Poem

ਦਿਲ ਆਸ਼ਕਾਂ ਦਾ/ਅਮਨਦੀਪ ਕੌਰ ਜਲੰਧਰੀ

May 21, 2020 05:27 PM

ਦਿਲ ਆਸ਼ਕਾਂ ਦਾ/ਅਮਨਦੀਪ ਕੌਰ ਜਲੰਧਰੀ

ਦਿਲ ਆਸ਼ਕਾਂ ਦਾ ਤੋੜ ਕੇ ਨਾ ਜਾਹ ਸੱਜਣਾ।
ਸੱਚੇ ਦਿਲਾਂ ਵਿੱਚ ਵਸਦਾ ਖ਼ੁਦਾ ਸੱਜਣਾ।

ਹਿਜ਼ਰ ਤੇਰੇ ਵਿੱਚ ਮਰਦੀ ਜਾਵਾਂ,
ਅੰਦਰੋਂ-ਅੰਦਰੀ ਖਰਦੀ ਹੀ ਜਾਵਾਂ।
ਕਦੇ ਤਾਂ ਦੀਦਾਰੇ ਕਰਵਾ ਸੱਜਣਾ,
ਦਿਲ ਆਸ਼ਕਾਂ ਦਾ........।
ਬੁੱਲੇ ਨੇ ਕੋਈ ਓਹਲਾ ਨਾ ਰੱਖਿਆ,
ਕੰਜਰੀ ਬਣ ਕੇ ਖ਼ੂਬ ਸੀ ਨੱਚਿਆ।
ਹੁਣ ਮੈਨੂੰ ਵੀ ਨਾ ਅਜ਼ਮਾੱ ਸੱਜਣਾ,
ਦਿਲ ਆਸ਼ਕਾਂ ਦਾ........।
ਮਿਨਤਾਂ ਕਰ-ਕਰ ਮੈਂ ਹਾਂ ਥੱਕੀ,
ਰੀਝ ਅਧੂਰੀ ਦਿਲ ਵਿੱਚ ਰੱਖੀ।
ਕਦੇ ਤਾਂ ਗਲ਼ ਨਾਲ਼ ਲਾ ਸੱਜਣਾ,
ਦਿਲ ਆਸ਼ਕਾਂ ਦਾ........।
ਰੂਹਾਂ ਦੇ ਮੇਲ਼ ਨਸੀਬਾਂ ਨਾ ਮਿਲਦੇ,
ਕਿਉਂ ਤੂ ਰਾਜ ਛੁਪਾਉਨੈ ਦਿਲ ਦੇ।
ਸੱਚੇ ਇਸ਼ਕੇ ਦਾ ਅੱਲਾ ਗਵਾਹ ਸੱਜਣਾ,
ਦਿਲ ਆਸ਼ਕਾਂ ਦਾ........।
ਇਸ਼ਕ ਤੇਰੇ 'ਚ ਹੋਈ ਕਮਲੀ ਫਿਰਦੀ,
ਰਾਂਝਣ ਮੰਨੀ ਬੈਠੀ ਤੈਨੂੰ ਚਿਰ ਦੀ।
ਕਰ ਲੈ ''ਜਲੰਧਰੀ ਨਾਲ਼ ਨਿਕਾਹ ਸੱਜਣਾ,
ਦਿਲ ਆਸ਼ਕਾਂ ਦਾ ਤੋੜ ਕੇ ਨਾ ਜਾਹ ਸੱਜਣਾ।
ਸੱਚੇ ਦਿਲਾਂ ਵਿੱਚ ਵਸਦਾ ਖ਼ੁਦਾ ਸੱਜਣਾ।
ਅਮਨਦੀਪ ਕੌਰ ਜਲੰਧਰੀ, 8872040085

Have something to say? Post your comment