Article

ਪੰਜਾਬੀ ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ

May 23, 2020 03:33 PM

24 ਮਈ ਜਨਮ ਦਿਨ ‘ਤੇ ਵਿਸ਼ੇਸ਼…
ਪੰਜਾਬੀ ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ

ਸ਼ੇਅਰਾਂ, ਗੀਤ, ਗ਼ਜ਼ਲਾਂ ਅਤੇ ਕਾਵਿ-ਰਚਨਾਵਾਂ ਤੋਂ ਹੁੰਦੇ ਹੋਏ, ‘ਵਿਰਸੇ ਦੀ ਲੋਅ’, ‘ਵਿਰਸੇ ਦੀ ਖੁਸਬੋ’, ‘ਵਿਰਸੇ ਦੀ ਸੌਗਾਤ’ ਅਤੇ ‘ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਆਦਿ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਉਣ ਵਾਲਾ, ਪੰਜਾਬੀ ਵਿਰਸੇ ਨੂੰ ਪਹਿਲ ਦੇਣ ਵਾਲਾ, ਜਿਸ ਦੀਆਂ ਲਿਖੀਆਂ ਰਚਨਾਵਾਂ ਦੀ ਇੱਕ-ਇੱਕ ਸਤਰ ਲੋਕਾਂ ਦੇ ਦਰਦ ਨੂੰ ਏਨਾ ਉਦਘਾਟਿਤ ਕਰਦੀ ਹੈ ਕਿ ਹਰ ਕੋਈ ਉਹਨਾਂ ਦਾ ਦੀਵਾਨਾ ਹੋ ਜਾਂਦੈ…, ਜਿਸ ਨੇ ਪੰਜਾਬੀ ਸਾਹਿਤ ਏਨਾ ਪੜਿ੍ਹਆਂ, ਕਿ ਉਹਦੇ ਚ' ਆਪ ਹੀ ਕਿਸੇ ਕਾੜਨੀ ਚ' ਪਏ ਦੁੱਧ ਵਾਂਗਰਾ ਕੜਿ੍ਹਆਂ ਗਿਆ ਐ।  ਪੰਜਾਬੀ ਵਿਰਸੇ ਦੀ ਪਾਨ ਚੜਿ੍ਹਆਂ, ਵਿਰਸੇ ਨੂੰ ਪ੍ਰਣਾਇਆ ਹੋਇਆ ਲੇਖਕ - ਜਸਵੀਰ ਸ਼ਰਮਾਂ ਦੱਦਾਹੂਰਚੌਵੀ

