News

ਮਾਮਲਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਪੰਜਾਬੀ ਦੀ ਮੋਹਾਲੀ ਪੁਲਿਸ ਵੱਲੋਂ ਕੀਤੀ ਨਜਾਇਜ ਕੁੱਟਮਾਰ ਦਾ

May 23, 2020 02:16 AM
ਬਘੇਲ ਸਿੰਘ ਧਾਲੀਵਾਲ

ਮਾਮਲਾ ਪਹਿਰੇਦਾਰ ਦੇ ਪੱਤਰਕਾਰ ਮੇਜਰ ਸਿੰਘ ਪੰਜਾਬੀ ਦੀ ਮੋਹਾਲੀ ਪੁਲਿਸ ਵੱਲੋਂ ਕੀਤੀ ਨਜਾਇਜ ਕੁੱਟਮਾਰ ਦਾ

ਕਰੋਨਾ ਵਾਇਰਸ ਨੇ ਪੁਲਿਸ ਦੇ ਹੌਸਲਿਆਂ ਚ ਕੀਤਾ ਵਾਧਾ,ਹੁਣ ਪੁਲਿਸ ਲੋਕਤੰਤਰ ਦੇ ਚੌਥੇ ਥੰਮ ਨੂੰ ਢਾਹੁਣ ਲਈ ਉਤਾਵਲੀ

