News

ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਦੇ ਖਿਲਾਫ ਰੋਸ ਰੈਲੀਆਂ ਕੀਤੀਆਂ

May 23, 2020 02:10 AM
ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਦੇ ਖਿਲਾਫ ਰੋਸ ਰੈਲੀਆਂ ਕੀਤੀਆਂ
 
 
ਸ਼ਾਹਕੋਟ,22 ਮਈ (ਲਖਵੀਰ ਵਾਲੀਆ) :—  ਕਿਰਤ ਕਾਨੂੰਨਾਂ ਵਿਚ ਕੀਤੀਆਂ ਸੋਧਾਂ ਦੇ ਖਿਲਾਫ ਖੇਤ ਮਜ਼ਦੂਰਾਂ,ਅਧਿਆਪਕਾਂ,ਬਿਜਲੀ ਕਾਮਿਆਂ ਅਤੇ ਤਰਕਸ਼ੀਲਾਂ ਨੇ ਸ਼ਾਹਕੋਟ ਅਤੇ ਨਕੋਦਰ ਵਿਚ ਰੋਸ ਰੈਲੀਆਂ ਕੀਤੀਆਂ। ਰੈਲੀਆਂ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ,ਇਲਾਕਾ ਪ੍ਰਧਾਨ ਹਰਪਾਲ ਬਿੱਟਾ,ਸਕੱਤਰ ਸੁਖਜਿੰਦਰ ਲਾਲੀ,ਹਰਭਜਨ ਸਿੰਘ ਮਲਸੀਆਂ,ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਸਹਾਇਕ ਸਕੱਤਰ ਗੁਰਮੀਤ ਸਿੰਘ ਕੋਟਲੀ,ਅਮਨਦੀਪ ਸਿੰਘ,ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਬਿੱਟੂ ਰੂਪੇਵਾਲੀ ਤੇ ਮਨਜੀਤ ਸਿੰਘ ਮਲਸੀਆਂ,ਟੀ.ਐਸ.ਯੂ ਸਰਕਲ ਕਪੂਰਥਲਾ ਦੇ ਪ੍ਰਧਾਨ ਸੰਜੀਵ ਕੁਮਾਰ,ਸ਼ਹਿਰੀ ਮੰਡਲ ਨਕੋਦਰ ਦੇ ਪ੍ਰਧਾਨ ਰੁਪਿੰਦਰ ਸਿੰਘ,ਹਰਜਿੰਦਰ ਸਿੰਘ,ਮਲਸੀਆਂ ਦੇ ਪ੍ਰਧਾਨ ਹਰਮੇਸ ਸਿੰਘ,ਸਾਬਕਾ ਆਗੂ ਮੋਹਨ ਸਿੰਘ ਤੇ ਬਲਵੰਤ ਮਲਸੀਆਂ,ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਨਿਰਮਲ ਸਿੰਘ ਮਲਸੀਆਂ ਅਤੇ ਪੰਜਾਬ ਕਿਸਾਨ ਸਭਾ ਦੇ ਆਗੂ ਬਚਿਤਰ ਸਿੰਘ ਤੱਗੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਨੇ ਕਰੋਨਾ ਦੀ ਆੜ ਵਿਚ ਕਿਰਤ ਕਾਨੂੰਨਾਂ ਵਿਚ ਸੋਧਾਂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ ਕੰਮ ਦੇ 12 ਘੰਟੇ ਕਰ ਦਿੱਤੇ ਹਨ। ਮੁਲਾਜ਼ਮਾਂ ਉੱਪਰ ਤਨਖਾਂਹ ਕਟੌਤੀ ਦੀ ਤਲਵਾਰ ਲਟਕ ਰਹੀ ਹੈ। ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਉੱਪਰ ਪਬੰਦੀਆਂ ਮੜ ਦਿੱਤੀਆਂ ਹਨ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਤਿੰਨ ਸਾਲ ਲਈ ਡੀ.ਏ ਫਰੀਜ ਕਰ ਦਿੱਤਾ ਹੈ। ਮਜ਼ਦੂਰਾਂ ਦੇ ਲਾਮਬੰਦ ਹੋਣ,ਆਪਸੀ ਏਕਾ ਮਜਬੂਤ ਕਰਨ ਅਤੇ ਤਿੱਖੇ ਸੰਘਰਸ਼ਾਂ ਨਾਲ ਹੀ ਸਰਕਾਰ ਦੇ ਇਸ ਮਾਰੂ ਹੱਲੇ ਨੂੰ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸੁਰਿੰਦਰ ਕੁਮਾਰ  ਵਿੱਗ,ਰਾਕੇਸ ਚੰਦ,ਗੁਰਮੁਖ ਸਿੰਘ ਆਦਿ ਮੌਜੂਦ ਸਨ।
 
 
Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-