ਮਈ ਉਨੀਂ ਸੌ ਚਰਵੰਜਾ ਨੂੰ ਮਾਤਾ ਸਵਰਗੀ ਪ੍ਰੇਸ਼ਵਰੀ ਦੇਵੀ ਜੀ ਦੀ ਕੁੱਖੋਂ ਪਿਤਾ ਸਵਰਗੀ ਸ੍ਰੀ ਸਾਧੂ ਰਾਮ ਜੀ ਦੇ ਗ੍ਰਹਿ ਵਿਖੇ ਜਨਮੇ ਜਸਵੀਰ ਲਾਲ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਸਮੇਂ ਕਾਗਜ਼ ਤੇ ਝਰੀਟਾਂ ਮਾਰਦਾ ਮਾਰਦਾ, ਚਾਰ ਕਿਤਾਬਾਂ ਵਿਰਸੇ ਪ੍ਰਤੀ ਲਿਖਕੇ ਸਾਹਿਤ ਜਗਤ ਵਿਚ ਜਾਣਿਆ ਜਾਣ ਲੱਗੇਗਾ। ਹਾਂ ਛੋਟੀ ਉਮਰੇ ਬਾਲ ਸਭਾਵਾਂ ਵਿਚ ਗਾ ਤਾਂ ਬੇਸ਼ੱਕ ਲੈਂਦਾ ਸੀ, ਪਰ ਚਾਰ/ਪੰਜ ਕਿਤਾਬਾਂ ਲਿਖਣ ਦੀ ਬਾਬਤ ਤਾਂ ਉਸ ਦੇ ਚਿੱਤ ਚੇਤੇ ਵੀ ਨਹੀਂ ਸੀ। ਆਪਣੇ ਪਰਿਵਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਉੱਨੀਂ ਸੌ ਅਠਾਸੀ ਤੋਂ ਪਰਿਵਾਰ ਸਮੇਤ ਰਹਿੰਦਿਆਂ ਹੀ ਦਸ ਅਗਸਤ ਦੋ ਹਜ਼ਾਰ ਗਿਆਰਾਂ ਨੂੰ ਕਿਸੇ ਖਾਸ ਦੋਸਤ (ਗੁਰਪ੍ਰੀਤ ਬਾਵਾ ਨਿਊਜ਼ ਏਜੰਸੀ) ਦੇ ਕਹਿਣ ਤੇ ਹੀ ਉਸ ਨੇ ਕਲਮ ਅਜ਼ਮਾਈ ਸ਼ੁਰੂ ਕੀਤੀ ਤੇ ਦੋ ਹਜ਼ਾਰ ਚੌਦਾਂ ਵਿੱਚ ‘ਵਿਰਸੇ ਦੀ ਲੋਅ’ ਤੇ ‘ਵਿਰਸੇ ਦੀ ਖੁਸ਼ਬੋ’ ਦੋ ਪੁਸਤਕਾਂ ਸਾਹਿਤ ਜਗਤ ਦੀ ਝੋਲੀ ਪਾਈਆਂ ਅਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ‘ਵਿਰਸੇ ਦੀ ਸੌਗਾਤ’ ਅਤੇ ‘ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ’ ਦੋ ਹਜ਼ਾਰ ਸਤਾਰਾਂ ਤੇ ਅਠਾਰਾਂ ਵਿੱਚ ਅਤੇ ਹੁਣ ਪੰਜਵੀਂ ਪੁਸਤਕ ਦੀ ਤਿਆਰੀ ਹੈ। ਸਾਰੀਆਂ ਹੀ ਪੁਸਤਕਾਂ ਵਿਚ ਕਰੀਬ ਸੱਤਰ ਪ੍ਰਤੀਸ਼ਤ ਨਿਰੋਲ ਵਿਰਸੇ ਦੀ ਗੱਲ ਕਰਨ ਵਾਲੇ ਜਸਵੀਰ ਲਾਲ ਦਾ ਅੱਜ ਸਾਹਿਤਕ ਹਲਕਿਆਂ ਵਿੱਚ ਜਸਵੀਰ ਸ਼ਰਮਾਂ ਦੱਦਾਹੂਰ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ। ਅਠਵੰਜਾ ਸਾਲ ਦੀ ਉਮਰ ਵਿੱਚ ਕਲਮ ਚੱੁਕਣ ਵਾਲੇ ਜਸਵੀਰ ਸ਼ਰਮਾਂ ਦੱਦਾਹੂਰ ਦਾ ਸਾਹਿਤਕ ਸਫ਼ਰ ਬੇਸ਼ੱਕ ਥੋੜ੍ਹਾ ਹੈ, ਪਰ ਵਿਰਸਾ ਲਿਖਣ ਕਰਕੇ ਜਾਣਿਆਂ ਪਛਾਣਿਆਂ ਲੇਖਕਾਂ ਵਿਚ ਅਦਬ ਨਾਲ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਉਹਨਾਂ ਦੇ ਬਹੁਤ ਸਾਰੇ ਲੇਖ ਤੇ ਰਚਨਾਵਾਂ ਅਕਸਰ ਹੀ ਅਖ਼ਬਾਰਾਂ / ਮੈਗ਼ਜ਼ੀਨਾਂ ਦੀਆਂ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਦੋ ਉਸ ਦੇ ਆਪਣੇ ਲਿਖੇ ਹੋਏ ਗੀਤ ਰਿਕਾਰਡ ਹੋ ਚੁੱਕੇ ਹਨ ਤੇ ਆਪ ਖੁਦ ਵੀ ਬਹੁਤ ਵਧੀਆ ਆਵਾਜ਼ ਦੇ ਮਾਲਕ ਜਸਵੀਰ ਸ਼ਰਮਾਂ ਦੱਦਾਹੂਰ ਦੇ ਲਿਖੇ ਤੇ ਗਾਏ ਗੀਤ ਯੂ ਟਿਊਬ ਤੇ ‘ਦੱਦਾਹੂਰ ਵਿਰਸਾ’ ਅੰਗਰੇਜ਼ੀ ਵਿਚ ਲਿਖਕੇ ਸਰਚ ਕਰਕੇ ਵੇਖੇ ਜਾ ਸਕਦੇ ਹਨ।ਇ

