Poem

ਛੱਡ/ਸੁਖਚੈਨ ਸਿੰਘ,ਠੱਠੀ ਭਾਈ,

May 20, 2020 07:33 PM
ਛੱਡ/ਸੁਖਚੈਨ ਸਿੰਘ,ਠੱਠੀ ਭਾਈ,


ਛੱਡ ਈਰਖੇ ਤੇ ਸਾੜੇ ਬੰਦਿਆਂ
ਬੜੇ ਨੇ ਇਹ ਮਾੜੇ ਬੰਦਿਆਂ
ਇੰਨਾਂ  ਘਰ ਉਜਾੜੇ ਬੰਦਿਆਂ
ਪੈਰਾਂ ਹੇਠ ਲਿਤਾੜੇ ਬੰਦਿਆਂ
ਕਢਾਉਂਦੇ ਨੇ ਹਾੜੇ ਬੰਦਿਆਂ
ਪਾਉਂਦੇ ਨੇ ਪੁਆੜੇ ਬੰਦਿਆਂ
ਰਿਸ਼ਤੇ ਤੋੜਨ ਗਾੜੇ ਬੰਦਿਆਂ
ਲੁੱਟਣ ਦਿਨ ਦਿਹਾੜੇ ਬੰਦਿਆਂ
ਲੱਕੜ ਦੇ ਜਿਉਂ ਫਾੜੇ ਬੰਦਿਆਂ
ਜ਼ਿੰਦਗੀ ਦੇ ਪਹਾੜੇ ਬੰਦਿਆਂ
ਭੇਜਦੇ ਜ਼ੇਲ੍ਹ ਤਿਹਾੜੇ ਬੰਦਿਆਂ
ਧਰਮ ਦੀ ਛੱਡ ਆੜੇ ਬੰਦਿਆਂ
ਸਿਰ ਪਾਵੇ  ਏ ਪਾੜੇ ਬੰਦਿਆਂ
ਗੰਨਾਂ ਪਿੜੇ ਘਲਾੜੇ ਬੰਦਿਆਂ
ਮਾੜੇ ਕੲੀ ਲਾੜੇ ਬੰਦਿਆਂ
ਸੁਖਚੈਨ, ਛੱਡ ਘਰਾੜੇ ਬੰਦਿਆਂ।
ਸੁਖਚੈਨ ਸਿੰਘ,ਠੱਠੀ ਭਾਈ,
8437932924
 
Have something to say? Post your comment