News

ਮੰਚ ਦੀ ਇਕਾਈ ਖਡੂਰ ਸਾਹਿਬ ਤੇ ਪੱਟੀ ਦੇ ਪ੍ਰਧਾਨ ਸੀਤਲ ਨਾਗੋਕੇ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਮਿਲਣ ਦਾ ਸਿਲਸਲਾ ਸੁਰੂ

May 23, 2020 03:37 PM

ਮੰਚ ਦੀ ਇਕਾਈ ਖਡੂਰ ਸਾਹਿਬ ਤੇ ਪੱਟੀ ਦੇ ਪ੍ਰਧਾਨ ਸੀਤਲ ਨਾਗੋਕੇ ਵੱਲੋਂ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਮਿਲਣ ਦਾ ਸਿਲਸਲਾ ਸੁਰੂ
ਬਠਿੰਡਾ 23 ਮਈ (ਗੁਰਬਾਜ ਗਿੱਲ) -ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਕੌਮੀ ਪ੍ਰਧਾਨ ਸ੍ਰੀ ਹਾਕਮ ਬਖਤੜੀਵਾਲਾ ਜੀ ਦੇ ਅਸ਼ੀਰਵਾਦ ਸਦਕਾ ਇਕਾਈ ਖਡੂਰ ਸਾਹਿਬ ਤੇ ਪੱਟੀ ਦੇ ਪ੍ਰਧਾਨ ਸੀਤਲ ਨਾਗੋਕੇ, ਚੇਅਰਮੈਨ ਰਾਜ ਕੁੱਲੇ ਵਾਲਾ ਅਤੇ ਪੂਰੀ ਟੀਮ ਨੇ ਆਪੋ ਆਪਣੀ ਜੁੰਮੇਵਾਰੀ ਸੰਭਾਲ ਲਈ ਹੈ। ਖਡੂਰ ਸਾਹਿਬ ਤੇ ਪੱਟੀ   ਇਕਾਈ ਦੇ ਪ੍ਰਧਾਨ ਸੀਤਲ ਨਾਗੋਕੇ ਆਪ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਧਾਰਮਿਕ ਜੱਥੇਬੰਦੀਆਂ ਤੋਂ ਇਲਾਵਾ ਸੰਤਾਂ ਮਹਾਪੁਰਸ਼ਾਂ ਸੂਫ਼ੀ ਸੰਤਾਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਪੰਜਾਬ ਦੇ ਨਾਲ ਜੁੜ ਰਹੇ ਗਾਇਕ ਕਲਾਕਾਰਾਂ, ਢਾਡੀਆਂ ਕਵੀਸ਼ਰਾਂ ਅਤੇ ਸੰਗੀਤ ਨਾਲ ਜੁੜੇ ਸਮੂਹ ਲੋਕਾਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਦਰਸਾਉਣ ਲਈ ਯਤਨਸ਼ੀਲ ਹੋ ਗਏ ਹਨ ਅਤੇ ਇਲਾਕੇ ਦੀਆਂ ਇਹਨਾਂ ਸਖਸ਼ੀਅਤਾਂ ਤੇ ਪਿੰਡਾਂ ਦੇ ਪੰਚਾਂ ਤੇ ਸਰਪੰਚਾਂ ਨੇ ਉਹਨਾਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਹੈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਗੀਤਕਾਰ ਪ੍ਰਧਾਨ ਸੀਤਲ ਨਾਗੋਕੇ, ਚੇਅਰਮੈਨ ਰਾਜ ਕੁੱਲੇ ਵਾਲਾ, ਵਾਇਸ ਚੇਅਰਮੈਨ ਗੁਰਮੇਜ ਸਹੋਤਾ, ਮੀਤ ਪ੍ਰਧਾਨ ਚਰਨਜੀਤ ਕੈਰੋਂ, ਸੀਨੀਅਰ ਮੀਤ ਪ੍ਰਧਾਨ ਸੁਖਦੇਵ ਨਾਹਰ, ਮੁੱਖ ਸਕੱਤਰ ਜਗਜੀਤ ਸੰਧੂ, ਸੀਨੀਅਰ ਮੀਤ ਸਕੱਤਰ ਗੁਰਮੇਲ ਜੋਧਾ, ਪ੍ਰੈਸ ਸਕੱਤਰ ਗੁਰਜੀਤ ਟੀਟੂ, ਖਜਾਨਚੀ ਭੱਟੀ ਆਰ ਗੋਪੀ, ਮੀਤ ਖਜਾਨਚੀ ਕੁਲਵਿੰਦਰ ਦੇਲਾਂਵਾਲ, ਮੁੱਖ ਸਲਾਹਕਾਰ ਦਲਜੀਤ ਕੀ-ਬੋਰਡ, ਮੀਤ ਸਕੱਤਰ ਬਿੱਲਾ ਮਾਨ, ਸਲਾਹਕਾਰ ਨਨਿੰਦਰ ਨਿੰਦੀ, ਸਾਹਇਕ ਸਲਾਹਕਾਰ ਪ੍ਰੇਮ ਅਲੀ, ਚਰਨਜੀਤ ਪੰਜਾਬੀ ਆਦਿ ਕਮੇਟੀ ਦੇ ਆਹੁਦੇਦਾਰਾਂ ਤੋਂ ਇਲਾਵਾ ਮੈਡਮ ਸਨਦੀਪ ਬੱਲ, ਬੀਬੀ ਨਿਰਮਲ ਕੌਰ ਅਲਕਾ ਮਲਕਾ, ਸਤਨਾਮ ਨਾਹਰ, ਗੁਰਦਿਆਲ ਸਟਾਰ ਆਦਿ ਹਾਜ਼ਰ ਸਨ।

