News

ਨਿਧੜਕ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਜੈ ਸਿੰਘ ਛਿੱਬਰ 'ਤੇ ਹੋਇਆ ਪਰਚਾ

May 22, 2020 04:39 PM
ਨਿਧੜਕ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਜੈ ਸਿੰਘ ਛਿੱਬਰ 'ਤੇ ਹੋਇਆ ਪਰਚਾ 
 
ਲੰਘੇ ਦਿਨੀਂ ਇੱਕ ਮੰਤਰੀ ਬਾਰੇ ਲਾਈ ਸੀ ਖ਼ਬਰ 
 
ਬਠਿੰਡਾ 22ਮਈ(ਸੁਰਿੰਦਰਪਾਲ ਸਿੰਘ):ਭਾਵੇਂ ਕਿ ਭਾਰਤ ਵਿੱਚ ਪੱਤਰਕਾਰਤਾ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ ਪਰ "ਰਾਜਨੀਤੀ ਵਾਲਾ ਥੰਮ" ਇਸ ਪੱਤਰਕਾਰਤਾ ਵਾਲੇ ਥੰਮ ਨੂੰ ਜੜ੍ਹੋਂ ਪੁੱਟਣ ਲਈ ਕਾਹਲਾ ਹੁੰਦਾ ਹੈ।ਕਿਉਂਕਿ  ਭਾਰਤ ਵਿੱਚ ਰਾਜਨੀਤਕ ਦੇ ਮਾੜੇ ਢਾਂਚੇ ਕਰਕੇ ਅਨੇਕਾਂ ਸੱਚ ਅਤੇ ਇਮਾਨਦਾਰੀ ਨਾਲ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਨੂੰ ਪਰਚਿਆਂ,ਜੇਲ੍ਹਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਜ਼ਿਆਦਾਤਰ ਪੱਤਰਕਾਰਾਂ ਨੂੰ ਤਾਂ ਹਕੂਮਤ ਆਪਣੀ ਚਾਲੇ ਚਲਾ ਲੈਂਦੀ ਹੈ ਪਰ ਕੁਝ ਪੱਤਰਕਾਰ ਸਮਾਜ ਨੂੰ ਸੱਚ ਦਾ ਸ਼ੀਸ਼ਾ ਜ਼ਰੂਰ ਦਿਖਾਉਂਦੇ ਹਨ,ਜਿਸ ਕਾਰਨ ਰਾਜਨੀਤਕ ਲੀਡਰ ਉਨ੍ਹਾਂ ਦੀ ਅਾਵਾਜ਼ ਬੰਦ ਕਰਨੀ ਚਾਹੁੰਦੇ ਹਨ।ਇਸ ਤਹਿਤ ਹੀ ਲੰਘੇ ਦਿਨੀਂ ਚੰਡੀਗੜ੍ਹ ਤੋਂ ਹੀ ਸੀਨੀਅਰ ਪੱਤਰਕਾਰ ਅਤੇ ਨਿਧੜਕ ਕਲਮ ਦੇ ਮਾਲਕ ਜੈ ਸਿੰਘ ਛਿੱਬਰ ਨੂੰ ਇੱਕ ਮੰਤਰੀ ਬਾਰੇ ਇੱਕ ਖ਼ਬਰ ਲਾਉਣੀ ਉਸ ਵੇਲੇ ਮਹਿੰਗੀ ਪਈ, ਜਦੋਂ ਉਸ ਉੱਪਰ ਚਮਕੌਰ ਸਾਹਿਬ ਦੀ ਪੁਲਿਸ ਨੇ ਧਾਰਾ 188,505 ਅਤੇ ਸੂਚਨਾ ਅੈਕਟ ਦੀ ਧਾਰਾ 67 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।ਕੇਸ ਦਰਜ ਕਰਨ ਤੋਂ ਬਾਅਦ ਚਮਕੌਰ ਸਾਹਿਬ ਦੀ ਪੁਲਿਸ ਵੱਲੋਂ ਪੱਤਰਕਾਰ ਜੈ ਸਿੰਘ ਛਿੱਬਰ ਦੇ ਘਰ ਵੀ ਛਾਪਾ ਮਾਰਿਆ ਪਰ ਉਹ ਮੌਕੇ 'ਤੇ ਨਹੀਂ ਮਿਲੇ।ਜੈ ਸਿੰਘ ਛਿੱਬਰ ਉੱਪਰ ਹੋਏ ਪਰਚੇ ਸਬੰਧੀ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ ਦਾ ਕਹਿਣਾ ਹੈ ਕਿ ਇੱਕ ਮੰਤਰੀ ਦੀ ਸੱਚਾਈ ਦੱਸਣ 'ਤੇ ਜੈ ਸਿੰਘ ਛਿੱਬਰ ਉੱਪਰ ਪਰਚਾ ਕਰਨਾ,ਜਿੱਥੇ ਬੋਲਣ ਦੀ ਆਜ਼ਾਦੀ 'ਤੇ ਸਿੱਧਾ ਹਮਲਾ ਹੈ, ਉੱਥੇ ਹੀ ਲੋਕਤਾਂਤਰਿਕ ਢਾਂਚੇ ਅਤੇ ਸੰਵਿਧਾਨ ਦਾ ਗਲਾ ਘੁੱਟਣਾ ਹੈ।ਉਨ੍ਹਾਂ ਕਿਹਾ ਕਿ ਜੋ ਪੱੱਤਰਕਾਰ ਸਰਕਾਰ ਨਾਲ ਮਿਲ ਕੇ ਚੱਲਦੇ ਹਨ,ਉਨ੍ਹਾਂ ਨੂੰ ਕਦੇ ਨਿਸ਼ਾਨਾ ਨਹੀਂ ਬਣਾਇਆ ਜਾਂਦਾ , ਸਗੋਂ ਜੋ ਸੱਚ ਅਤੇ ਲੋਕਾਂ ਦੀ ਆਵਾਜ਼ ਚੁੱਕਣ ਵਾਲੇ ਪੱਤਰਕਾਰ ਹਨ, ਉਹ ਹਕੂਮਤ ਵੱਲੋਂ  ਜ਼ਲੀਲ ਕੀਤੇ  ਜਾਂਦੇ ਹਨ, ਉਨ੍ਹਾਂ ਨੂੰ ਪਰਚਿਆਂ,ਜ਼ੇਲਾਂ ਰਾਹੀਂ ਡਰਾਇਆ, ਧਮਕਾਇਆ ਜਾਂਦਾ ਹੈ।ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਚੰਡੀਗੜ੍ਹ ਤੋਂ ਨਾਬਾਦ ਪੱਤਰਕਾਰ ਦਵਿੰਦਰਪਾਲ ਨੂੰ ਵੀ ਪੁਲਸ ਨੇ ਲਿਜਾ ਕੇ ਜ਼ਲੀਲ ਕੀਤਾ ਗਿਆ।
Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-