ ਬੀ ਰੰਧਾਵਾ ਨੇ ਬੜੀ ਰੂਹ ਨਾਲ ਸਿੰਗਾਰਿਆ ਐ’। ਇਸ ਗੀਤ ਦਾ ਵੀਡੀਓ ਗੁਰਲਾਲ ਰੂਹਾਨੀ ਜੀ ਨੇ ਕੈਮਰਾਮੈਨ ਡੀ ਆਰ ਭੱਟੀ ਨੂੰ ਨਾਲ ਲੈ ਕੇ ਪ੍ਰੋਡਿਊਸਰ ਸੰਦੀਪ ਕੌਰ ਸੰਧੂ ਤੇ ਰਣਜੀਤ ਸਿੰਘ ਜੀ ਦੀ ਰਹਿਨੁਮਾਈ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਫਿਲਮਾਂਕਣ ਕੀਤਾ, ਜਿਸ ਨੂੰ ਐਡੀਟਰ ਦੀਪ ਸਿੰਘ ਨੇ ਆਪਣੀ ਪਾਰਖੂ ਨਜ਼ਰ ਨਾਲ ਬਾਖੂਬੀ ਤਿਆਰ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣਿਆ ਹੋਇਆ ਅਤੇ ਜਿਸ ਨੂੰ ਉਹਨਾਂ ਚਾਹੁੰਣ ਵਾਲਿਆ ਵੱਲੋਂ ਰੱਜਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।ਪੰਜਾਬ ਦੀ’ ਨਾਲ ਖੂਬ ਚਰਚਾ ‘ਚ
-