ਪਤਰਕਾਰਾਂ ਨਾਲ ਪੁਲਿਸ ਦੀ ਧੱਕੇਸ਼ਾਹੀ ਦੀਆਂ ਘਟਨਾਵਾਂ  ਚ ਦਿਨੋ ਦਿਨ ਵਾਧਾ ਹੋ ਰਿਹਾ ਹੈ ,ਕਰੋਨਾ ਦੀ ਮਹਾਂਮਾਰੀ ਨੇ ਜਿੱਥੇ ਵਿਸਵ ਪੱਧਰ ੳੇ ਲੋਕਾਈ ਨੂੰ ਬਿਪਤਾ ਵਿੱਚ ਪਾ ਦਿੱਤਾ ਹੈ,ਓਥੇ ਭਾਰਤ ਦੇ ਪੰਜਾਬ ਸੂਬੇ ਅੰਦਰ ਇਸ ਕਰੋਨਾ ਵਾਇਰਸ ਨੇ ਭਾਂਵੇ ਆਪ ਤਾਂ ਕੋਈ ਜਿਆਦਾ ਨੁਕਸਾਨ ਨਹੀ ਕੀਤਾ,ਪਰ ਇਸ ਮਾੜੇ। ਸਮੇ ਦੌਰਾਨ ਪੰਜਾਬ ਪੁਲਿਸ ਦੇ ਹੌਸਲੇ ਵਿੱਚ ਢੇਰ ਸਾਰਾ ਵਾਧਾ ਜਰੂਰ  ਦਰਜ ਕੀਤਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਦੀ ਪੁਲਿਸ ਲੋਕਾਂ ਤੇ ਕਨੂੰਨੀ ਕਾਰਵਾਈ ਦੀ ਬਜਾਏ ਡਾਂਗ ਫੇਰਨਾ ਪਹਿਲਾਂ ਤੋ ਹੀ ਅਪਣਾ ਹੱਕ ਸਮਝਦੀ ਹੈ,ਪਰ ਹੁਣ ਤਾਂ ਲੋਕ ਤੰਤਰ ਦੇ ਚੌਥੇ ਥੰਮ ਨੂੰ ਵੀ ਪੁਲਿਸ ਨੇ ਸੁੱਟਣ ਦਾ ਮਨ ਬਣਾ ਲਿਆ ਜਾਪਦਾ ਹੈ।ਕਰੋਨਾ ਵਾਇਰਸ ਦੀ ਆੜ ਵਿੱਚ ਮੀਡੀਏ ਨੂੰ ਕਮਜੋਰ ਕਰਨ ਦੇ ਮਨਸੂਬੇ ਸਫਲਤਾ ਨਾਲ ਬਣਾਏ ਜਾ ਰਹੇ ਹਨ।ਇੱਕ ਪਾਸੇ ਪੁਲਿਸ ਟਿਕਟੌਕ ਤੇ ਸਟਾਰ ਬਣੀ ਨੂਰ ਨਾਂਮ ਦੀ ਛੋਟੀ ਬੱਚੀ ਅਤੇ ਉਸ ਦੇ ਪਰਿਵਾਰ ਨੂੰ ਪੁਲਿਸ ਦੀ ਵਰਦੀ ਪਵਾ ਕੇ ਲੋਕਾਂ ਦੀ ਹਮਦਰਦੀ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ,ਜਦੋਕਿ ਦੂਜੇ ਪਾਸੇ ਅਪਣੇ ਸੁਭਾਅ ਵਿੱਚ ਬਦਲਾਅ ਲੈਕੇ ਆਉਣ ਦੀ ਬਜਾਏ ਦਿਨੋ ਦਿਨ ਹੋਰ ਕਰੁਰਤਾ ਦਾ ਪਰਗਟਾਵਾ ਕਰਦੀ ਦਿਖਾਈ ਦਿੰਦੀ ਹੈ। ਬੀਤੇ ਕੱਲ੍ਹ ਚੰਡੀਗੜ ਅਤੇ ਮੋਹਾਲੀ ਤੋ ਪਹਿਰੇਦਾਰ ਦੇ ਜਿਲਾ ਇੰਚਾਰਜ ਮੇਜਰ ਸਿੰਘ ਪੰਜਾਬੀ ਨੂੰ ਮੁਹਾਲੀ ਪੁਲਿਸ ਦੇ ਏ ਐਸ ਆਈ ਓਮ ਪਰਕਾਸ਼ ਅਤੇ ਅਮਰ ਨਾਥ ਨੇ ਧੱਕੇ ਨਾਲ ਪਹਿਲੇ ਫੇਸ ਦੇ ਥਾਣੇ ਲਿਜਾ ਕੇ ਬੇਰਹਿਮੀ ਨਾਲ ਕੁੱਟ ਮਾਰ ਕੀਤੀ।ਪੱਤਰਕਾਰ ਮੇਜਰ ਸਿੰਘ ਦੀ ਗਲਤੀ ਸਿਰਫ ਐਨੀ ਕੁ ਹੈ ਕਿ ਉਹਨੇ ਗੁਰਦੁਅਾਰਾ ਸਾਹਿਬ ਦੇ ਕਿਸੇ ਵਿਵਾਦ ਵਿਚ ਪੁਲਿਸ ਵਲੋ ਗਿਰਫਤਾਰ ਕੀਤੇ ਕਿਸੇ ਨਾਮਲੂਮ ਵਿਅਕਤੀ ਦੀ ਵੀਡੀਓ ਬਣਾ ਕੇ ਉਹਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਸੀ,ਜਿਸ ਦੀ ਸਜ਼ਾ ਪੱਤਰਕਾਰ ਨੂੰ ਪਛੂਆਂ ਦੀ ਤਰਾਂ ਮਾਰ ਖਾ ਕੇ ਭੁਗਤਣੀ ਪਈ ਹੈ।