Poem

ਪੰਜਾਬੀ ਮਾਂ ਬੋਲੀ/ਜਸਵੀਰ ਸ਼ਰਮਾਂ ਦੱਦਾਹੂਰ

May 20, 2020 07:30 PM
ਪੰਜਾਬੀ ਮਾਂ ਬੋਲੀ/ਜਸਵੀਰ ਸ਼ਰਮਾਂ ਦੱਦਾਹੂਰ
 
ਰਚਨਾ ਬਣਦੀ ਅੱਗੇ ਪਿੱਛੇ ਅੱਖਰ ਪੈਂਦੇ ਲਾਉਣੇ।
ਗੀਤ ਵੀ ਇਨਾਂ ਵਿਚੋਂ ਬਣਦੇ ਪਰ ਲੈਅ ਬਧ ਪੈਣ ਬਣਾਉਣੇ।।
ਮਾਤਰਾਵਾਂ ਤੇ ਪੈਂਤੀ ਅੱਖਰ ਸਾਡੀ ਹੈ ਮਾਂ ਬੋਲੀ।
ਗੁਰਬਾਣੀ ਇਸਦੇ ਨਾਲ ਲਿਖਕੇ ਗੁਰੂਆਂ ਮਿਸ਼ਰੀ ਘੋਲੀ।।
ਸਹੀ ਟਿਕਾਣੇ ਅੱਖਰ ਲਾਵੇ ਜੋ ਆਖਣ ਓਹਨੂੰ ਲਿਖਾਰੀ।
ਸਲਾਮ ਹੈ ਓਨਾਂ ਕਵੀਆਂ ਨੂੰ ਜਿਨ੍ਹਾਂ ਅੰਬਰੀਂ ਲਾਈ ਉਡਾਰੀ।।
ਪੰਜਾਬੀ ਸਾਡੀ ਮਾਤ-ਭਾਸ਼ਾ ਹੈ ਰੋਮ ਰੋਮ ਵਿਚ ਵਸਦੀ।
ਮਾਖਿਉਂ ਮਿੱਠੀ ਬੋਲੀ ਹੈ ਇਹ ਦਿਲ ਹੈ ਸੱਭ ਦਾ ਖਸਦੀ।।
ਮਾਂ ਬੋਲੀ ਹੀ ਲਿਖੀਏ ਪੜ੍ਹੀਏ ਨਾਲੇ ਕਰੀਏ ਗੱਲਾਂ।
ਦੁਨੀਆਂ ਦੇ ਵਿੱਚ ਮਾਂ ਬੋਲੀ ਨੇ ਹਰ ਥਾਂ ਮਾਰੀਆਂ ਮੱਲਾਂ।।
ਮਾਤ ਭਾਸ਼ਾ ਵਿੱਚ ਹੋਰ ਕੋਈ ਭਾਸ਼ਾ ਜੋ ਇਨਸਾਨ ਮਿਲਾਵੇ।
ਰਲਗੱਡ ਕਰਕੇ ਆਪਣੇ ਆਪ ਦੀ ਓਹੋ ਕਦਰ ਘਟਾਵੇ।।
ਆਓ ਸਾਰੇ ਮਾਂ ਬੋਲੀ ਲੲੀ ਕਰੀਏ ਰਲਮਿਲ ਦੁਆਵਾਂ।
ਮੈਂ ਦੱਦਾਹੂਰੀਆ ਸ਼ਰਮਾਂ ਦੋਸਤੋ ਵਾਸਤੇ ਤੁਹਾਨੂੰ ਪਾਵਾਂ।।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
9569149556
Have something to say? Post your comment