Have something to say? Post your comment
 

More News News

ਜਾਤ ਪਾਤ ਦੇ ਨਾਂ ਉਪਰ ਮਜੵਬੀ ਸਿੱਖਾ ਨਾਲ ਕੀਤੇ ਜਾਂਦੇ ਵਿਤਕਰੇ ਦੀ ਸਖਤ ਨਿਖੇਧੀ ਸਿੱਖ ਧਰਮ ਵਿੱਚ ਜਾਤ ਪਾਤ ਦੀ ਕੋਈ ਥਾਂ ਨਹੀਂ : ਜਥੇਦਾਰ ਕਰਮ ਸਿੰਘ ਹਾਲੈਂਡ ਹੁਣ ਬਦਲ ਜਾਣਗੇ ਪ੍ਰਾਈਵੇਟ ਸਕੂਲਾਂ ਦੇ ਪੜ੍ਹਾਈ ਦੇ ਤਰੀਕੇ,ਵੱਖ ਵੱਖ ਬੈਠਣ ਦੀ ਹੋਵੇਗੀ ਵਿਵਸਥਾ। ਗਾਇਕ ਗੁਰਮੀਤ ਮੀਤ ਦਾ ਗੀਤ ‘ਇਹ ਜੰਗ ਜਿੱਤਣੀ’ ਹਰ ਪਾਸੇ ਚਰਚਾ ‘ਚ ਟਿੰਕੂ ਧਾਨੀਆ ਦੀ ਅਵਾਜ ਵਿੱਚ, ''ਆਜਾ ਬਾਬਾ ਨਾਨਕਾ '' ਸਿੰਗਲ ਟਰੈਕ ਰਿਲੀਜ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਕਾਂਗਰਸ ਸਰਕਾਰ ਤੇ ਬਰੇ, ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ 02 ਜੂਨ ਪਟਿਆਲਾ ਪਾਵਰਕਾਮ ਹੈੰਡ ਆਫਿਸ ਵਿਖੇ ਧਰਨੇ ਦਾ ਨੋਟਸ ਪੰਜਾਬ ਸਰਕਾਰ ਨੂੰ ਸੋਪਿਆ ਨਿਊਜ਼ੀਲੈਂਡ 'ਚ 7ਵੇਂ ਲਗਾਤਾਰ ਦਿਨ ਕਰੋਨਾ ਦਾ ਕੋਈ ਨਵਾਂ ਕੇਸ ਨਹੀਂ ਆਇਆ-ਇਕ ਕੇਸ ਰਹਿ ਗਿਆ ਐਕਟਿਵ ਪੰਜਾਬ ਯੂਥ ਵਿਕਾਸ ਬੋਰਡ ਵੱਲੋ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ-ਬਿੰਦਰਾ , ਆਹਲੂਵਾਲੀਆ ਸ਼ਹੀਦ ਭਾਈ ਮਹਿੰਦਰ ਸਿੰਘ ਖਾਲਸਾ ਭਾਈ ਹਿੰਮਤ ਸਿੰਘ ਅਮਰੀਕਾ ਵਾਲਿਆਂ ਦੇ ਪਿਤਾ ਗੁਰਬਖਸ਼ ਸਿੰਘ ਜੀ ਅਕਾਲ ਚਲਾਣਾ ਕਰ ਗਏ: ਸਿੱਖ ਕਮਿਊਨਿਟੀ ਬੈਨੇਲੁਕਸ ਵਲੋ ਦੁੱਖ ਦਾ ਪ੍ਰਗਟਾਵਾ
-
-
-