ਅਜੇ ਕੁਝ ਦਿਨ ਪਹਿਲਾਂ ਦੀ ਹੀ ਗੱਲ ਹੈ ਜਦੋਂ ਚੰਡੀਗੜ ਪੁਲਿਸ ਦੇ ਇੱਕ ਭੁਤਰੇ ਥਾਣੇਦਾਰ ਨੇ ਚੰਡੀਗੜ ਤੋ ਪੰਜਾਬੀ ਟ੍ਰਿਬਿਊਨ ਦੇ ਇੱਕ ਸੀਨੀਅਰ ਪਤਰਕਾਰ ਨਾਲ ਬਦਸਲੂਕੀ ਹੀ ਨਹੀ ਸੀ ਕੀਤੀ ਬਲਕਿ ਉਹਨੂੰ ਥਾਣੇ ਲਿਜਾ ਕੇ ਬੇਹੱਦ ਜਲੀਲ ਕੀਤਾ ਗਿਆ ਸੀ।ਉਹਨਾਂ ਦਿਨਾਂ ਵਿੱਚ ਹੀ ਦੁਆਬੇ ਦੇ ਇੱਕ ਵਿਦੇਸੀ ਚੈਨਲ ਦੇ ਪੱਤਰਕਾਰ ਅਤੇ ਇੱਕ ਮਾਝੇ ਦੇ ਗੁਰੂ ਕੀ ਨਗਰੀ ਸ੍ਰੀ ਅਮ੍ਰਿਤਸਰ ਦੇ ਪੱਤਰਕਾਰ ਤੇ ਪੁਲਿਸ ਨੇ ਪਟਿਆਲਾ ਵਿੱਚ ਹੋਏ ਪੁਲਿਸ ਅਤੇ ਨਿਹੰਗਾਂ ਦਰਮਿਆਨ ਟਕਰਾਅ ਤੇ ਕੋਈ ਟਿੱਪਣੀ ਕਰਨ ਬਦਲੇ ਪੁਲਿਸ ਵੱਲੋਂ ਕੇਸ ਦਰਜ ਕਰਕੇ ਪੱਤਰਕਾਰਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਗਿਆ ਸੀ।ਸੋ ਕਰੋਨਾ ਮਹਾਂਮਾਰੀ ਦੇ ਚੱਲਦਿਆਂ ਪੁਲਿਸ ਵਧੀਕੀ ਦੀਆਂ ਚਰਚਾਵਾਂ ਸ਼ੋਸ਼ਲ ਮੀਡੀਏ ਅਤੇ ਰੋਜ਼ਾਨਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਮਹਾਲੀ ਪੁਲਿਸ ਵਧੀਕੀ ਸਬੰਧੀ ਹੱਡਬੀਤੀ ਦੱਸਦਿਆਂ ਪੱਤਰਕਾਰ ਮੇਜਰ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਚਾਰ ਫੇਸ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸਿੱਖਾਂ ਦੇ ਦੋ ਧੜਿਆਂ ਵਿੱਚ ਕੋਈ ਵਿਵਾਦ ਚੱਲ ਰਿਹਾ ਸੀ,ਜਿਸ ਦੀ ਕਵਰੇਜ ਲਈ ਮੈ ਵੀ ਓਥੇ ਹਾਜਰ ਸੀ,ਪ੍ਰੰਤੂ ਇਸ ਦਰਮਿਆਨ ਹੀ ਇੱਕ ਸਿੱਖ ਨੌਜੁਆਨਾਂ ਵਿੱਚ ਵਧੇ ਤਕਰਾਰ ਤੋ ਉਪਰੰਤ ਪੁਲਿਸ ਦੇ ਦੋ ਸਹਾਇਕ ਥਾਣਾਦਾਰਾਂ ਨੇ ਇੱਕ ਨੌਜੁਆਨ ਨੂੰ ਫੜਕੇ ਗੱਡੀ ਵਿੱਚ ਬੈਠਾ ਰਹੇ ਸਨ ,ਪਰ ਉਕਤ ਨੌਜੁਆਨ ਗੱਡੀ ਵਿੱਚ ਬੈਠਣ ਤੋ ਪਹਿਲਾਂ ਕੁੱਝ ਕਹਿਣਾ ਚਾਹੁੰਦਾ ਸੀ,ਜਿਸ ਕਰਕੇ ਮੈ ਉਹਦੇ ਨਜਦੀਕ ਜਾ ਕੇ ਜਦੋ ਉਹਦਾ ਪੱਖ ਜਾਨਣਾ ਚਾਹਿਆ ਤਾਂ ਪੁਲਿਸ ਨੇ ਮੁਰਾਫੋਨ ਖੋਹ ਕੇ ਮੈਨੂੰ ਵੀ ਗੱਡੀ ਵਿੱਚ ਸੁੱਟ ਲਿਆ ਅਤੇ ਪਹਲਿੇ ਫੇਸ ਦੇ ਥਾਣੇ ਲਿਜਾ ਕੇ ਮੈਨੂੰ ਬਹੁਤ ਬੁਰੀ ਤਰਾਂ ਡਾਂਗਾਂ ਨਾਲ ਕੁੱਟਿਆ।