Poem

ਸੌਖਾ ਨਹੀਂ --- ਅਮਨਦੀਪ ਕੌਰ ਜਲੰਧਰੀ

May 19, 2020 03:06 PM
ਅਮਨਦੀਪ ਕੌਰ ਜਲੰਧਰੀ

ਸੌਖਾ ਨਹੀਂ

ਫੁੱਲਾਂ ਨਾਲ ਹਰ ਕੋਈ ਨਿਭਾ ਜਾਂਦਾ,
ਨਾਲ਼ ਕੰਡਿਆਂ ਨਿਭਾਉਣਾ ਸੌਖਾ ਨਹੀਂ।
ਰਿਸਦੇ ਜ਼ਖ਼ਮਾਂ ਨੂੰ ਬੁੱਕਲ 'ਚ ਛੁਪਾ ਕੇ,
ਬੁੱਲੀਆਂ ਤੋਂ ਮੁਸਕਰਾਉਣਾ ਸੌਖਾ ਨਹੀਂ।
ਬੇ-ਕਦਰਾਂ ਦੇ ਨਾਲ ਲਾ ਕੇ ਯਾਰੀ,
ਫਿਰ ਸਿਰਤੋੜ ਚੜਾਉਣਾ ਸੌਖਾ ਨਹੀਂ।
ਡੱਕੋ-ਡੋਲੇ ਖਾਂਦੀ ਇਸ ਜ਼ਿੰਦਗੀ ਨੂੰ,
ਮੁੜ ਰਾਹ 'ਤੇ ਲਿਆਉਣਾ ਸੌਖਾ ਨਹੀਂ।
ਬੇਵਫ਼ਾਈਆਂ ਦੀਆਂ ਠੋਕਰਾਂ ਬਦਲੇ,
ਫੁੱਲਾਂ ਦੀ ਸੇਜ਼ ਸਜਾਉਣਾ ਸੌਖਾ ਨਹੀਂ।
ਆਸ਼ਕ ਤਾਂ ''ਜਲੰਧਰੀ'' ਹਰ ਕੋਈ ਬਣਦਾ ,
ਪਰ, ਹੀਰ-ਰਾਂਝਾ ਕਹਾਉਣਾ ਸੌਖਾ ਨਹੀਂ।

ਅਮਨਦੀਪ ਕੌਰ ਜਲੰਧਰੀ, 8872040085

Have something to say? Post your comment