ਇਸਸਮੇਂ ਆਪਣੇ ਪਰਿਵਾਰ ਸਮੇਤ ਸ੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਰਹਿ ਰਿਹਾ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਅਣਗਿਣਤ ਸਾਹਿਤ ਸਭਾਵਾਂ, ਗਊਸ਼ਾਲਾ ਪਿੰਡ ਦੱਦਾਹੂਰ ਦੇ ਕਲੱਬ ਤੇ ਸਾਹਿਤ ਸਭਾ ਚੀਮਾਂ ਵੱਲੋਂ ‘ਵਿਰਸੇ ਦਾ ਵਾਰਿਸ’ ਦਾ ਮਾਨ ਸਨਮਾਨ ਹਾਸਲ ਕਰ ਚੁਕਿਆ ਹੈ। ਉਨੀਂ ਸੌ ਚਰਵੰਜਾ ਵਿੱਚ ਚੌਵੀ ਮਈ ਨੂੰ ਜਨਮੇ ਲੇਖਕ ਜਸਵੀਰ ਸ਼ਰਮਾਂ ਦੱਦਾਹੂਰ ਦਾ ਅੱਜ ਸਤਾਹਠਵਾਂ ਜਨਮ ਦਿਨ ਹੈ। ਬਹੁਤ ਸਾਰੇ ਫੇਸਬੁੱਕ, ਵਟਸਐਪ ਤੇ ਸਾਹਿਤਕ ਹਲਕਿਆਂ ਨਾਲ ਜੁੜੇ ਹੋਏ ਸਾਥੀ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਲੰਬੀ ਉਮਰ ਦੀ ਕਾਮਨਾ ਕਰਦੇ ਹੋਏ ਤੇ ਉਹਨਾਂ ਦੀ ਕਲਮ ਨਿਰੰਤਰ ਸਾਹਿਤ ਦੀ ਏਸੇ ਤਰ੍ਹਾਂ ਸੇਵਾ ਕਰਦੀ ਰਹੇ ਦੀਆਂ ਦੁਆਵਾਂ ਕਰ ਰਹੇ ਹਨ। ਬੜੇ ਹੀ ਮਿੱਠ-ਬੋਲੜੇ ਤੇ ਹੱਸਮੁੱਖ ਸੁਭਾਅ ਦਾ ਮਾਲਕ ਅਤੇ ਬਿਲਕੁੱਲ ਸਾਦਾ ਜਿਹਾ ਰਹਿਣ ਵਾਲਾ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਸਦਾ ਏਦਾ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਰਹੇ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਹੋਰ ਢੇਰ ਸਾਰੀਆ ਬੁਲੰਦੀਆਂ ਛੂਹੇ।

  • -ਗੁਰਬਾਜ ਗਿੱਲ 98723-62507
     ਨੇੜੇ ਬੱਸ ਸਟੈਂਡ, ਸਾਹਮਣੇ ਛੋਟਾ ਗੇਟ, ਬਠਿੰਡਾ (ਪੰਜਾਬ)-151001  
Have something to say? Post your comment