ਉਹਨਾਂ ਦੱਸਿਆ ਕਿ ਮੈ ਮੋਹਾਲੀ ਦੇ ਛੇ ਫੇਸ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਾਂ ਅਤੇ ਮੋਹਾਲੀ ਪੁਲਿਸ ਦੇ ਸਹਾਇਕ ਥਾਣੇਦਾਰਾਂ ਵੱਲੋਂ ਬੇਰਹਿਮੀ  ਨਾਲ ਕੀਤੀ ਨਜਾਇਜ ਕੁੱਟ ਮਾਰ ਦੇ ਇਨਸਾਫ ਦੀ ਮੰਗ ਕਰਦਾ ਹਾਂ।ਸੋ ਸੋਚਣਾ ਬਣਦਾ ਹੈ ਕਿ ਜਿੱਥੇ ਮੀਡੀਆ ਕਰਮੀ ਹੀ ਸਰਕਾਰੀ ਦਹਿਸਤਗਰਦੀ ਦਾ ਸ਼ਿਕਾਰ ਹੋ ਰਹੇ ਹਨ,ਓਥੇ ਆਮ ਨਾਗਰਿਕਾਂ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਹੋਵੇਗਾ।ਇੱਕ ਪਾਸੇ ਪੁਲਿਸ ਅਪਣਾ ਅਕਸ ਸੁਧਾਰਨ ਦੀਆਂ ਗੱਲਾਂ ਕਰਦੀ ਹੈ,ਤੇ ਦੂਜੇ ਪਾਸੇ ਅਪਣੇ ਹੰਕਾਰੀ ਸੁਭਾਅ ਵਿੱਚ ਕੋਈ ਤਬਦੀਲੀ ਵੀ  ਨਹੀ ਕਰਨਾ ਚਾਹੁੰਦੀ।ਮਹਿਜ ਗਾਇਕਾਂ ਤੇ ਟਿਕਟਾਕ ਸਟਾਰਾਂ ਨਾਲ ਹਮਦਰਦੀ ਦਿਖਾ ਕੇ ਸ਼ੋਸ਼ਲ ਮੀਡੀਏ ਦੀ ਫੋਕੀ ਵਾਹ ਵਾਹ  ਪਰਾਪਤੀ ਦਾ ਓਨੀ ਦੇਰ ਕੋਈ ਸਾਰਥਿਕ ਨਤੀਜਾ ਨਹੀ ਨਿਕਲ ਸਕਦਾ,ਜਿੰਨੀ ਦੇਰ ਪੁਲਿਸ ਖੁਦ ਨੂੰ ਕਨੂੰਨ ਦੀ ਰਾਖੀ ਕਰਨ ਦੀ ਬਚਨਵੱਧ ਨਹੀ ਬਣਾਉਂਦੀ।ਉਧਰ ਉਪਰੋਕਤ ਮੰਦਭਾਗੀਆਂ ਘਟਨਾਵਾਂ ਦੇ ਸੰਦਰਭ ਵਿੱਚ ਪੱਤਰਕਾਰ ਭਾੲੀਚਾਰੇ ਨੂੰ ਆਪਸੀ ਮੱਤਭੇਦ ਛੱਡ ਕੇ ਗੰਭੀਰਤਾ ਨਾਲ ਸੋਚ,ਵਿਚਾਰਨਾ ਚਾਹੀਦਾ ਹੈ,ਤਾਂ ਕਿ ਭਵਿੱਖ ਚ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਕੋਈ ਠੋਸ ਰਣਨੀਤੀ ਉਲੀਕੀ ਜਾ ਸਕੇ, ਨਹੀ ਤਾਂ ਉਹ ਦਿਨ ਦੂਰ ਨਹੀ ਜਦੋਂ ਭਾਰਤੀ ਲੋਕਤੰਤਰ ਸਿਰਫ ਤਿੰਨ ਥੰਮਾਂ ਤੇ ਡਗਮਗਾਉਂਦਾ ਰਹੇਗਾ,ਕਿਉਕਿ ਚੌਥੇ ਥੰਮ ਨੂੰ ਢਹਿ ਢੇਰੀ ਕਰਨ ਲਈ ਸਿਸਟਮ ਨੇ ਪੁਲਿਸ ਨੂੰ ਲੁਕਵੇਂ ਰੂਪ ਚ ਖੁੱਲ੍ਹ ਦੇ ਦਿੱਤੀ ਜਾਪਦੀ ਹੈ।

ਬਰਨਾਲਾ ਤੋ ਬਘੇਲ ਸਿੰਘ ਧਾਲੀਵਾਲ
               99142-58142

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-