News

ਸਮਾਜ ਸੇਵਕ ਮੱਖਣ ਸਿੰਘ ਜੌਹਲ ਨੂੰ ਭੇਂਟ ਕੀਤੀ ਸ਼ਰਧਾਜਲੀ

May 23, 2020 01:52 PM

ਸਮਾਜ ਸੇਵਕ ਮੱਖਣ ਸਿੰਘ ਜੌਹਲ ਨੂੰ ਭੇਂਟ ਕੀਤੀ ਸ਼ਰਧਾਜਲੀ

ਫਗਵਾੜਾ, 23 ਮਈ 2020 : ਪ੍ਰਸਿੱਧ ਖੇਡ ਪ੍ਰੇਮੀ ਅਤੇ ਸਮਾਜ ਸੇਵਕ ਮੱਖਣ ਸਿੰਘ ਜੌਹਲ ਦਾ 12 ਮਈ ਨੂੰ ਬਰਤਾਨੀਆ ਵਿਖੇ ਦਿਹਾਂਤ ਹੋ ਗਿਆ ਸੀ ਅਤੇ 21 ਮਈ ਨੂੰ ਸ਼ਰਧਾਪੂਰਵਕ ਇੰਗਲੈਂਡ ਵਿਖੇ ਪੂਰੇ ਸਨਮਾਨ ਨਾਲ ਦਾਹ ਸੰਸਕਾਰ ਕੀਤਾ ਗਿਆ ਅਤੇ ਫਗਵਾੜਾ ਵਿਖੇ 22 ਮਈ ਨੂੰ ਮਹਾਂਵੀਰ ਜੈਨ ਮਾਡਲ ਸਕੂਲ ਫਗਵਾੜਾ ਵਿਖੇ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਹਨਾ ਬਾਰੇ ਬੋਲਦਿਆਂ ਵਕਤਿਆਂ ਨੇ ਉਹਨਾ ਨੂੰ ਪ੍ਰਸਿੱਧ ਖੇਡ ਪ੍ਰੇਮੀ, ਖਿਡਾਰੀ, ਸਮਾਜ ਸੇਵਕ ਅਤੇ ਲੋਕਾਂ ਦਾ ਦਰਦ ਵੰਡਾਉਣ ਵਾਲੀ ਸ਼ਖਸ਼ੀਆਂ ਆਖਿਆ ਤੇ ਕਿਹਾ ਕਿ ਉਹ ਮਿੱਤਰਾਂ, ਦੋਸਤਾਂ ਅਤੇ ਲੋਕਾਂ ਦੇ ਚੇਤਿਆਂ ਚੋਂ ਨਹੀਂ ਭੁੱਲ ਸਕਦਾ । ਵਕਤਿਆਂ ਨੇ ਉਹਨਾ ਵਲੋਂ ਸਥਾਪਿਤ ਕੀਤੀ ਬੌਕਸਿੰਗ ਅਕੈਡਮੀ  ਦੇ ਕਾਰਜ਼ ਨੂੰ ਨਿਰਵਿਘਣ ਅੱਗੇ ਵਧਾਈ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਕੀਮਤੀ ਲਾਲ ਜੈਨ , ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਹਰਮਿੰਦਰ ਸਿੰਘ ਬਸਰਾ, ਗੁਰਪਾਲ ਸਿੰਘ ਮੌਲੀ, ਜਸਬੀਰ ਸਿੰਘ ਕੋਚ, ਮਲਕੀਅਤ ਸਿੰਘ ਰਘਬੋਤਰਾ, ਡਾ:  ਮਨਜੀਤ ਸਿੰਘ ਪ੍ਰਿੰਸੀਪਲ ਨੇ ਮੱਖਣ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।  ਹੋਰਨਾਂ ਤੋਂ ਬਿਨਾਂ ਇਸ ਸਮੇਂ ਮਹਿੰਦਰਪਾਲ ਜੈਨ, ਰਜਨੀਸ਼ ਜੈਨ, ਸੁਖਜਿੰਦਰ ਸਿੰਘ ਬੌਬੀ, ਨਰਿੰਦਰ ਸਿੰਘ ਗੋਲਡੀ, ਜਸਵੰਤ ਸਿੰਘ ਨੂਰਪੂਰ, ਵਰਿੰਦਰ ਸਿੰਘ ਨੂਰਪੂਰ, ਜਸਵਿੰਦਰ  ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ, ਜਸਕਰਨ ਸਿੰਘ, ਜਸਵੰਤ ਸਿੰਘ ਮੋਤੀ ਜਗਤਪੁਰ ਜੱਟਾਂ, ਜਸਵੀਰ ਕੌਰ ਕੋਚ, ਨਮਜੋਤ ਕੌਰ ਕੋਚ, ਅਮ੍ਰਿੰਤਪਾਲ ਕੌਰ, ਬਲਜੀਤ ਕੌਰ ਅਤੇ ਬਹੁਤ ਸਾਰੇ ਵਿਦਿਆਰਥੀ ਹਾਜ਼ਰ ਸਨ।

 
 
Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-